ਨਗਰ ਨਿਗਮ ਚੋਣ ਤੋਂ ਪਹਿਲਾਂ ਭੜਕੇ ਵਾਰਡ ਨੰਬਰ 66 ਦੇ ਵਾਸੀ ਅੰਮ੍ਰਿਤਸਰ :ਪੰਜਾਬ ਵਿੱਚ ਨਗਰ ਨਿਗਮ ਚੋਣ ਨੂੰ ਲੈ ਕੇ ਐਲਾਨ ਹੋ ਚੁੱਕਾ ਹੈ। ਇਹ ਚੋਣਾਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੇ ਫ਼ਗਵਾੜਾ ਵਿਖੇ ਨਗਰ ਨਿਗਮ ਦੀ ਚੋਣ ਹੋਣੀ ਹੈ। ਲੋਕਲ ਬਾਡੀ ਵਲੋਂ ਨਗਰ ਨਿਗਮ ਚੋਣਾਂ 15 ਨਵੰਬਰ ਤੱਕ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਫਿਲਹਾਲ ਤਰੀਕਾਂ ਦਾ ਐਲਾਨ ਹੋਣਾ ਅਜੇ ਬਾਕੀ ਹੈ। ਪਰ, ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਅੰਮ੍ਰਿਤਸਰ ਦੇ ਵਾਰਡ ਨੰਬਰ-66 ਦੇ ਹਾਲਾਤ ਦਿਖਾਉਣ ਜਾ ਰਹੇ ਹਾਂ, ਜਿੱਥੇ ਲੋਕ ਨਰਕ ਭਰੀ ਜਿੰਦਗੀ ਬਤੀਤ ਕਰਨ ਲਈ ਮਜ਼ਬੂਰ ਹਨ।
ਸੀਵਰੇਜ ਬਲਾਕ ਤੇ ਖਾਲੀ ਪਲਾਟ ਬਣੇ ਕੂੜੇ ਢੇਰ:ਵਾਰਡ ਨੰਬਰ 66 ਦੇ ਵਾਸੀਆਂ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸਾਡੇ ਇਲਾਕੇ ਵਿੱਚ ਸੀਵਰੇਜ ਦੀ ਸਮੱਸਿਆ ਪੁਰਾਣੀ ਹੈ ਜਿਸ ਦਾ ਹੱਲ ਕਿਸੇ ਵੀ ਸਰਕਾਰ ਨੇ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਤਾਂ ਸਭ ਦਿਖਾਈ ਦਿੱਤੇ, ਪਰ ਵੋਟਾਂ ਹੋਣ ਤੋਂ (Corporation Elections Amritsar) ਬਾਅਦ ਨਾ ਮੇਅਰ, ਨਾ ਵਿਧਾਇਕ ਤੇ ਨਾ ਮੰਤਰੀ ਨਜ਼ਰ ਆਏ। ਸਥਾਨਕ ਵਾਸੀਆਂ ਨੇ ਕਿਹਾ ਸੀਵਰੇਜ ਦੇ ਗੰਦੇ ਪਾਣੀ ਕਰਕੇ ਉਨ੍ਹਾਂ ਦਾ ਇੱਥੋ ਨਿਕਲਣਾ ਔਖਾ ਹੋ ਜਾਂਦਾ। ਕਈ ਵਾਰ ਤਾਂ ਸੜਕ ਹਾਦਸੇ ਵੀ ਹੋ ਜਾਂਦੇ ਹਨ। ਖਾਲੀ ਪਲਾਟਾਂ ਵਿੱਚ ਕੂੜੇ ਦੇ ਢੇਰ ਲੱਗੇ ਹਨ, ਨਗਰ ਨਿਗਮ ਤੇ ਪ੍ਰਸ਼ਾਸਨ ਦਾ ਇੱਧਰ ਕੋਈ ਧਿਆਨ ਨਹੀਂ ਹੈ।
