ਅੰਮ੍ਰਿਤਸਰ :2015 ਵਿੱਚ ਹੋਏ ਸਰਬੱਤ ਖਾਲਸਾ ਇਕੱਠ ਵਿਚ ਥਾਪੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਕਾਲ ਤਖਤ ਸਾਹਿਬ 'ਤੇ ਆ ਕੇ ਮੁਆਫੀ ਮੰਗਣ ਲਈ 28 ਜੂਨ ਦਾ ਸਮਾਂ ਦੇ ਕੇ ਤਲਬ ਕੀਤਾ ਸੀ। ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਭਾਈ ਮੰਡ ਨੇ ਸਿੱਖ ਗੁਰਦੁਆਰਾ ਐਕਟ ਵਿਚ ਦਖਲ ਦੇਣ ਲਈ ਮੁੱਖ ਮੰਤਰੀ ਮਾਨ ਨੂੰ ਬੀਤੇ ਦਿਨ ਨਾ ਆਉਣ 'ਤੇ ਇਕ ਹੋਰ 8 ਜੁਲਾਈ ਲਈ ਪੇਸ਼ ਹੋਣ ਲਈ ਆਖਰੀ ਮੌਕਾ ਦਿੰਦਿਆਂ ਆਦੇਸ਼ ਕੀਤਾ ਹੈ ਕਿ ਭਗਵੰਤ ਸਿੰਘ ਮਾਨ ਆਪਣਾ ਸਪੱਸ਼ੀਕਰਨ ਦੇਵੇ ਨਹੀਂ ਤਾਂ ਪੰਥਕ ਰਿਵਾਇਤਾਂ ਅਨੁਸਾਰ ਫੈਸਲਾ ਲਿਆ ਜਾਵੇਗਾ।
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਮੁੱਖ ਮੰਤਰੀ ਨੂੰ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਦਾ ਆਖਰੀ ਮੌਕਾ - ਰਾਜਸੀ ਤਾਕਤ ਦਾ ਹੰਕਾਰ
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਥਕ ਮਾਮਲਿਆਂ ਵਿੱਚ ਦਖਲ ਤੇ ਦਾੜ੍ਹੀ ਉਤੇ ਟਿੱਪਣੀ ਨੂੰ ਲੈ ਕੇ 28 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ ਸੀ, ਪਰ ਮੁੱਖ ਮੰਤਰੀ 28 ਜੂਨ ਨੂੰ ਨਹੀਂ ਪਹੁੰਚੇ। ਹੁਣ ਭਾਈ ਮੰਡ ਨੇ 8 ਜੁਲਾਈ ਦਾ ਆਖਰੀ ਮੌਕਾ ਦਿੰਦਿਆਂ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਹੁਣ ਵੀ ਤਲਬ ਨਹੀਂ ਹੁੰਦੇ ਤਾਂ ਉਨ੍ਹਾਂ ਖਿਲਾਫ ਪੰਥਕ ਰਿਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਧਾਰਮਿਕ ਰਿਵਾਇਤਾਂ ਨੂੰ ਅਣਗੌਲਿਆ ਕਰ ਰਹੇ ਮੁੱਖ ਮੰਤਰੀ :ਭਾਈ ਮੰਡ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਤੋਂ ਕੀਤਰਨ ਪ੍ਰਸਾਰਣ ਬਾਰੇ ਚੱਲੇ ਵਿਵਾਦ ਵਿੱਚ, ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਐਕਟ 1925 ਵਿੱਚ ਅਖੌਤੀ ਸੋਧ ਦਾ ਮਤਾ ਪਾਸ ਕਰ ਕੇ, ਗੁਰਦੁਆਰਿਆਂ ਵਿੱਚ ਸਰਕਾਰੀ ਦਖਲ ਦਾ ਰਾਹ ਪੱਧਰਾ ਕਰਨ ਅਤੇ ਸਿੱਖਾਂ ਦੇ ਦਾਹੜੇ ਦਾ ਮਜ਼ਾਕ ਉਡਾਉਣ ਬਦਲੇ, ਖਾਲਸਾਈ ਰਵਾਇਤਾਂ ਅਨੁਸਾਰ ਕਾਰਵਾਈ ਕਰਦਿਆਂ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅੱਜ 28 