ਅੰਮ੍ਰਿਤਸਰ: ਸਾਂਸਦ ਗੁਰਜੀਤ ਸਿੰਘ ਔਜਲਾ (MP Gurjeet Singh Aujla) ਵੱਲੋਂ ਲਗਾਤਾਰ ਹੀ ਅੰਮ੍ਰਿਤਸਰ ਦੇ ਹੱਕ ਲਈ ਆਵਾਜ਼ ਚੁੱਕੀ ਜਾਂਦੀ ਹੈ। ਗੁਰਜੀਤ ਸਿੰਘ ਔਜਲਾ ਵੱਲੋਂ ਬਾਰਡਰ ਉਤੇ ਬੈਠੇ ਕਿਸਾਨਾਂ (Farmers) ਦੇ ਹੱਕ ਲਈ ਆਵਾਜ਼ ਚੁੱਕੀ ਗਈ।
ਉੱਥੇ ਹੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜੋ ਸੋਮ ਪ੍ਰਕਾਸ਼ ਹਨ ਉਹ ਡਰਾਇੰਗ ਰੂਮ (Drawing room) ਦੇ ਮੰਤਰੀ ਹਨ, ਉਨ੍ਹਾਂ ਨੂੰ ਲੋਕਾਂ ਦੇ ਹਿੱਤ ਦਾ ਨਹੀਂ ਪਤਾ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਤੇ ਲਗਾਤਾਰ ਵੱਧ ਰਹੇ ਰੇਟਾਂ ਨੂੰ ਦੇਖਦੇ ਹੋਏ ਮਨਮੋਹਨ ਸਿੰਘ ਸਰਕਾਰ ਵੱਲੋਂ ਕੱਚੇ ਤੇਲ ਦਾ ਰੇਟ ਜਦੋਂ ਡੇਢ ਸੌ ਤੋਂ ਪਾਰ ਸੀ ਉਦੋਂ ਵੀ ਲੋਕਾਂ ਨੂੰ ਤੇਲ ਸਸਤਾ ਮਿਲਦਾ ਸੀ ਪਰ ਹੁਣ ਸਰਕਾਰਾਂ ਸਿਰਫ਼ ਸਿਰਫ਼ ਆਪਣਾ ਹਿੱਤ ਹੀ ਵੇਖ ਰਹੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਲਈ ਅਤੇ ਮਹਿੰਗਾਈ ਦੇ ਵਧ ਰਹੇ ਰੇਟਾਂ ਨੂੰ ਦੇਖਦੇ ਹੋਏ ਹੀ ਪ੍ਰਦਰਸ਼ਨ ਕੀਤਾ ਹੈ ਅਤੇ ਜਿਲ੍ਹਿਆਂਵਾਲੇ ਬਾਗ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇੰਟੀਗ੍ਰੇਟਿਡ ਚੈੱਕਪੋਸਟ ਤੇ ਇੱਕ ਸਕੈਨਰ ਲਗਾਇਆ ਜਾਣਾ ਸੀ। ਜਿਸ ਨਾਲ ਨਸ਼ਾ ਤਸਕਰੀ ਨੂੰ ਰੋਕਿਆ ਜਾ ਸਕਦਾ ਹੈ। ਉਸ ਨੂੰ ਵੀ ਸ਼ੁਰੂ ਨਹੀਂ ਕੀਤਾ ਗਿਆ।