ਪੰਜਾਬ

punjab

ETV Bharat / state

ਗਲੀ 'ਚ ਸਾਈਕਲ ਚਲਾਉਣ ਤੋਂ ਰੋਕਣ 'ਤੇ ਮਾਂ-ਧੀ ਨਾਲ ਕੀਤੀ ਕੁੱਟਮਾਰ - Nehru colony

ਅੰਮ੍ਰਿਤਸਰ ਦੀ ਨਹਿਰੂ ਕਾਲੋਨੀ ਵਿੱਚ ਦੋ ਘਰਾਂ ਵਿਚਾਲੇ ਸਾਈਕਲ ਚਲਾਉਣ ਨੂੰ ਲੈ ਕੇ ਝਗੜਾ ਹੋ ਗਿਆ ਹੈ। ਇਸ ਦੌਰਾਨ ਬੱਚੇ ਨੂੰ ਸਾਈਕਲ ਚਲਾਉਣ ਵਾਲੀ ਔਰਤ ਤੇ ਉਸਦੀ ਲੜਕੀ ਦੀ ਕੁੱਟਮਾਰ ਕੀਤੇ ਜਾਣ ਦੀ ਸੂਚਨਾ ਹੈ। ਹਾਲਾਂਕਿ ਦੋਵੇਂ ਪਰਿਵਾਰਾਂ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਹੈ।

ਗਲੀ 'ਚ ਸਾਈਕਲ ਚਲਾਉਣ ਤੋਂ ਰੋਕਣ 'ਤੇ ਮਾਂ-ਧੀ ਦੀ ਕੀਤੀ ਕੁੱਟਮਾਰ
ਗਲੀ 'ਚ ਸਾਈਕਲ ਚਲਾਉਣ ਤੋਂ ਰੋਕਣ 'ਤੇ ਮਾਂ-ਧੀ ਦੀ ਕੀਤੀ ਕੁੱਟਮਾਰ

By

Published : Aug 16, 2020, 7:42 PM IST

Updated : Aug 16, 2020, 9:41 PM IST

ਅੰਮ੍ਰਿਤਸਰ: ਸ਼ਹਿਰ ਦੀ ਨਹਿਰੂ ਕਲੋਨੀ ਵਿੱਚ ਉਦੋਂ ਤਣਾਅ ਵਾਲੀ ਸਥਿਤੀ ਬਣ ਗਈ, ਜਦੋਂ ਇੱਕ ਗਲੀ ਵਿੱਚ ਦੋ ਘਰਾਂ ਵਿਚਾਲੇ ਲੜਾਈ ਹੋ ਗਈ। ਗਲੀ ਵਿੱਚ ਬੱਚੇ ਦੇ ਸਾਈਕਲ ਚਲਾਉਣ ਨੂੰ ਲੈ ਕੇ ਹੋਈ ਇਸ ਲੜਾਈ ਵਿੱਚ ਮਾਂ-ਧੀ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਦੋਵੇਂ ਪਰਿਵਾਰਾਂ ਨੇ ਪੁਲਿਸ ਕੋਲ ਝਗੜੇ ਸਬੰਧੀ ਕੇਸ ਦਰਜ ਕਰਵਾਇਆ ਹੈ।

ਗਲੀ 'ਚ ਸਾਈਕਲ ਚਲਾਉਣ ਤੋਂ ਰੋਕਣ 'ਤੇ ਮਾਂ-ਧੀ ਦੀ ਕੀਤੀ ਕੁੱਟਮਾਰ

ਕੁੱਟਮਾਰ ਦਾ ਸ਼ਿਕਾਰ ਹੋਈ ਔਰਤ ਰਾਜਵਿੰਦਰ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਗਲੀ ਵਿੱਚ ਸਾਈਕਲ ਚਲਾਉਣ ਨੂੰ ਲੈ ਕੇ ਵਿਵਾਦ ਹੋਇਆ ਹੈ, ਕੁਝ ਬੱਚੇ ਗਲੀ ਵਿੱਚ ਸਾਈਕਲ ਚਲਾ ਰਹੇ ਸਨ। ਜਦੋਂ ਉਨ੍ਹਾਂ ਨੇ ਬੱਚਿਆਂ ਨੂੰ ਗਲੀ ਵਿੱਚ ਸਾਈਕਲ ਚਲਾਉਣ ਤੋਂ ਰੋਕਿਆ ਤਾਂ ਉਸ ਦੇ ਗੁਆਂਢ 'ਚ ਰਹਿੰਦੇ ਲੋਕਾਂ ਨੇ ਹਮਲਾ ਕਰ ਦਿੱਤਾ। ਉਸ ਨੇ ਕਿਹਾ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਸਾਫ ਵੇਖੀ ਜਾ ਸਕਦੀ ਹੈ।

ਰਾਜਵਿੰਦਰ ਕੌਰ ਨੇ ਕਿਹਾ ਕਿ ਕੁੱਟਮਾਰ ਦੌਰਾਨ ਕਥਿਤ ਦੋਸ਼ੀ ਉਸਦੀ ਸੋਨੇ ਦੀ ਚੇਨ ਅਤੇ ਮੋਬਾਈਲ ਤੋੜ ਗਏ ਅਤੇ ਉਸਦੀ ਇੱਜ਼ਤ ਨੂੰ ਵੀ ਹੱਥ ਪਾਇਆ ਗਿਆ' ਤੇ ਗਾਲਾਂ ਕੱਢੀਆਂ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

ਦੂਜੇ ਪਾਸੇ, ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨਹਿਰੂ ਕਾਲੋਨੀ ਵਿੱਚ ਰਹਿੰਦੇ ਲੋਕਾਂ ਵਿਚਕਾਰ ਝਗੜੇ ਦੀ ਜਾਣਕਾਰੀ ਮਿਲੀ ਹੈ, ਜੋ ਵੀ ਇਸ ਘਟਨਾ ਵਿੱਚ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Last Updated : Aug 16, 2020, 9:41 PM IST

ABOUT THE AUTHOR

...view details