ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅੱਜ ਤੜਕਸਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਉਹਨਾਂ ਦੀ ਮੰਗੇਤਰ ਫ਼ਿਲਮੀ ਅਦਾਕਾਰ ਪਰਣਿਤੀ ਚੋਪੜਾ ਨਤਮਸਤਕ ਹੋਣ ਲਈ ਪੁੱਜੇ। ਉਨ੍ਹਾਂ ਵੱਲੋਂ ਗੁਰੂ ਘਰ ਵਿੱਚ ਮੱਥਾ ਟੇਕ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਨ ਤੋਂ ਇਲਾਵਾ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਅਸ਼ੀਰਵਾਦ ਵੀ ਲਿਆ ਗਿਆ। ਇਸ ਮੌਕੇ ਅਦਾਕਾਰਾ ਅਤੇ ਸਿਆਸਤਦਾਨ ਦੀ ਜੋੜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਸਾਂਸਦ ਰਾਘਵ ਚੱਢਾ ਅਤੇ ਮੰਗੇਤਰ ਪਰਣਿਤੀ ਚੋਪੜਾ ਨੇ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ - MP Raghav Chadha and Parineeti Chopra
ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਉਨ੍ਹਾਂ ਦੀ ਮੰਗੇਤਰ ਬਾਲੀਵੁੱਡ ਅਦਾਕਾਰਾ ਪਰਣਿਤੀ ਚੋਪੜਾ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਜਿੱਥੇ ਪਵਿੱਤਰ ਬਾਣੀ ਸਰਵਣ ਕੀਤੀ ਉੱਥੇ ਹੀ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ।
ਗੁਰੂਘਰ ਵਿੱਚ ਕੀਤੀ ਸੇਵਾ: ਇਸ ਤੋਂ ਬਾਅਦ ਉਨ੍ਹਾਂ ਵੱਲੋ ਗੁਰੂ ਘਰ ਵਿੱਚ ਲੰਗਰ ਹਾਲ ਅੰਦਰ ਜੂਠੇ ਬਰਤਨਾਂ ਨੂੰ ਸਾਫ਼ ਕਰਨ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਰਾਘਵ ਚੱਢਾ ਅਤੇ ਅਦਾਕਾਰਾ ਪਰਣਿਤੀ ਚੋਪੜਾ ਦੇ ਆਲੇ-ਦੁਆਲੇ ਭਾਰੀ ਸੁਰੱਖਿਆ ਫੋਰਸ ਤਾਇਨਾਤ ਸੀ। ਕਿਸੇ ਨੂੰ ਵੀ ਉਨ੍ਹਾਂ ਦੇ ਕੋਲ ਜਾਣ ਦੀ ਇਜਾਜ਼ਤ ਨਹੀਂ ਸੀ। ਸੁਰੱਖਿਆ ਫੋਰਸ ਵੱਲੋਂ ਉਨ੍ਹਾਂ ਦੇ ਆਲੇ-ਦੁਆਲੇ ਘੇਰਾ ਬਣਾਕੇ ਰੱਖਿਆ ਹੋਇਆ ਸੀ। ਮੀਡੀਆ ਨੂੰ ਕਿਸੇ ਸਵਾਲ ਦਾ ਉਨ੍ਹਾਂ ਵੱਲੋ ਜਵਾਬ ਨਹੀਂ ਦਿੱਤਾ ਗਿਆ।