ਅਸੀਂ ਨਹੀਂ ਪਾਉਣੀ ਵੋਟ: ਵਾਰਡ ਨੰਬਰ 66 ਦੀ ਮਹਿਲਾਵਾਂ ਵੀ ਇਲਾਕੇ ਦੇ ਹਾਲਾਤ ਤੋਂ ਨਾਰਾਜ਼ ਨਜ਼ਰ ਆਈਆਂ। ਉਨ੍ਹਾਂ ਨੇ ਟੀਮ ਨਾਲ ਗੱਲ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਜਿੱਤੀ ਅਤੇ ਸਾਡਾ ਹੀ ਹੂੰਝਾ ਫੇਰ ਗਈ। ਉਨ੍ਹਾਂ ਦੀ ਸਰਕਾਰ ਦੇ ਅੰਮ੍ਰਿਤਸਰ ਵਿੱਚ ਚੁਣੇ ਨੁਮਾਇੰਦਿਆਂ ਦਾ ਵੀ ਇਲਾਕੇ ਵੱਲ ਕੋਈ (Sewage Problem) ਧਿਆਨ ਨਹੀਂ ਹੈ। ਅਸੀਂ ਤਾਂ ਹੁਣ ਵੋਟ ਹੀ ਨਹੀਂ ਪਾਉਣੀ ਹੈ। ਸਾਡਾ ਇਸ ਇਲਾਕੇ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਹੈ ਅਤੇ ਨਾ ਹੀ ਕੋਈ ਰਾਸਤਾ, ਨਾ ਕੋਈ ਸਹੂਲਤ ਹੈ।
AAP ਆਪਣਾ ਬੰਦਾ ਜਿਤਾ ਦੇਵੇ, ਪਰ ਕੰਮ ਕਰਾ ਦੇਵੇ:ਈਟੀਵੀ ਭਾਰਤ ਨਾਲ ਗੱਲ ਕਰਦਿਆ ਸਮਾਜ ਸੇਵੀ ਮੁਨੀਸ਼ ਕੁਮਾਰ ਨੇ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੇ ਹਾਲਾਤ ਵੇਖ ਕੇ ਮੈਂ ਖੁਦ ਪ੍ਰੇਸ਼ਾਨ ਹਾਂ ਕਿ ਇੱਥੇ ਇਹ ਲੋਕ ਕਿਵੇਂ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਕੋਈ ਵਿਧਾਇਕ ਜਾਂ ਮੰਤਰੀ ਇੱਥੇ 2 ਦਿਨ ਕੱਟ ਕੇ ਦਿਖਾ ਦੇਵੇ। ਉਨ੍ਹਾਂ ਮੰਗ ਕੀਤੀ ਮੈਂ ਭਾਜਪਾ ਵਲੋਂ ਨਗਰ ਨਿਗਮ ਚੋਣ ਲੜਨ ਬਾਰੇ ਸੋਚਿਆ ਸੀ, ਮੈਂ ਨਹੀਂ ਲੜਦਾ, ਆਮ ਆਦਮੀ ਪਾਰਟੀ ਆਪਣਾ ਹੀ ਉਮੀਦਵਾਰ ਖੜਾ ਕਰਕੇ ਜਿੱਤੇ ਜਾਵੇ, ਪਰ ਇਸ ਇਲਾਕੇ ਦੇ ਹਾਲਾਤ (AAP In Amritsar) ਸੁਧਾਰ ਦੇਵੇ, ਉਨ੍ਹਾਂ ਨੂੰ ਹੋਰ ਕੁੱਝ ਨਹੀਂ ਚਾਹੀਦਾ।
ਦੇਖਣਯੋਗ ਹੋਵੇਗਾ ਕਿ ਨਗਮ ਨਿਗਮ ਚੋਣ ਤੋਂ ਪਹਿਲਾਂ ਇਸ ਵਾਰਡ ਨੰਬਰ 66 ਦੀ ਕੋਈ ਸੁੱਧ ਲੈਂਦਾ ਹੈ ਜਾਂ ਨਹੀਂ। ਫਿਲਹਾਲ ਤਾਂ, ਇਲਾਕੇ ਦੇ ਲੋਕਾਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਹੈ।