ਅੰਮ੍ਰਿਤਸਰ: ਅੰਮ੍ਰਿਤਸਰ ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ, ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਦੀ ਬੇਬੇ ਨਾਨਕੀ ਵਾਰਡ ਦੇ ਕੋਲ ਝਾੜੀਆਂ ਦੇ ਵਿਚ ਇਕ ਨਵ ਜਨਮੇ ਬੱਚੇ ਦੀ ਲਾਸ਼ ਮਿਲੀ ਹੈ।
ਦੇਵ ਹਸਪਤਾਲ ਵਿੱਚ ਬੇਬੇ ਨਾਨਕੀ ਵਾਰਡ ਦੇ ਕੋਲ ਝਾੜੀਆਂ ਵਿੱਚ ਕਿਸੇ ਨੇ ਨਵ ਜਨਮੇ ਬੱਚੇ ਨੂੰ ਸੁੱਟ ਦਿੱਤਾ ਜੋ ਕਿ ਲੜਕਾ ਸੀ। ਉਸ ਨੂੰ ਜਨਮ ਦੇਣ ਵਾਲੀ ਮਾਂ ਉਸ ਨੂੰ ਝਾੜੀਆਂ ਵਿਚ ਸੁੱਟ ਕੇ ਫ਼ਰਾਰ ਹੋ ਗਈ, ਉਥੇ ਹੀ ਮੌਕੇ 'ਤੇ ਪੁੱਜੇ ਲੋਕਾਂ ਦਾ ਕਹਿਣਾ ਸੀ ਕਿ ਇਹ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਘਟਨਾ ਹੈ।
ਨਵ ਜਨਮੇ ਬੱਚੇ ਨੂੰ ਝਾੜੀਆਂ 'ਚ ਸੁੱਟ ਕੇ ਫ਼ਰਾਰ ਹੋਈ ਮਾਂ ਉਨ੍ਹਾਂ ਕਿਹਾ ਕਿ ਜੇਕਰ ਬੱਚੇ ਨੂੰ ਜਨਮ ਦੇਣਾ ਹੀ ਸੀ ਤਾਂ ਕਿਸੇ ਅਨਾਥ ਆਸ਼ਰਮ ਵਿੱਚ ਜਾਂ ਕਿਸੇ ਸੰਸਥਾ ਨੂੰ ਦੇ ਦਿੰਦੇ ਜਾਂ ਕਿਸੇ ਯਤੀਮਖਾਨੇ ਵਿੱਚ ਬੱਚੇ ਨੂੰ ਦੇ ਦਿੰਦੇ ਪਰ ਇਸ ਤਰ੍ਹਾਂ ਬੱਚੇ ਨੂੰ ਝਾੜੀਆਂ ਵਿਚ ਸੁੱਟ ਦੇਣਾ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਤਰ੍ਹਾਂ ਦੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਅਜਿਹੇ ਲੋਕ ਦੁਬਾਰਾ ਇਹੋ ਜਿਹੀ ਘਿਨੌਣੀ ਹਰਕਤ ਨਾ ਕਰ ਸਕਣ।
ਉਥੇ ਹੀ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਕਿਹਾ ਕਿ ਸਾਨੂੰ ਲੋਕਾਂ ਵੱਲੋਂ ਸੂਚਨਾ ਮਿਲੀ ਕਿ ਇਕ ਨਵ ਜਨਮੇ ਬੱਚੇ ਨੂੰ ਕੋਈ ਝਾੜੀਆਂ ਚ ਸੁੱਟ ਗਿਆ ਹੈ, ਜਿਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇੱਥੇ ਆਲੇ-ਦੁਆਲੇ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਲੱਗਾ ਜਿਸ ਤੋਂ ਜਾਂਚ 'ਚ ਤੇਜ਼ੀ ਲਿਆਈ ਜਾ ਸਕੇ।
ਇਹ ਵੀ ਪੜ੍ਹੋ:ਭਾਜਪਾ ਤੇ ਅਕਾਲੀ ਦਲ ਦੇ ਗਠਜੋੜ ਬਾਰੇ ਬੋਲੇ ਸੁੱਚਾ ਸਿੰਘ ਛੋਟੇਪੁਰ, ਕਿਹਾ...