ਪੰਜਾਬ

punjab

ETV Bharat / state

ਨਰਿੰਦਰ ਮੋਦੀ ਦੇਣ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ !

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਲ੍ਹਿਆਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਿਕ ਮੈਬਰਾਂ ਨੂੰ ਬਣਦਾ ਮਾਣ ਸਤਿਕਾਰ ਅਤੇ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।

ਨਰਿੰਦਰ ਮੋਦੀ ਦੇਣ ਸ਼ਹੀਦ ਪਰਿਵਾਰਾਂ ਨੂੰ ਮਾਲੀ ਮਦਦ !
ਨਰਿੰਦਰ ਮੋਦੀ ਦੇਣ ਸ਼ਹੀਦ ਪਰਿਵਾਰਾਂ ਨੂੰ ਮਾਲੀ ਮਦਦ !

By

Published : Aug 27, 2021, 7:50 PM IST

ਅੰਮ੍ਰਿਤਸਰ: ਸ਼ਹੀਦਾਂ ਦੀ ਧਰਤੀ ਜਲ੍ਹਿਆਵਾਲਾ ਬਾਗ ਦੇ ਨਵੀਨੀਕਰਨ ਤੋਂ ਬਾਅਦ 28 ਅਗਸਤ ਨੂੰ ਖੋਂਲਣ ਦੇ ਆਦੇਸ਼ ਦਾ ਕੇਂਦਰ ਸਰਕਾਰ ਦੇ ਫੈਸਲੇ ਦਾ ਜਲ੍ਹਿਆਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਿਕ ਮੈਬਰਾਂ ਵੱਲੋਂ ਸਵਾਗਤ ਕੀਤਾ ਗਿਆ। ਉਥੇ ਹੀ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਹੀਦਾਂ ਦੇ ਪਰਿਵਾਰਿਕ ਮੈਬਰਾਂ ਨੂੰ ਬਣਦਾ ਮਾਣ ਸਤਿਕਾਰ ਅਤੇ ਮੁਆਵਜ਼ਾ ਦੇਣ ਦੀ ਅਪੀਲ ਵੀ ਕੀਤੀ ਹੈ।

ਨਰਿੰਦਰ ਮੋਦੀ ਦੇਣ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ !

ਇਸ ਮੌਕੇ ਗੱਲਬਾਤ ਕਰਦਿਆਂ ਸੁਨੀਲ ਕਪੂਰ ਅਤੇ ਕਮਲ ਪੋਧਾਰ ਨੇ ਦੱਸਿਆ ਕਿ ਬਹੁਤ ਹੀ ਚੰਗੀ ਅਤੇ ਸ਼ਲਾਘਾਯੋਗ ਗੱਲ ਹੈ ਜੋ ਕੇਂਦਰ ਸਰਕਾਰ ਵੱਲੋਂ 28 ਅਗਸਤ ਨੂੰ ਜਲ੍ਹਿਆਵਾਲਾ ਬਾਗ ਨੂੰ ਮੁੜ ਖੋਂਲਣ ਦਾ ਫੈਸਲਾ ਲਿਆ ਗਿਆ ਹੈ। ਜਿਸਦੀ ਅਸੀਂ ਸਲਾਘਾ ਕਰਦੇ ਹਾਂ। ਪਰ ਕੇਂਦਰ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਇਹਨਾਂ ਸ਼ਹੀਦ ਪਰਿਵਾਰਾਂ ਦੇ ਮੈਬਰਾਂ ਨੂੰ ਬਣਦਾ ਮਾਣ ਸਨਮਾਨ ਅਤੇ ਮੁਆਵਜ਼ਾ ਸ਼ਹੀਦ ਪਰਿਵਾਰਾਂ ਨੂੰ ਦਿੱਤਾ ਜਾਂ ਸਕੇ। ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚੋਂ ਧਾਰਾ 370 ਹਟਾ ਸਕਦੇ ਹਨ। ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਹੱਕ ਕਿਉ ਨਹੀ ਦਵਾ ਸਕਦੇ। ਜਿਸਦੇ ਲਈ ਅਸੀ ਮੁੜ ਤੋਂ ਉਹਨਾਂ ਪਰਿਵਾਰਾਂ ਦੀ ਸਾਰ ਲੈਣ ਦੀ ਅਪੀਲ ਕਰਦੇ ਹਾਂ।
ਇਹ ਵੀ ਪੜ੍ਹੋ:- ਖੰਡਰ ਬਣੀ ਗੁਰੂਘਰ ਦੀ ਇਮਾਰਤ ਦਾ ਜ਼ਿੰਮੇਵਾਰ ਕੌਣ ?

ABOUT THE AUTHOR

...view details