ਅੰਮ੍ਰਿਤਸਰ:ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਉਸ ਤੋਂ ਇਲਾਵਾ ਚਾਰ ਗੁਰਦੁਆਰਿਆਂ ’ਚ ਜਾਣ ਵਾਲੇ ਜਲ ਦੇ ਸਰੋਵਰ ਦੀ ਕਾਰ ਸੇਵਾ ਬਾਬਾ ਅਮਰੀਕ ਸਿੰਘ ਜੀ ਹੁਣਾਂ ਵੱਲੋਂ 31 ਮਾਰਚ ਤੋਂ ਕੀਤੀ ਜਾ ਰਹੀ ਹੈ, ਜਿਸ ਵਿਚ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੀਆਂ ਹਨ। ਇਸ ਮੌਕੇ ਪੂਰੇ ਪੰਜਾਬ ਭਰ ਚੋਂ ਸੰਗਤਾਂ ਇਥੇ ਆ ਕੇ ਸੇਵਾ ਕਰਕੇ ਆਪਣੇ ਆਪ ਨੂੰ ਸੁਭਾਗਸ਼ਾਲੀ ਮੰਨ ਰਹੀਆਂ ਹਨ, ਉੱਥੇ ਹੀ ਅੱਜ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਇਸ ਸੇਵਾ ਵਿੱਚ ਹਿੱਸਾ ਲੈਣ ਪਹੁੰਚੇ।
ਇਸ ਪਵਿੱਤਰ ਸਰੋਵਰ ਦਾ ਜਾਇਜ਼ਾ ਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਕਿਹਾ ਹੁਣ ਐਮਪੀ ਲੈਡ ਵਿਚੋਂ ਜੋ ਫੰਡ ਆਇਆ ਹੈ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਹੰਸਲੀ ਦੇ ਸੁੰਦਰੀਕਰਨ ਲਈ ਲਗਾਇਆ ਜਾਵੇਗਾ। ਉਨ੍ਹਾਂ ਨੇ ਇਸ ਦੌਰਾਨ ਸ਼ਹਿਰ ਵਾਸੀਆਂ ਅਪੀਲ ਕੀਤੀ ਕਿ ਤਾਰਾਂ ਵਾਲਾ ਪੁਲ ਵਾਲੀ ਨਹਿਰ ਵਿਚ ਕੋਈ ਵੀ ਹਵਨ ਸਮੱਗਰੀ ਜਾਂ ਗੰਦਗੀ ਨਾ ਸੁੱਟੀ ਜਾਵੇ।