- ਕਾਂਗਰਸੀ ਮੇਅਰ ਖ਼ਿਲਾਫ਼ ਲਿਆਂਦੇ ਗਏ ਬੇਭੋਰਸਗੀ ਮਤੇ ਖ਼ਿਲਾਫ਼ ਰਾਜਾ ਵੜਿੰਗ ਨੇ ਖੋਲ੍ਹਿਆ ਮੋਰਚਾ, ਕਿਹਾ- ਨਹੀਂ ਜਰਾਂਗੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ
- ਗੋਲੀ ਲੱਗਣ ਨਾਲ ਮਾਪਿਆਂ ਦੇ ਇਕਲੋਤੇ ਪੁੱਤ ਦੀ ਮੌਤ,ਅਣਪਛਾਤੇ ਹਮਲਾਵਰਾਂ ਦੀ ਪੁਲਿਸ ਕਰ ਰਹੀ ਭਾਲ
- ਪੰਜਾਬ 'ਚ ਅੱਤਵਾਦ ਦੇ ਦੌਰ 'ਚ ਕੀਤੀ ਡਾਕਟਰੀ ਦੀ ਸ਼ੁਰੂਆਤ, 33 ਸਾਲਾਂ 'ਚ ਕਈ ਚੁਣੌਤੀਆਂ ਨੇ ਰੋਕਿਆ ਰਾਹ
ਦੱਸ ਦਈਏ ਕੁਝ ਮਹੀਨੇ ਪਹਿਲਾਂ ਰਾਘਵ ਚੱਢਾ ਅਤੇ ਅਦਾਕਾਰਾ ਪਰਣਿਤੀ ਚੋਪੜਾ ਨੇ ਦਿੱਲੀ 'ਚ ਕਾਫੀ ਧੂਮ-ਧਾਮ ਨਾਲ ਮੰਗਣੀ ਕੀਤੀ ਸੀ, ਜਿਸ ਤੋਂ ਬਾਅਦ ਜਲਦ ਹੀ ਇਹ ਜੋੜਾ ਝੀਲਾਂ ਦੇ ਸ਼ਹਿਰ ਉਦੈਪੁਰ 'ਚ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ ਇਸ ਸਬੰਧੀ ਕਿਆਸਰਾਈਆਂ ਹੁਣ ਵੀ ਲਗਾਈਆਂ ਜਾ ਰਹੀਆਂ ਨੇ। ਦੱਸਿਆ ਜਾ ਰਿਹਾ ਕਿ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਦੇ ਵਿਆਹ ਵਾਲੀ ਥਾਂ ਦੀ ਜਾਣਕਾਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਪਰਿਣੀਤੀ-ਰਾਘਵ ਰਾਜਸਥਾਨ ਵਿੱਚ ਜਲਦ ਵਿਆਹ ਕਰ ਸਕਦੇ ਨੇ। ਦੱਸ ਦਈਏ ਅਦਾਕਾਰਾ ਨੇ ਇਸ ਸਾਲ 13 ਮਈ ਨੂੰ ਰਾਘਵ ਨੂੰ ਮੰਗਣੀ ਦੀ ਅੰਗੂਠੀ ਪਹਿਨਾ ਦਿੱਤੀ ਅਤੇ ਜ਼ਿੰਦਗੀ ਲਈ ਰਿਸ਼ਤੇ 'ਤੇ ਮੋਹਰ ਲਗਾ ਦਿੱਤੀ। ਹੁਣ ਇਸ ਜੋੜੇ ਦੇ ਵਿਆਹ ਦੀ ਚਰਚਾ ਜ਼ੋਰਾਂ 'ਤੇ ਹੈ। ਅਜਿਹੇ 'ਚ ਪਰਿਣੀਤੀ ਅਤੇ ਰਾਘਵ ਰਾਜਸਥਾਨ 'ਚ ਵਿਆਹ ਦੀ ਜਗ੍ਹਾ ਲੱਭਦੇ ਨਜ਼ਰ ਆਏ। ਹੁਣ ਇਸ ਜੋੜੇ ਨਾਲ ਜੁੜੀ ਵੱਡੀ ਖਬਰ ਆ ਰਹੀ ਹੈ ਕਿ ਵਿਆਹ ਇਸ ਸਾਲ ਦੇ ਮੱਧ 'ਚ ਅਖੀਰ ਵਿੱਚ ਹੋਣ ਜਾ ਰਿਹਾ ਹੈ।