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਪੱਸ਼ਟੀਕਰਨ ਦੇਣ ਨੂੰ ਕਿਹਾ ਗਿਆ ਸੀ, ਪਰ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਤੁਸੀਂ ਆਉਣਾ ਵਾਜ਼ਿਬ ਨਹੀਂ ਸਮਝਿਆ ਜਾਂ ਫਿਰ ਤਾਕਤ ਦੇ ਗਰੂਰ ਵਿੱਚ ਧਾਤਮਿਕ ਰਵਾਇਤਾਂ ਨੂੰ ਜਾਣਬੁੱਝਕੇ ਅਣਗੌਲਿਆਂ ਕੀਤਾ ਗਿਆ ਹੈ।
- Clash on toll plaza: ਜੰਡਿਆਲਾ ਗੁਰੂ ਟੋਲ ਪਲਾਜ਼ਾ ਵਿਖੇ ਪਨਬੱਸ ਬੱਸ ਚਾਲਕ ਤੇ ਟੋਲ ਕਰਿੰਦਿਆਂ ਵਿਚਕਾਰ ਝੜਪ
- ਬੀਮਾ ਰਕਮ ਦੇ ਲਾਲਚ ਵਿੱਚ ਨਿਰਦੋਸ਼ ਦਾ ਕਤਲ, ਮੁਲਜ਼ਮ ਨੇ ਇੰਸ਼ੋਰੈਂਸ ਏਜੰਟ ਨਾਲ ਰਲ਼ ਕੇ ਰਚਿਆ ਮੌਤ ਦਾ ਡਰਾਮਾ
- Ludhiana News: ਦਰੱਖਤ ਨਾਲ ਲਟਕਦੀ ਮਿਲੀ ਅਣਪਛਾਤੀ ਲਾਸ਼, ਪੁਲਿਸ ਨੇ ਸ਼ੁਰੂ ਕੀਤੀ ਜਾਂਚ
ਜੇਕਰ ਅਕਾਲ ਤਖ਼ਤ ਸਾਹਿਬ ਨਾ ਪਹੁੰਚੇ ਤਾਂ ਪੰਥਕ ਰਿਵਾਇਤਾਂ ਅਨੁਸਾਰ ਕਰਾਂਗੇ ਕਾਰਵਾਈ :ਅਜਿਹਾ ਕਰ ਕੇ ਤੁਸੀਂ ਇੱਕ ਹੋਰ ਗੁਨਾਹ ਕਰ ਰਹੇ ਹੋ ! ਪ੍ਰੰਤੂ ਇਹ ਰੂਹਾਨੀ ਤਖਤ ਹਰ ਪ੍ਰਾਣੀ ਨੂੰ ਮੌਕਾ ਦਿੰਦਾ ਹੈ ਕਿ ਉਹ ਆਪਣੀ ਭੁੱਲ ਦਾ ਅਹਿਸਾਸ ਕਰ ਕੇ ਆਪਣਾ ਜੀਵਨ ਸੁਧਾਰਨ ਦਾ ਭਾਗੀਦਾਰ ਬਣ ਸਕੇ। ਇਸ ਵਾਸਤੇ ਤੁਹਾਨੂੰ ਇੱਕ ਮੌਕਾ ਹੋਰ ਦਿੱਤਾ ਜਾਂਦਾ ਹੈ ਕਿ ਰਾਜਸੀ ਤਾਕਤ ਦਾ ਹੰਕਾਰ ਛੱਡਕੇ, ਅਕਾਲ ਤਖਤ ਸਾਹਿਬ ਜਾਂ ਸਿੱਖ ਕੌਮ ਨਾਲ ਮੱਥਾ ਲਾਉਣ ਦਾ ਭਰਮ ਤਿਆਗਦਿਆਂ, 8 ਜੁਲਾਈ ਨੂੰ ਦਿਨ ਸ਼ਨੀਵਾਰ ਨੂੰ ਅਕਾਲ ਤਖਤ ਸਾਹਿਬ ਉਤੇ 11 ਵਜੇ ਪੇਸ਼ ਹੋਕੇ ਆਪਣਾ ਪੱਖ ਸਪਸ਼ਟ ਕਰ ਸਕਦੇ ਹੋ, ਜੇ ਤੁਸੀਂ ਇਸ ਆਦੇਸ਼ ਨੂੰ ਵੀ ਅਣਗੌਲਿਆਂ ਕਰਦੇ ਹੋ ਤਾਂ ਸਮਝ ਲਿਆ ਜਾਵੇਗਾ ਕਿ ਤੁਸੀਂ ਸਿੱਖ ਰਵਾਇਤਾਂ ਅਤੇ ਮਰਿਆਦਾ ਦਾ ਸਤਿਕਾਰ ਨਹੀਂ ਕਰਦੇ ਅਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਣ ਤੋਂ ਆਕੀ ਹੋ। ਅਜਿਹੇ ਹਾਲਾਤ ਵਿੱਚ ਹੋਰ ਮੌਕਾ ਦਿੱਤੇ ਬਗੈਰ ਤੁਹਾਡੇ ਖਿਲਾਫ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਦਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਉਤੇ ਕਿਸੇ ਵੀ ਗੈਰ ਸਿੱਖ ਜਾਂ ਪਤਿਤ ਸਿੱਖ ਨੂੰ ਤਲਬ ਨਹੀਂ ਕੀਤਾ ਜਾ ਸਕਦਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਤਿਤ ਸਿੱਖ ਹਨ।