ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਉਹਨਾਂ ਦੇ ਡਰੀਮ ਪ੍ਰੋਜੈਕਟ ਤਹਿਤ 5 ਪੁਲਾਂ ਨੂੰ ਪਾਸ ਕਰਵਾ ਕੇ ਉਨ੍ਹਾਂ ਨੂੰ ਕੰਮ ਸ਼ੁਰੂ ਕਰਵਾਇਆ ਗਿਆ ਸੀ। ਜਿਸਦੇ ਚੱਲਦੇ ਅੱਜ ਮੰਗਲਵਾਰ ਨੂੰ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਦੇ ਵੱਲੋਂ ਵੱਲਾ ਫਾਟਕ ਵਾਲਾ ਪੁਲ ਅਤੇ 22 ਨੰਬਰ ਫਾਟਕ ਵਾਲਾ ਪੁੱਲ ਦਾ ਨਿਰਕਸ਼ਨ ਕਰਨ ਪਹੁੰਚੇ। MP Gurjit Singh Aujla reached Amritsar
ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਆਏ ਦਿਨ ਬਹੁਤ ਸਾਰੀ ਟਰੈਫ਼ਿਕ ਦੇਖਣ ਨੂੰ ਮਿਲਦੀ ਹੈ। ਇਸ ਕਰਕੇ ਸ਼ਹਿਰ ਵਾਸੀਆਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਅੰਮ੍ਰਿਤਸਰ ਵਿੱਚ ਕਾਂਗਰਸ ਸਰਕਾਰ ਵੇਲੇ ਤੋਂ ਸ਼ੁਰੂ ਕੀਤੇ ਹੋਏ ਪੁੱਲ ਅੱਜ ਤੱਕ ਪੂਰੇ ਤਰੀਕੇ ਨਾਲ ਨਹੀਂ ਬਣ ਪਾਏ।
ਕਾਂਗਰਸੀ ਸਾਂਸਦ ਨੇ ਨਵਜੋਤ ਸਿੱਧੂ ਦੇ ਡਰੀਮ ਪ੍ਰੋਜੈਕਟ ਵਾਲੇ ਸਕੂਲਾਂ ਦਾ ਕੀਤਾ ਨਿਰੀਖਣ ਜਿਸਦੇ ਚੱਲਦਿਆਂ ਗੁਰਜੀਤ ਸਿੰਘ ਔਜਲਾ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਹਾ ਕਿ ਅਧਿਕਾਰੀਆਂ ਨੂੰ 31 ਜਨਵਰੀ ਤੱਕ ਦਾ ਟਾਈਮ ਦਿੱਤਾ ਅਤੇ ਕਿਹਾ ਕਿ 31 ਜਨਵਰੀ ਤੱਕ ਪੁੱਲ ਬਣਾ ਕੇ ਅੰਮ੍ਰਿਤਸਰ ਵਾਸੀਆਂ ਦੇ ਹਵਾਲੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਸ਼ੁਰੂ ਹੋਣ ਦੇ ਨਾਲ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦੀ ਦਿਕਤ ਤੋਂ ਵੀ ਸੌਖ ਹੋਵੇਗੀ ਅਤੇ ਲੋਕ ਆਸਾਨੀ ਦੇ ਨਾਲ ਆਪਣੀ ਮੰਜ਼ਿਲ ਉੱਤੇ ਪਹੁੰਚ ਸਕਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਦੇ ਸਮੇਂ ਨਵਜੋਤ ਸਿੰਘ ਸਿੱਧੂ ਵੱਲੋਂ ਕਿਹਾ ਗਿਆ ਸੀ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੁੱਲਾ ਨੂੰ ਬਣਾਉਣਾ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਹੈ ਅਤੇ ਜਿਨ੍ਹਾਂ ਵਿੱਚੋਂ 2 ਅੰਡਰਬ੍ਰਿਜ ਜੋਂ ਕਿ ਬਣ ਕੇ ਤਿਆਰ ਵੀ ਹੋ ਗਏ ਹਨ ਅਤੇ ਜੋਂ ਪੁੱਲ ਰਹਿ ਗਏ ਓਹਨਾਂ ਨੇ ਨਿਰਖਣ ਲਈ ਅੰਮ੍ਰਿਤਸਰ ਸਾਂਸਦ ਪਹੁੰਚੇ। ਦੂਜੇ ਪਾਸੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਜੇ ਤੱਕ ਇਹਨਾਂ ਪੁੱਲਾਂ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਕੋਈ ਵੀ ਬਿਆਨ ਸਾਹਮਣੇ ਨਹੀਂ ਆਈ।
ਇਹ ਵੀ ਪੜੋ:-ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਲਗਾਇਆ ਦੋਸ਼