ਪੰਜਾਬ

punjab

ETV Bharat / state

ਸਾਂਸਦ ਗੁਰਜੀਤ ਔਜਲਾ ਨੇ ਆਰਟੀਏ ਦਫ਼ਤਰ ਅੰਮ੍ਰਿਤਸਰ 'ਚ ਕੀਤਾ ਅਚਨਚੇਤ ਦੌਰਾ, ਆਰਟੀਏ ਅਫ਼ਸਰ ਨੂੰ ਦਿੱਤੇ ਸੁਝਾਅ - ਡਰਾਈਵਿੰਗ ਲਾਇਸੰਸ

ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਯਾਨੀ ਵੀਰਵਾਰ ਨੂੰ ਆਰਟੀਏ ਦਫ਼ਤਰ ਵਿੱਚ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਉਥੋ ਦੇ ਹਾਲਾਤਾਂ ਦਾ ਜਾਇਜ਼ਾ ਵੀ ਲਿਆ। ਮੌਕੇ ਉੱਤੇ ਉਨ੍ਹਾਂ ਨੇ ਆਰਟੀਏ ਅਫਸਰ ਨੂੰ ਵੀ ਬੁਲਾ ਕੇ ਆਰਟੀਏ ਦਫ਼ਤਰ ਵਿੱਚ ਹੋਰ ਹੋਣ ਵਾਲੇ ਸੁਧਾਰਾਂ ਨੂੰ ਲੈ ਕੇ ਸੁਝਾਅ ਦਿੱਤੇ।

RTA office in Amritsar, Amritsar
ਸਾਂਸਦ ਗੁਰਜੀਤ ਔਜਲਾ ਨੇ ਆਰਟੀਏ ਦਫ਼ਤਰ ਅੰਮ੍ਰਿਤਸਰ 'ਚ ਕੀਤਾ ਅਚਨਚੇਤ ਦੌਰਾ

By

Published : May 25, 2023, 2:34 PM IST

ਸਾਂਸਦ ਗੁਰਜੀਤ ਔਜਲਾ ਨੇ ਆਰਟੀਏ ਦਫ਼ਤਰ ਅੰਮ੍ਰਿਤਸਰ 'ਚ ਕੀਤਾ ਅਚਨਚੇਤ ਦੌਰਾ

ਅੰਮ੍ਰਿਤਸਰ: ਹਰ ਦੇਸ਼ ਦੇ ਨਾਗਰਿਕ ਨੂੰ ਵਾਹਨ ਚਲਾਉਣ ਲਈ ਡਰਾਈਵਿੰਗ ਲਾਇਸੰਸ ਬਣਾਉਣ ਦੀ ਜ਼ਰੂਰਤ ਪੈਂਦੀ ਹੈ, ਜੋ ਕਿ ਉਸ ਦੇ ਸਬੰਧਤ ਜ਼ਿਲ੍ਹੇ ਤੋਂ ਬਣਦਾ ਹੈ। ਗੱਲ ਕਰੀਏ ਅੰਮ੍ਰਿਤਸਰ ਦੀ ਤਾਂ, ਇੱਥੇ ਆਰਟੀਏ ਦਫ਼ਤਰ ਵਿੱਚ ਰੋਜ਼ਾਨਾ ਹੀ ਲਾਇਸੰਸ ਬਣਾਉਣ ਵਾਲਿਆਂ ਦੀ ਵੱਡੀ ਭੀੜ ਦੇਖਣ ਨੂੰ ਮਿਲਦੀ ਹੈ ਅਤੇ ਗਰਮੀ ਦੇ ਦਿਨਾਂ ਵਿੱਚ ਬਹੁਤ ਸਾਰੇ ਲੋਕ ਲਾਇਸੰਸ ਬਣਾਉਣ ਲਈ ਆਰਟੀਏ ਦਫ਼ਤਰ ਵਿੱਚ ਆਉਂਦੇ ਹਨ। ਲਾਇਸੰਸ ਬਣਵਾਉਣ ਲਈ ਲੋਕ ਭਾਰੀ ਗਰਮੀ ਤੋਂ ਅਤੇ ਉਥੋਂ ਦੇ ਸਿਸਟਮ ਤੋਂ ਪ੍ਰੇਸ਼ਾਨ ਦਿਖਾਈ ਦਿੰਦੇ ਹਨ। ਇਸ ਦੇ ਚਲਦੇ ਅੱਜ ਵੀਰਵਾਰ ਨੂੰ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਕ ਦੇ ਆਰਟੀਏ ਦਫ਼ਤਰ ਅੰਮ੍ਰਿਤਸਰ ਵਿਖੇ ਅਚਾਨਕ ਦੌਰਾ ਕੀਤਾ ਅਤੇ ਮੌਕੇ ਉੱਤੇ ਸਥਿਤੀ ਦਾ ਜਾਇਜ਼ਾ ਲਿਆ।

