ਪੰਜਾਬ

punjab

ETV Bharat / state

ਇਕੱਠੇ ਹੋ ਕੇ ਚੱਲਣ ਲਈ ਨਹਿੰਗ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ - Sri Akal Takht Sahib

ਇਸ ਸਰਬੱਤ ਦੇ ਭਲੇ ਵਾਲੀ ਅਰਦਾਸ ਵਿੱਚ ਬਾਬਾ ਬਲਵੀਰ ਸਿੰਘ ਬੁੱਢਾ ਦਲ, ਬਾਬਾ ਅਵਤਾਰ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਗੱਜਣ ਸਿੰਘ ਆਦਿ ਸਮੇਤ ਕਈ ਨਹਿੰਗ ਜਥੇਬੰਦੀਆਂ ਹਾਜ਼ਰ ਹੋਈਆਂ।

ਅਰਦਾਸ ਬੇਨਤੀ
ਅਰਦਾਸ ਬੇਨਤੀ

By

Published : Mar 5, 2020, 5:28 PM IST

ਅੰਮ੍ਰਿਤਸਰ: ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਵੱਖ-ਵੱਖ ਨਹਿੰਗ ਜਥੇਬੰਦੀਆਂ ਵੱਲੋਂ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ।

ਇਸ ਸਰਬੱਤ ਦੇ ਭਲੇ ਵਾਲੀ ਅਰਦਾਸ ਵਿੱਚ ਬਾਬਾ ਬਲਵੀਰ ਸਿੰਘ ਬੁੱਢਾ ਦਲ, ਬਾਬਾ ਅਵਤਾਰ ਸਿੰਘ, ਬਾਬਾ ਨਿਰਮਲ ਸਿੰਘ, ਬਾਬਾ ਗੱਜਣ ਸਿੰਘ ਆਦਿ ਸਮੇਤ ਕਈ ਨਹਿੰਗ ਜਥੇਬੰਦੀਆਂ ਹਾਜ਼ਰ ਹੋਈਆਂ।

ਇਸ ਅਰਦਾਸ ਬੇਨਤੀ ਵਿੱਚ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਗੇ।

ਇਕੱਠੇ ਹੋ ਕੇ ਚੱਲਣ ਲਈ ਨਹਿੰਗ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ

ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਅਰਦਾਸ ਦਾ ਮੰਤਵ ਇਹ ਸੀ ਕਿ ਉਹ ਸਾਰੇ ਰਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਣਗੇ ਅਤੇ ਪੰਥ ਤੇ ਆਉਣ ਵਾਲੀਆਂ ਭੀੜਾਂ ਨੂੰ ਉਹ ਰਲ਼ ਕੇ ਹੱਲ ਕਰਨਗੇ।

ABOUT THE AUTHOR

...view details