ਪੰਜਾਬ

punjab

ETV Bharat / state

ਆਮ ਆਦਮੀ ਪਾਰਟੀ ਦੇ ਐੱਸੀ ਵਿੰਗ ਦੇ ਪ੍ਰਧਾਨ ਦਾ ਦਾਅਵਾ, ਕਿਹਾ-ਪੰਜਾਬ ਵਿੱਚ ਜਲਦ ਹੋਣਗੀਆਂ ਨਗਰ ਨਿਗਮ ਦੀਆਂ ਚੋਣਾਂ - ਆਪ ਪਾਰਟੀ ਐਸੀ ਵਿੰਗ ਪ੍ਰਧਾਨ

ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਜਦਲ ਹੀ ਨਗਰ ਨਿਗਮ ਚੋਣਾਂ ਕਰਵਾਈਆਂ ਜਾ ਰਹੀਆਂ ਹਨ। Municipal Corporation elections will be held soon in Punjab.

Municipal Corporation elections will be held soon in Punjab
ਆਪ ਪਾਰਟੀ ਦੇ ਐਸੀ ਵਿੰਗ ਦੇ ਪ੍ਰਧਾਨ ਦਾ ਦਾਅਵਾ, ਕਿਹਾ-ਪੰਜਾਬ ਵਿੱਚ ਜਲਦ ਹੋਣਗੀਆਂ ਨਗਰ ਨਿਗਮ ਦੀਆਂ ਚੋਣਾਂ

By ETV Bharat Punjabi Team

Published : Nov 5, 2023, 11:02 PM IST

ਆਮ ਆਦਮੀ ਪਾਰਟੀ ਦੇ ਐੱਸਸੀ ਵਿੰਗ ਦੇ ਪ੍ਰਧਾਨ ਜਾਣਕਾਰੀ ਦਿੰਦੇ ਹੋਏ।

ਅੰਮ੍ਰਿਤਸਰ :ਪੰਜਾਬ ਵਿੱਚ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਭੰਬਲਭੂਸਾ ਬਰਕਰਾਰ ਹੈ ਅਤੇ ਹਰ ਇੱਕ ਸਿਆਸਤਦਾਨ ਹੁਣ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਆਪਣੀ ਨਜ਼ਰ ਲਾ ਕੇ ਬੈਠਾ ਹੋਇਆ ਤੇ ਇਹ ਹੁਣ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਦੇ ਐੱਸਸੀ ਵਿੰਗ ਦੇ ਪ੍ਰਧਾਨ ਵੱਲੋਂ ਭਵਿੱਖਵਾਣੀ ਕਰਦੇ ਹੋਏ ਕਿਹਾ ਗਿਆ ਕਿ ਜਨਵਰੀ ਜਾਂ ਫਰਵਰੀ ਦੇ ਵਿੱਚ ਇਹ ਚੋਣਾਂ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਈ ਜਗ੍ਹਾ ਉੱਤੇ ਵਾਰਡਬੰਦੀਆਂ ਨਹੀਂ ਹੋ ਸਕੀ, ਜਿਸ ਕਰਕੇ ਇਹ ਚੋਣਾਂ ਲੇਟ ਹੋ ਰਹੀਆਂ ਹਨ ਅਤੇ ਜਦੋਂ ਵਾਰਡਬੰਦੀ ਸਹੀ ਹੋ ਜਾਵੇਗੀ ਉਸ ਵੇਲੇ ਹੀ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਡਿਬੇਟ ਉੱਤੇ ਬੋਲਦੇ ਹੋਏ ਕਿਹਾ ਕਿ ਸਾਰੀ ਸਿਆਸੀ ਪਾਰਟੀਆਂ ਭਗਵੰਤ ਸਿੰਘ ਮਾਨ ਤੋਂ ਡਰ ਰਹੀਆਂ ਸਨ ਅਤੇ ਇਸੇ ਕਰਕੇ ਹੀ ਉਹ ਇਸ ਡਿਬੇਟ ਵਿੱਚ ਹਿੱਸਾ ਲੈਣ ਵਾਸਤੇ ਨਹੀਂ ਪਹੁੰਚੀਆਂ ਸਨ।

ਵਿਰੋਧੀ ਬੁਖਲਾਹਟ ਵਿੱਚ:ਪ੍ਰਧਾਨ ਡਾਕਟਰ ਇੰਦਰਵੀਰ ਸਿੰਘ ਭੈੜਾ ਵੱਲੋਂ ਕਿਹਾ ਗਿਆ ਕਿ ਪੰਜਾਬ ਵਿੱਚ ਰਾਜਨੀਤਿਕ ਪਾਰਟੀਆਂ ਪੂਰੀ ਤਰ੍ਹਾਂ ਨਾਲ ਬੁਖਲਾਹਟ ਵਿੱਚ ਆ ਚੁੱਕੀਆਂ ਹਨ ਇਸੇ ਕਰਕੇ ਹੀ ਉਹਨਾਂ ਦੀ ਬੁਖਲਾਹਟ ਹੀ ਇਹ ਬੋਲ ਰਹੀ ਹੈ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਸਿਆਸੀ ਪਾਰਟੀਆਂ ਭਗਵੰਤ ਸਿੰਘ ਮਾਨ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੀਆਂ ਸਨ ਇਸੇ ਕਰਕੇ ਉਹਨਾਂ ਕੋਲੋਂ ਕੋਈ ਉਮੀਦ ਵੀ ਰੱਖੀ ਨਹੀਂ ਜਾ ਸਕਦੀ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋੜੇ ਵੱਡੇ ਨੇਤਾ ਸਨ ਉਹਨਾਂ ਨੂੰ ਇਸ ਡੁਬੇਡ ਵਿੱਚ ਸੱਤਿਆ ਗਿਆ ਸੀ ਲੇਕਿਨ ਕਈ ਛੋਟੇ ਨੇਤਾ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਕਿ ਹਰਗਿਜ਼ ਉਹਨਾਂ ਨੂੰ ਆਗਿਆ ਨਹੀਂ ਦਿੱਤੀ ਗਈ ਸੀ।



ਦੱਸਣਯੋਗ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਪਹਿਲਾਂ ਨਵੰਬਰ ਦਾ ਸਮਾਂ ਮਿਥਿਆ ਗਿਆ ਸੀ। ਲੇਕਿਨ ਹੁਣ ਇਹ ਚੋਣਾਂ ਜਨਵਰੀ ਦੇ ਸ਼ੁਰੂਆਤ ਵਿੱਚ ਹੋਣ ਦੀ ਗੱਲ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਕਾਈ ਸਿਆਸੀ ਪਾਰਟੀਆਂ ਵੱਲੋਂ ਸ਼ਬਦੀ ਹਮਲੇ ਵੀ ਕੀਤੇ ਜਾ ਰਹੇ ਹਨ ਅਤੇ ਉਹਨਾਂ ਦੀ ਇਸ ਵਿੱਚ ਡਰ ਅਤੇ ਭੈ ਦਾ ਮਾਹੌਲ ਦੱਸਿਆ ਜਾ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਵਾਰਡਬੰਦੀਆਂ ਨਾ ਹੋਣ ਕਰਕੇ ਇਹ ਚੋਣਾਂ ਨਹੀਂ ਹੋ ਪਾ ਰਹੀਆਂ ਹਨ।

ABOUT THE AUTHOR

...view details