ਦਫ਼ਤਰ ਵਿੱਚ ਆ ਰਹੀਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ: ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਗੁਰਜੀਤ ਸਿੰਘ ਔਜਲਾ ਵੱਲੋਂ ਅੰਮ੍ਰਿਤਸਰ ਦੇ ਆਰਟੀਏ ਦਫ਼ਤਰ ਵਿੱਚ ਆ ਰਹੀਆਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਦੂਰ ਕਰਨ ਲਈ ਆਰਟੀਏ ਦਫ਼ਤਰ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਗਈ। ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਦਫ਼ਤਰ ਵਿੱਚ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਸ਼ਹਿਰ ਵਾਸੀਆਂ ਨੂੰ ਆ ਰਹੀਆਂ ਹਨ ਜਿਸ ਤਰ੍ਹਾਂ ਕਿ ਤਪਦੀ ਧੁੱਪ ਵਿੱਚ ਲੋਕਾਂ ਨੂੰ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਨੇ ਆਰਟੀਏ ਅਫ਼ਸਰ ਨੂੰ ਇੱਥੇ ਟੋਕਨ ਸਿਸਟਮ ਸ਼ੁਰੂ ਕਰਨ ਦਾ ਸੁਝਾਅ ਦਿੱਤਾ।

ਇਨ੍ਹਾਂ ਸਹੂਲਤਾਂ ਉੱਤੇ ਕੰਮ ਕਰਨ ਦਾ ਸੁਝਾਅ: ਇਸ ਤੋਂ ਇਲਾਵਾ ਇੱਥੇ ਬੀਐਸਐਫ ਦੀ ਜ਼ਮੀਨ ਨਜ਼ਦੀਕ ਹੋਣ ਕਰਕੇ ਕੋਈ ਵੀ ਨੈਟਵਰਕ ਕੰਮ ਨਹੀਂ ਕਰਦਾ ਸਿਰਫ਼ ਤੇ ਸਿਰਫ਼ BSNL ਦੀ ਕੰਮ ਕਰਦਾ ਹੈ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅਸੀਂ ਆਰਟੀਏ ਦਫਤਰ ਵਿੱਚ ਪਹੁੰਚ ਕੇ ਇਨ੍ਹਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਜਲਦੀ ਸ਼ਹਿਰ ਵਾਸੀਆਂ ਦੇ ਬੈਠਣ ਲਈ ਦੀਆਂ ਕੁਰਸੀਆਂ ਦਾ ਇੰਤਜਾਮ ਕੀਤਾ ਜਾਵੇ ਅਤੇ ਇੱਕ ਸਿਸਟਮ ਇਸ ਤਰੀਕੇ ਦਾ ਤਿਆਰ ਕੀਤਾ ਜਾਵੇ ਕਿ ਕਿਸੇ ਵੀ ਵਿਅਕਤੀ ਨੂੰ ਲਾਈਨ ਵਿੱਚ ਖੜ੍ਹ ਕੇ ਲਾਇਸੰਸ ਨਾ ਬਣਵਾਉਣਾ ਪਵੇ। ਇੱਥੇ ਟੋਕਨ ਸਿਸਟਮ ਸ਼ੁਰੂ ਕੀਤਾ ਜਾਵੇ ਤਾਂ ਜੋ ਕਿ ਹਰ ਇਕ ਵਿਅਕਤੀ ਆਰਾਮ ਨਾਲ ਬੈਠ ਕੇ ਆਪਣੀ ਕੁੜੀ ਦਾ ਇੰਤਜ਼ਾਰ ਕਰਦੇ ਹੋਏ ਆਪਣਾ ਡਰਾਈਵਿੰਗ ਲਾਇਸੈਂਸ ਬਣਵਾ ਕੇ ਜਾਵੇ।

