ਅੰਮ੍ਰਿਤਸਰ ਵਿੱਚ ਮਾਂ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਅਪਣੀ ਬੱਚੀ ਦਾ ਕਤਲ ਅੰਮ੍ਰਿਤਸਰ:ਜ਼ਿਲ੍ਹ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਖਿਆਲਾ ਵਿੱਚ ਇੱਕ ਬੱਚੀ ਦੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੂਟਾ ਸਿੰਘ ਨੇ ਇਲਜ਼ਾਮ ਲਾਏ ਹਨ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨੌਜਵਾਨ ਨਾਲ ਪ੍ਰੇਮ ਸਬੰਧ ਸਨ (Murder Of Child) ਅਤੇ ਕਾਫੀ ਸਮਾਂ ਪਹਿਲਾਂ ਉਹ ਬੱਚੀ ਨੂੰ ਨਾਲ ਲੈ ਕੇ ਘਰੋਂ ਚਲੀ ਗਈ ਸੀ ਤੇ ਉਸ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਬੱਚੀ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਤੀ ਮਹੀਨਾ ਭਰ ਤੋਂ ਕਰ ਰਿਹਾ ਸੀ ਭਾਲ : ਬੂਟਾ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਜਯੋਤੀ ਦੇ ਸੂਰਜ ਪਾਲ ਨਾਂ ਦੇ ਨੌਜਵਾਨ ਨਾਲ ਪ੍ਰੇਮ ਸਬੰਧ ਹਨ। ਉਸ ਨਾਲ ਉਹ ਕਰੀਬ 2 ਮਹੀਨੇ ਪਹਿਲਾਂ ਘਰੋਂ ਚਲੀ ਗਈ ਸੀ ਅਤੇ ਬੱਚੀ ਮਨੰਤ ਨੂੰ ਵੀ ਨਾਲ ਲੈ ਗਈ। ਜਦੋਂ ਅਸੀਂ ਬੱਚੀ ਦੇ ਲਈ ਉਹਨਾਂ ਦੀ ਭਾਲ ਕੀਤੀ ਤਾਂ, ਪਤਾ ਲੱਗਾ ਕਿ ਉਹ ਆਪਣੇ ਪ੍ਰੇਮੀ ਨਾਲ ਕਿਰਾਏ ਮਕਾਨ ਵਿੱਚ ਰਹਿ ਰਹੀ ਸੀ। ਜਦੋਂ ਅਸੀਂ ਉਸ ਨੂੰ ਲੱਭਿਆਂ, ਤਾਂ ਸਾਨੂੰ ਵੇਖ ਕੇ ਭੱਜਣ ਲੱਗੇ, ਪਰ ਮੌਕੇ ਉੱਤੇ ਪਤਨੀ ਨੂੰ ਕਾਬੂ ਕਰ ਲਿਆ ਗਿਆ, ਪਰ ਨੌਜਵਾਨ ਫ਼ਰਾਰ ਹੋ ਗਿਆ।
ਬੱਚੀ ਨੂੰ ਪ੍ਰੇਮੀ ਨੇ ਨਹਿਰ 'ਚ ਸੁੱਟਿਆ:ਪੀੜਤ ਬੂਟਾ ਸਿੰਘ ਨੇ ਦੱਸਿਆ ਕਿ ਜਦੋਂ ਜਯੋਤੀ ਕੋਲੋਂ ਸਖ਼ਤੀ ਨਾਲ ਪੁੱਛਿਆਂ ਤਾਂ ਉਸ ਨੇ ਦੱਸਿਆ ਕਿ ਉਹ ਕੰਮ ਉੱਤੇ ਗਈ ਹੋਈ ਸੀ, ਜਦੋਂ ਘਰ ਆਈ ਤਾਂ ਬੱਚੀ ਦੀ ਮੌਤ ਹੋ ਚੁੱਕੀ ਸੀ। ਪ੍ਰੇਮੀ ਨੇ ਉਸ ਦੀ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਹੈ। ਲਾਸ਼ ਕਿਹੜੀ ਨਹਿਰ ਵਿੱਚ ਲਾਸ਼ ਸੁੱਟੀ ਹੈ, ਇਸ ਬਾਰੇ ਅਜੇ ਨਹੀਂ ਦੱਸਿਆ।
ਜਯੋਤੀ ਦੇ ਪਤੀ ਨੇ ਦੱਸਿਆ ਕਿ ਪਹਿਲਾਂ ਉਸ ਦੀ ਪਨਤੀ ਨੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਿਆਂ ਇਹ ਵੀ ਕਿਹਾ ਕਿ ਬੱਚੀ ਦੀ ਬਿਮਾਰੀ ਕਾਰਨ ਮੌਤ ਹੋਈ ਸੀ ਅਤੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਫਿਰ ਸਖਤੀ ਨਾਲ ਪੁੱਛਿਆ ਤਾਂ, ਜਯੋਤੀ ਨੇ ਮੰਨਿਆ ਕਿ ਬੱਚੀ ਦੀ ਮੌਤ ਹੋਈ (Village Khiala Kalan Of Amritsar) ਅਤੇ ਫਿਰ ਬੱਚੀ ਨੂੰ ਉਸ ਦੇ ਪ੍ਰੇਮੀ ਵਲੋਂ ਲਾਸ਼ ਨਹਿਰ ਵਿੱਚ ਸੁੱਟੀ ਗਈ। ਪੀੜਤ ਬੂਟਾ ਸਿੰਘ ਨੇ ਕਿਹਾ ਕਿ ਮੇਰੀ ਬੱਚੀ ਤੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜਯੋਤੀ ਅਤੇ ਉਸ ਦੇ ਪ੍ਰੇਮੀ ਉੱਤੇ ਬਣਦੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ।
ਮਾਮਲੇ ਦੀ ਜਾਂਚ ਜਾਰੀ:ਇਸ ਸੰਬਧੀ ਐਸਐਚਓ ਅਮੋਲਕ ਦੀਪ ਸਿੰਘ ਨੇ ਦੱਸਿਆ ਕਿ ਸਾਨੂੰ ਜੋ ਸ਼ਿਕਾਇਤ ਮਿਲੀ ਸੀ ਉਸ ਸੰਬਧੀ ਕਾਰਵਾਈ ਕਰਦਿਆ ਫਿਲਹਾਲ ਤਫਤੀਸ਼ ਕਰ ਰਹੇ ਹਾਂ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕਾਰਵਾਈ ਕਰ ਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੱਚੀ ਦੀ ਮ੍ਰਿਤਕ ਦੇਹ ਨੂੰ ਕਿਸੀ ਨਹਿਰ ਵਿੱਚ ਸੁੱਟਿਆ ਗਿਆ ਹੈ, ਜਿਸ ਬਾਰੇ ਸਾਡੇ ਵਲੋਂ ਜਾਂਚ ਕੀਤੀ ਜਾ ਰਹੀ ਹੈ।