ਅੰਮ੍ਰਿਤਸਰ :ਬੀਤੇ ਕੁਝ ਦਿਨਾਂ ਤੋਂ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਮੌਸਮ ਦੇ ਮਿਜਾਜ ਬਦਲੇ ਹੋਏ ਨਜ਼ਰ ਆ ਰਹੇ ਹਨ। ਤੇਜ਼ ਹਨੇਰੀ ਮੀਂਹ ਝਖੜ ਨੇ ਜਨ ਜੀਵਨ 'ਤੇ ਕਾਫੀ ਪ੍ਰਭਾਵ ਪਾਇਆ ਹੈ। ਉਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਪਈ ਬਰਸਾਤ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਦਾ ਨਤੀਜਾ ਹੈ ਅੱਜ ਅੰਮ੍ਰਿਤਸਰ ਵਿਚ ਪਿਆ ਕਈ ਥਾਵਾਂ 'ਤੇ ਉਜਾੜ ,ਦਰਅਸਲ ਬੀਤੇ ਦਿਨੀਂ ਪਈ ਬਰਸਾਤ ਕਾਰਨ ਸਦੀਆਂ ਪੁਰਾਣੇ ਰੁੱਖ ਤੱਕ ਡਿੱਗ ਗਏ ਅਤੇ ਢੁੱਕਦੇ ਸਮੇਂ ਵਿੱਚੋਂ ਲੰਘਣ ਵਾਲੇ ਲੋਕ ਜਿੰਨਾ ਨੇ ਇਨ੍ਹਾਂ ਰੁੱਖਾਂ ਦੀ ਛਾਂ ਦਾ ਅਨੰਦ ਮਾਣਿਆ ਸੀ ਉਹ ਅੱਜ ਕਾਫੀ ਹੱਦ ਤੱਕ ਭਾਵੁਕ ਅਤੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਬੀਤੇ ਦਿਨਾਂ ਤੋਂ ਬਦਲੇ ਮੌਸਮ ਦੇ ਮਿਜ਼ਾਜ ਦੇ ਨਾਲ ਕੁਦਰਤੀ ਆਫ਼ਤ ਕਾਰਣ ਹੋਏ ਨੁਕਸਾਨ ਦੀਆਂ ਵੱਖ ਵੱਖ ਤਸਵੀਰਾਂ ਸਾਹਮਣੇ ਆਈਆਂ ਹਨ। ਓਥੇ ਹੀ ਜੰਡਿਆਲਾ ਗੁਰੂ ਵਿੱਚ ਇੱਕ ਭਰ ਰਿਹਾਇਸ਼ੀ ਇਲਾਕੇ ਵਿੱਚ ਕਰੀਬ 200 ਸਾਲ ਪੁਰਾਣਾ ਬੋਹੜ ਦਾ ਦਰੱਖਤ ਡਿੱਗਣ ਕਾਰਨ ਲੋਕ ਕਾਫੀ ਦੁੱਖੀ ਅਤੇ ਪ੍ਰੇਸ਼ਾਨ ਨਜਰ ਆ ਰਹੇ ਹਨ।
ਹਲਾਂਕਿ ਇਸ ਦੌਰਾਨ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਇਥੇ ਦੱਸਣਾ ਬਣਦਾ ਹੈ ਕਿ ਲੋਕਾਂ ਦੀ ਪ੍ਰੇਸ਼ਾਨੀ ਜਾਂ ਦੁਖੀ ਹੋਣ ਦਾ ਕਾਰਨ ਇਹ ਨਹੀਂ ਕਿ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਹੈ ਬਲਕਿ ਇਸ ਬੋਹੜ ਦੇ ਦਰੱਖਤ ਦੀ ਛਾਂ ਉਹਨਾਂ ਦੇ ਪੁਰਖਿਆਂ ਦੇ ਨਾਲ ਨਾਲ ਉਨ੍ਹਾਂ ਆਪ ਵੀ ਆਪਣਾ ਬਚਪਨ ਜਵਾਨੀ ਅਤੇ ਕਈ ਹੁਣ ਬੁਢਾਪਾ ਗੁਜਾਰ ਰਹੇ ਹਨ ਜੋ ਹੁਣ ਯਾਦਾਂ ਵਾਂਗ ਬੀਤਿਆ ਸਮਾਂ ਹੋ ਗਿਆ।