ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਚੱਲਦੇ ਜਿਥੇ ਪੰਜਾਬ ਵਿੱਚ ਕਰਫ਼ਿਊ ਲੱਗਾ ਹੋਇਆ ਹੈ, ਉੱਥੇ ਹੀ ਇਕ ਕੱਤਲ ਦਾ ਮਾਮਲਾ ਸਾਹਮਣੇ ਆਇਆ ਹੈ। ਬੜੀ ਬੇਰਹਿਮੀ ਨਾਲ ਇੱਕ ਪ੍ਰਵਾਸੀ ਮਜਦੂਰ ਦਾ ਕੱਤਲ ਕਰ ਦਿੱਤਾ ਗਿਆ ਤੇ ਉਸ ਦੇ ਸਾਲੇ ਨਾਲ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਪੁਲਿਸ ਨੇ ਮੌਕੇ 'ਤੇ ਜਾ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਅੰਮ੍ਰਿਤਸਰ ਦੇ ਰਾਮਬਾਗ ਕੋਲ ਸਿਵਲ ਹਸਪਤਾਲ ਦੇ ਸਾਹਮਣੇ ਪੁਰਾਣਾ ਇੰਦਰ ਪੈਲੇਸ ਸਿਨੇਮਾ ਜੋ ਕਿ ਹੁਣ ਬੰਦ ਹੋ ਚੁੱਕਿਆ ਹੈ, ਉਥੇ ਕੁੱਝ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ। ਇਨ੍ਹਾਂ ਵਿੱਚੋਂ ਇੱਕ ਪ੍ਰਵਾਸੀ ਦਾ ਕੁੱਝ ਦਿਨ ਪਹਿਲਾਂ ਮੋਬਾਈਲ ਫ਼ੋਨ ਚੋਰੀ ਹੋ ਗਿਆ ਤੇ ਉਹ ਮ੍ਰਿਤਕ ਸ਼ਾਮ ਲਾਲ 'ਤੇ ਸ਼ੱਕ ਕਰਦਾ ਸੀ। ਮ੍ਰਿਤਕ ਸ਼ਾਮ ਲਾਲ ਤੇ ਉਸ ਦਾ ਸਾਲਾ ਦਿਨੇਸ਼ ਵੀ ਇਥੇ ਇਕੱਠੇ ਰਿਹੰਦੇ ਹਨ। ਪਿੱਛੋਂ ਇਹ ਦੋਵੇਂ ਮਹਾਰਾਜ ਗੰਜ ਯੂਪੀ ਦੇ ਰਹਿਣ ਵਾਲੇ ਹਨ।