ਅੰਮ੍ਰਿਤਸਰ:ਦੇਸ਼ ਭਰ ਵਿਚ ਨੈਸ਼ਨਲ ਵੋਟਰ ਡੇ ਮਨਾਇਆ ਗਿਆ। ਇਸ ਮੌਕੇ ਅੰਮ੍ਰਿਤਸਰ ਦੇ ਸਾਰੇ ਹਲਕਿਆਂ ਵਿੱਚ ਇਸ ਦਿਨ ਨੂੰ ਲੈ ਕੇ ਪ੍ਰੋਗਰਾਮ ਕੀਤੇ ਗਏ। ਉਥੇ ਹੀ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਵੀ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦੇ ਹੌਏ ਐਸਡੀਐਮ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਵੋਟਰ ਡੇ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ। ਜਿੰਨੇ ਵੀ ਨਾਗਰਿਕ ਹਨ ਅੱਜ ਉਨ੍ਹਾਂ ਵੱਲੋ ਇਸ ਦਿਨ ਦੀ ਵਧਾਈ ਦਿੱਤੀ ਗਈ।
ਉਨਾਂ ਵੱਲੋ ਅੰਮਿਤਸਰ ਦੇ ਯੂਥ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਆਪਣੇ ਵੋਟ ਬਣਾਓ ਤੇ ਵੋਟਰ ਕਾਰਡ ਬਣਾਓ ਉਨ੍ਹਾ ਕਿਹਾ ਕਿ ਅੱਜ ਸਕੂਲ਼ ਕਾਲਜਾਂ ਵਿੱਚ ਵੀ ਵੋਟ ਬਣਾਉਣ ਨੂੰ ਲੈਕੇ ਵੱਖ ਵੱਖ ਤਰਾਂ ਦੇ ਪ੍ਰੋਗਰਾਮ ਕੀਤੇ ਜਾ ਰਹੇ ਹਨ। ਲੋਕਾਂ ਨੂੰ ਇਸ ਪ੍ਰੋਗਰਾਮ ਰਾਹੀ ਸੁਨੇਹਾਂ ਦਿੱਤਾ ਜਾ ਰਿਹਾ ਹੈ ਤਾਂਕਿ ਲੋਕ ਵੱਧ ਤੋਂ ਵੱਧ ਵੋਟਰ ਡੇ ਨੂੰ ਸੈਲੀਬ੍ਰੇਟ ਕਰਨ ਉਨ੍ਹਾਂ ਕਿਹਾ ਕਿ ਹਰ ਸਾਲ ਇਹ 25 ਜਨਵਰੀ ਨੂੰ ਵੋਟਰ ਡੇ ਮਨਾਇਆ ਜਾਂਦਾ ਹੈ ਉਨ੍ਹਾ ਕਿਹਾ ਕਿ ਸਾਨੂੰ ਆਪਣੇ ਵੋਟ ਦੀ ਵੱਧ ਵੱਧ ਵਰਤੋ ਕਰਕੇ ਲੋਕਤੰਤਰ ਨੂੰ ਮਜਬੂਤ ਕਰਨਾ ਚਾਹੀਦਾ ਤਾਂਕਿ ਇਕ ਚੰਗੀ ਸਰਕਾਰ ਬਣਾ ਸਕੀਏ।
ਇਹ ਵੀ ਪੜ੍ਹੋ :Minister Shekhawat met Giani Harpreet Singh: ਕੀ ਬੰਦੀ ਸਿੰਘ ਹੋਣਗੇ ਰਿਹਾਅ ! ਪੜ੍ਹੋ, ਕੇਂਦਰੀ ਮੰਤਰੀ ਨੇ ਕਿਉਂ ਦਿੱਤਾ ਇਹ ਬਿਆਨ
ਜ਼ਿਕਰਯੋਗ ਹੈ ਕਿ ਫਰੀਦਕੋਟ ਵਿਚ ਵੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਵੋਟਰਾਂ ਨੂੰ ਵੋਟ ਦੇ ਹੱਕ ਦੀ ਮਹੱਤਤਾ ਲਈ ਜਾਗਰੂਕ ਕਰਨ ਲਈ 13ਵੇਂ ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿੱਚ ਵੱਖ ਵੱਖ ਥਾਵਾਂ 'ਤੇ ਵੋਟਰ ਡੇਅ ਨੂੰ ਸਮਰਪਿਤ ਸਮਾਗਮ ਕਰਵਾਏ ਗਏ। ਉਥੇ ਹੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਈ.ਆਰ.ਓ ਡਾ. ਨਿਰਮਲ ਓਸੇਪਚਨ, ਨੋਡਲ ਅਫਸਰ ਵਜੋਂ ਜਸਬੀਰ ਜੱਸੀ, ਸੁਮੀਤ ਕੁਮਾਰ ਸ਼ਰਮਾ ਨੂੰ ਖਰਚਾ ਮੋਨੀਟਰਿੰਗ ਸੈਲ ਵਿੱਚ ਜ਼ਿਲ੍ਹਾ ਪੱਧਰ ਤੇ ਬਤੌਰ ਸਹਾਇਕ ਨੋਡਲ ਅਫਸਰ ਅਤੇ ਬੀ.ਐਲ.ਓ ਵਜੋਂ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਸੁਖਦੇਵ ਸਿੰਘ ਸੈਕਟਰੀ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਡਾ. ਰੂਹੀ ਦੁੱਗ ਨੇ ਨੈਸ਼ਨਲ ਵੋਟਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਜੋ ਨੌਜਵਾਨ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਉਹ ਹੁਣ ਜਿੰਮੇਵਾਰ ਨਾਗਰਿਕ ਬਣ ਚੁੱਕੇ ਹਨ, ਹੁਣ ਉਨਾਂ੍ਹ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੇ ਵੋਟ ਜ਼ਰੂਰ ਪਾਉਣ। ਉਨਾਂ੍ਹ ਕਿਹਾ ਕਿ ਹਰੇਕ ਵਿਅਕਤੀ ਨੂੰ ਵੋਟ ਪਾਉਣੀ ਚਾਹੀਦੀ ਹੈ ਤੇ ਯੋਗ ਨਾਗਰਿਕ ਨੂੰ ਵੋਟ ਪਾ ਕੇ ਆਪਣੀ ਪਸੰਦ ਦਾ ਯੋਗ ਉਮੀਦਵਾਰ ਚੁਣਨ ਦਾ ਅਧਿਕਾਰ ਸਾਡੇ ਸੰਵਿਧਾਨ ਵੱਲੋਂ ਦਿੱਤਾ ਗਿਆ ਹੈ।