ਅੰਮ੍ਰਿਤਸਰ: ਬੀਐਸਐਫ (BSF) ਦੇ ਹਦੂਦ ਅੰਦਰ ਆਉਂਦੀ ਬਾਰਡਰ 'ਤੇ ਕਿਸਾਨਾਂ ਦੀਆਂ ਜ਼ਮੀਨਾ, ਤਾਰਾਂ ਅਤੇ ਹੜ੍ਹਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਬਾਰਡਰ ਦੇ ਨਜ਼ਦੀਕੀ ਪਿੰਡ ਕੱਕੜ, ਫਤਿਹਪੁਰ, ਸ਼ਾਹਪੁਰ, ਚੀਮਾ, ਕੌਟ ਰਾਜਦਾ ਵਿਖੇ ਹੜ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾ ਨਾਲ ਪਿੰਡ ਵਾਸੀ ਕਿਸਾਨ ਅਤੇ ਬੀਐਸਐਫ ਹੈਡਕਵਾਟਰ (BSF Headquarters) ਭੁਪਿੰਦਰ ਸਿੰਘ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਗੁਰਜੀਤ ਸਿੰਘ ਔਜਲਾ ਨੇ ਦੱਸਿਆਂ ਕਿ ਕਿਸਾਨਾਂ ਦੀਆਂ ਮੁਸ਼ਕਿਲਾਂ ਉਤੇ ਵਿਚਾਰ ਵਟਾਂਦਰਾਂ ਕੀਤਾ ਗਿਆ।ਉਨ੍ਹਾਂ ਨੇ ਕਿਹਾ ਹੈ ਕਿ ਬੀਐਸਐਫ ਜਵਾਨਾਂ ਨੂੰ ਨਫਰੀ ਦੀ ਕਮੀ ਦੇ ਚਲਦਿਆਂ 18 ਘੰਟੇ ਡਿਊਟੀ ਸੰਬੰਧੀ ਮੁੱਦਾ ਪਾਰਲੀਮੈਂਟ ਚੁੱਕਣ ਦਾ ਭਰੋਸਾ ਦਿੱਤਾ ਹੈ।