ਅੰਮ੍ਰਿਤਸਰ: ਕਾਂਗਰਸੀ ਆਗੂ ਨਵਜੋਤ ਕੌਰ ਸਿੱਧੂ ਨੇ ਅਰੂਸਾ ਆਲਮ ’ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਅਰੂਸਾ ਆਲਮ ਤੋਂ ਬਿਨਾਂ ਕੋਈ ਮੰਤਰੀ ਸੰਤਰੀ ਨਹੀਂ ਸੀ ਲਗਦਾ ਅਤੇ ਨਾ ਹੀ ਕੋਈ ਐੱਸਐੱਚਓ ਐੱਸਐੱਸਪੀ ਲਗਦਾ ਸੀ।
'ਅਰੂਸਾ ਆਲਮ ਤੋਂ ਬਿਨਾਂ ਨਹੀਂ ਹੁੰਦਾ ਸੀ ਕੋਈ ਕੰਮ'
ਨਵਜੋਤ ਕੌਰ ਸਿੱਧੂ ਨੇ ਇਹ ਵੀ ਕਿਹਾ ਕਿ ਅਰੂਸਾ ਆਲਮ ਦਾ ਲੜਕਾ ਟੈਚੀਆਂ ਚ ਪੈਸੇ ਲੈ ਕੇ ਦੁਬਈ ਫਰਾਰ ਹੋ ਗਿਆ ਹੈ। ਕੈਪਟਨ ਸਰਕਾਰ ਦੇ ਰਾਜ ਚ ਅਰੂਸਾ ਆਲਮ ਹੀ ਪੰਜਾਬ ਦੀ ਡੀਜੀਪੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਆਪਣੀ ਉਮਰ ਨੂੰ ਦੇਖਦੇ ਹੋਏ ਉਹ ਪੂਜਾ ਪਾਠ ਕਰਨ। ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਰਹਿੰਦੀ ਜ਼ਿੰਦਗੀ ਅਰੂਸਾ ਆਲਮ ਦੇ ਨਾਲ ਬਿਤਾਉਣੀ ਚਾਹੀਦੀ ਹੈ ਅਤੇ ਐਸ਼ ਕਰਨੀ ਚਾਹੀਦੀ ਹੈ।
'ਅਰੂਸਾ ਆਲਮ ਨੂੰ ਦਿੱਤੇ ਜਾਂਦੇ ਸੀ ਤੋਹਫੇ'
ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਜਿਹੜੇ ਵੀ ਅਕਾਲੀ ਵਿਅਕਤੀ ਅਰੂਸਾ ਨਾਲ ਮੁਲਾਕਾਤ ਕਰਦੇ ਸੀ ਉਹ ਉਨ੍ਹਾਂ ਦੇ ਲਈ ਡਾਇਮੰਡ ਦਾ ਸੈੱਟ ਲੈ ਕੇ ਜਾਂਦੇ ਸੀ। ਅਰੂਸਾ ਆਲਮ ਪੰਜਾਬ ਦਾ ਸਾਰਾ ਪੈਸਾ ਲੈ ਕੇ ਦੁਬਈ ਲੈ ਕੇ ਭੱਜ ਗਈ ਹੈ। ਕੈਪਟਨ ਨੂੰ ਵੀ ਹੁਣ ਉਨ੍ਹਾਂ ਦੇ ਪਿੱਛੇ ਚਲੇ ਜਾਣਾ ਚਾਹੀਦਾ ਹੈ ਅਤੇ ਐਸ਼ ਕਰਨੀ ਚਾਹੀਦੀ ਹੈ।