ਲੁਧਿਆਣਾ: 11 ਜਨਵਰੀ ਨੂੰ ਰਾਹੁਲ ਗਾਂਧੀ ਦੀ ਅਗਵਾਈ 'ਚ ਭਾਰਤ ਜੋੜੋ ਯਾਤਰਾ ਪੰਜਾਬ 'ਚ ਪ੍ਰਵੇਸ਼ ਕਰਨ ਜਾ ਰਹੀ ਹੈ। 12 ਜਨਵਰੀ ਨੂੰ ਇਹ ਯਾਤਰਾ ਲੁਧਿਆਣਾ 'ਚ ਪ੍ਰਵੇਸ਼ ਕਰੇਗੀ (Bharat Jodo Yatra will reach Ludhiana on January 12)। ਜਿਸ ਦੀਆਂ ਤਿਆਰੀਆਂ ਕਾਂਗਰਸ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਲੁਧਿਆਣਾ 'ਚ ਮੈਂਬਰ ਪਾਰਲੀਮੈਂਟ ਦੀ ਅਗਵਾਈ ਹੇਠ ਮੀਟਿੰਗ (Meeting in Ludhiana regarding Bharat Jodo Yatra) ਕੀਤੀ ਗਈ। ਰਵਨੀਤ ਬਿੱਟੂ ਦੀ ਅਗਵਾਈ 'ਚ ਅਤੇ ਕਾਂਗਰਸ ਦੇ ਜ਼ਿਲ੍ਹਾਂ ਪ੍ਰਧਾਨ ਦੀ ਅਗਵਾਈ 'ਚ ਮੀਟਿੰਗ ਹੋਈ।
ਲੋਕਾਂ ਨੂੰ ਯਾਤਰਾ ਵਿੱਚ ਪੂਰਨ ਸਹਿਯੋਗ ਦੇਣ ਲਈ ਕਿਹਾ: ਮੀਟਿੰਗ 'ਚ ਰਵਨੀਤ ਬਿੱਟੂ ਨੇ ਵਰਕਰਾਂ ਨੂੰ ਇਸ ਯਾਤਰਾ ਦਾ ਭਰਵਾਂ ਸਵਾਗਤ ਕਰਨ ਲਈ ਕਿਹਾ ਅਤੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਇਸ ਯਾਤਰਾ 'ਚ ਪੂਰਨ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਨੇ ਰਾਹੁਲ ਗਾਂਧੀ ਦੇ ਅਕਸ ਨੂੰ ਖ਼ਰਾਬ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਸੀ। ਜਦਕਿ ਉਨ੍ਹਾਂ ਨੇ ਆਪਣੇ ਅਕਸ਼ ਨੂੰ ਹੋਰ ਵਧਿਆ ਬਣਾ ਲਿਆ ਹੈ। ਅੱਜ ਪੂਰਾ ਭਾਰਤ ਉਨ੍ਹਾਂ ਦੇ ਨਾਲ ਹੈ, ਉਨ੍ਹਾਂ ਕਿਹਾ ਕਿ 2024 'ਚ ਭਾਜਪਾ ਕਿਤੇ ਨਜ਼ਰ ਨਹੀਂ ਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿਧਾਇਕ ਆਪਣਾ ਕੰਮ ਨਹੀਂ ਕਰ ਰਹੇ। ਕਿੰਨੀ ਸ਼ਰਮ ਦੀ ਗੱਲ ਹੈ ਕਿ ਸਿਵਲ ਹਸਪਤਾਲ 'ਚੋਂ ਲਾਸ਼ ਚੋਰੀ ਹੋ ਗਈ ਅਤੇ ਆਪ ਦੇ ਐਮਐਲਏ 'ਤੇ ਦੁਕਾਨਦਾਰਾਂ ਤੋਂ ਪੈਸੇ ਲੈਣ ਦੇ ਇਲਜਾਮ ਲੱਗ ਰਹੇ ਹਨ ।