  1. ਵਧਦੀ ਗਰਮੀ ਤੋਂ ਬਚਣ ਲਈ ਲੋਕਾਂ ਨੂੰ ਬਦਾਮਾਂ ਦੀ ਸ਼ਰਦਾਈ ਪਿਆ ਰਿਹਾ ਗੁਰਸਿੱਖ ਗੁਲਾਬ ਸਿੰਘ, ਸੁਣੋ ਫਾਇਦੇ
  2. Hemkund Sahib Yatra: ਹੇਮਕੁੰਟ ਸਾਹਿਬ ਦੀ ਯਾਤਰਾ ਰੋਕੀ, ਉਤਰਾਖੰਡ ਪੁਲਿਸ ਨੇ ਕੀਤੀ ਇਹ ਅਪੀਲ
  3. Satyendar Jain admitted to Hospital: ਸਤੇਂਦਰ ਜੈਨ ਦੀ ਵਿਗੜੀ ਸਿਹਤ, ਆਕਸੀਜਨ ਸਪੋਰਟ 'ਤੇ

ਜੇਕਰ ਸਰਕਾਰ ਨਹੀਂ ਫੰਡ ਦਿੰਦੀ ਤਾਂ, ਐਮਪੀ ਫੰਡ ਚੋਂ ਦਿਆਂਗਾ ਪੈਸੇ: ਅਸੀਂ ਆਰਟੀਏ ਅਧਿਕਾਰੀਆ ਨੂੰ ਕਿਹਾ ਇਸ ਸਬੰਧੀ ਉਹ ਪੰਜਾਬ ਸਰਕਾਰ ਕੋਲ ਫੰਡ ਜਾਰੀ ਕਰਵਾਏ ਤੇ ਜੇਕਰ ਪੰਜਾਬ ਸਰਕਾਰ ਫੰਡ ਜਾਰੀ ਨਹੀਂ ਕਰਦੀ ਤਾਂ ਉਹ ਆਪਣੇ ਐਮਪੀ ਲੈਡ ਫੰਡ ਵਿੱਚੋਂ ਇਨ੍ਹਾਂ ਨੂੰ ਫੰਡ ਦੇ ਕੇ ਕੰਮ ਜ਼ਰੂਰ ਕਰਵਾਉਣਗੇ, ਤਾਂ ਜੋ ਕਿ ਲਾਇਸੰਸ ਬਣਵਾਉਣ ਆਉਣ ਲੱਗੇ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।

ਆਰਟੀਏ ਦਫ਼ਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰਜੀਤ ਸਿੰਘ ਔਜਲਾ ਵੱਲੋਂ ਅੱਜ ਆਰਟੀਏ ਦਫ਼ਤਰ ਵਿੱਚ ਪਹੁੰਚੇ ਹਨ ਤੇ ਉਨ੍ਹਾਂ ਵੱਲੋਂ ਜਾਇਜ਼ਾ ਲਿਆ ਗਿਆ ਅਤੇ ਆਰਟੀਏ ਦਫ਼ਤਰ ਵਿੱਚ ਆ ਰਹੀਆਂ ਕਮੀਆਂ ਨੂੰ ਦੂਰ ਕਰਨ ਬਾਰੇ ਕਿਹਾ ਗਿਆ ਹੈ। ਆਰਟੀਏ ਅਧਿਕਾਰੀ ਨੇ ਦੱਸਿਆ ਕਿ ਜੋ ਕਮੀਆਂ ਉਨ੍ਹਾਂ ਨੂੰ ਕੰਮ ਕਰਨ ਦੇ ਵਿੱਚ ਆ ਰਹੀਆਂ ਹਨ, ਉਸ ਬਾਰੇ ਵੀ ਗੁਰਜੀਤ ਸਿੰਘ ਔਜਲਾ ਨਾਲ ਵਿਚਾਰ ਕੀਤੀ ਗਈ ਹੈ।

ABOUT THE AUTHOR

...view details