ਅੰਮ੍ਰਿਤਸਰ: ਸ਼ਹਿਰ ਵਿੱਚ ਗੁੰਡਾਦਰਦੀ ਦਾ ਨੰਗਾ ਨੱਚ ਵੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾ (Sharp weapon) ਨਾਲ 19 ਸਾਲਾਂ ਦੇ ਨੌਜਵਾਨ ‘ਤੇ ਹਮਲਾ ਕਰਕੇ ਉਸ ਨੂੰ ਮੌਤ (Death) ਦੇ ਘਾਟ ਉਤਾਰ ਦਿੱਤਾ ਹੈ। ਘਟਨਾ ਤਰਨਤਾਰਨ ਰੋਡ 'ਤੇ ਬਣੀ ਮਾਰਕੀਟ ਦੀ ਹੈ। ਜਿੱਥੇ ਬੀਤੀ ਦੇਰ ਰਾਤ ਦੁਕਾਨਦਾਰ ਅਤੇ ਗਾਹਕ ਵਿਚਕਾਰ ਹੋਈ ਤਕਰਾਰ ਹੋ ਗਿਆ ਸੀ। ਮ੍ਰਿਤਕ ਦੀ ਗੁਰਵੀਰ ਉਰਫ ਜੋਰੂ ਵਜੋਂ ਪਛਾਣ ਹੋਈ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਦੁਕਾਨ 'ਤੇ ਸੌਦਾ ਲੈਣ ਗਿਆ ਸੀ, ਜਿਸ ਤੋਂ ਬਾਅਦ ਮਾਮਲਾ ਇੰਨਾ ਵਧ ਗਿਆ ਕਿ ਦੁਕਾਨਦਾਰ ਅਤੇ ਉਸ ਦੇ ਪਰਿਵਾਰ ਵੱਲੋਂ ਜੋਰੂ ‘ਤੇ ਤੇਜ਼ਧਾਰ ਹਥਿਆਰਾ (Sharp weapon) ਹਮਲਾ (Attack) ਕੀਤਾ ਗਿਆ ਸੀ ਅਤੇ ਇਸ ਹਮਲੇ (Attack) ਵਿੱਚ ਜੋਰੂ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ।
19 ਸਾਲਾਂ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾ ਨਾਲ ਕਤਲ ਮ੍ਰਿਤਕ ਦੇ ਭਰਾ ਲਵਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੁਲਜ਼ਮ ਪਹਿਲਾਂ ਉਸ ਦੇ ਘਰ ਆ ਕੇ ਉਸ ਦੀ ਮਾਂ ਨੂੰ ਧਮਕੀ ਦੇ ਕੇ ਗਏ ਸਨ, ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਮ੍ਰਿਤਕ ਦੇ ਦਿਲ ‘ਤੇ ਤਲਵਾਰਾਂ ਨਾਲ ਵਾਰ ਕਰਕੇ ਉਸ ਦੇ ਦਿਲ (Heart) ਨੂੰ ਵੰਡ ਦਿੱਤਾ ਹੈ। ਜਿਸ ਕਰਕੇ ਜੋਰੂ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ।
ਇਸ ਮੌਕੇ ਲਵਜੀਤ ਸਿੰਘ ਨੇ ਪੁਲਿਸ (Police) ‘ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਉਦੇ ਕਿਹਾ ਕਿ ਪੁਲਿਸ (Police) ਵੱਲੋਂ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ 6 ਤੋਂ 7 ਲੋਕ ਮੁਲਜ਼ਮ ਹਨ, ਜਦਕਿ ਪੁਲਿਸ (Police) ਵੱਲੋਂ ਇੱਕ ਹੀ ਮੁਲਜ਼ਮ ਨੂੰ ਕਾਬੂ ਕਰਕੇ ਬਾਕੀ ਮੁਲਜ਼ਮਾਂ ਨੂੰ ਖੁਦ ਮੌਕੇ ਤੋਂ ਫਰਾਰ ਕੀਤਾ ਹੈ। ਇਸ ਮੌਕੇ ਲਵਜੀਤ ਸਿੰਘ ਨੇ ਪੁਲਿਸ (Police) ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜਦੋਂ ਤੱਕ ਪੁਲਿਸ (Police) ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਨਹੀਂ ਕਰਦੀ ਉਦੋਂ ਤੱਕ ਉਹ ਮ੍ਰਿਤਕ ਦਾ ਸੰਸਕਾਰ ਨਹੀਂ ਕਰਨਗੇ।
ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਅਫ਼ਸਰ (Police officer) ਨੇ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਦੀ ਮਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਬਿਆਨਾਂ ਦੇ ਆਧਾਰ ‘ਤੇ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ। ਜਾਂਚ ਅਫ਼ਸਰ ਵੱਲੋਂ ਪੀੜਤ ਪਰਿਵਾਰ ਨੂੰ ਸਾਰੇ ਮੁਲਜ਼ਮ ਜਲਦ ਗ੍ਰਿਫ਼ਤਾਰ (Arrested) ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:ਕਾਰ ਨੂੰ ਲੱਗੀ ਭਿਆਨਕ ਅੱਗ, ਵਾਲ-ਵਾਲ ਬਚਿਆ ਚਾਲਕ