ਅੰਮ੍ਰਿਤਸਰ:ਕੁਝ ਦਿਨ ਪਹਿਲਾਂ ਦਰਬਾਰ ਸਾਹਿਬ ਨੇੜੇ ਹੋਏ ਤਿੰਨ ਧਮਾਕਿਆਂ ਤੋਂ ਬਾਅਦ ਪੰਜਾਬ ਪੁਲਿਸ ਲਗਾਤਾਰ ਚੌਕਸ ਹੈ ਅਤੇ ਪੁਲਿਸ ਵੱਲੋਂ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਅਤੇ ਨਾਕਾਬੰਦੀ ਵਧਾ ਕੇ ਹਰ ਸ਼ੱਕੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਡੀਸੀਪੀ ਭੰਡਾਲ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਵਿਭਾਗ ਦੇ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
‘ਦਰਬਾਰ ਸਾਹਿਬ ਨਜ਼ਦੀਕ ਹੋਰ ਲੱਗਣਗੇ ਸੀਸੀਟੀਵੀ ਕੈਮਰੇ’ - CCTV cameras will be installed near golden temple
ਦਰਬਾਰ ਸਾਹਿਬ ਨੇੜੇ ਹੋਏ ਤਿੰਨ ਧਮਾਕਿਆਂ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਦੇ ਮੱਦੇਨਜ਼ਰ ਫੈਸਲਾ ਲਿਆ ਗਿਆ ਹੈ ਕਿ ਦਰਬਾਰ ਸਾਹਿਬ ਨੇੜੇ ਹੋਰ ਸੀਸੀਟੀਵੀ ਕੈਮਰੇ ਲਗਾਏ ਜਾਣਗੇ।
![‘ਦਰਬਾਰ ਸਾਹਿਬ ਨਜ਼ਦੀਕ ਹੋਰ ਲੱਗਣਗੇ ਸੀਸੀਟੀਵੀ ਕੈਮਰੇ’ ਦਰਬਾਰ ਸਾਹਿਬ ਨਜ਼ਦੀਕ ਹੋਰ ਲੱਗਣਗੇ ਸੀਸੀਟੀਵੀ ਕੈਮਰੇ: ਡੀਸੀਪੀ ਭੰਡਾਲ](https://etvbharatimages.akamaized.net/etvbharat/prod-images/1200-675-18514081-thumbnail-16x9-gold.jpg)
ਦਰਬਾਰ ਸਾਹਿਬ ਨਜ਼ਦੀਕ ਲੱਗਣਗੇ ਹੋਰ ਸੀਸੀਟੀਵੀ ਕੈਮਰੇ: ਡੀਸੀਪੀ ਭੰਡਾਲ ਨੇ ਕਿਹਾ ਕਿ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੇੜੇ ਹੋਰ ਸੀਸੀਟੀਵੀ ਕੈਮਰੇ ਲਗਾ ਰਹੇ ਹਨ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਮੰਦਭਾਗੀ ਘਟਨਾ ਪਟਿਆਲਾ ਵਿੱਚ ਵੀ ਸਾਹਮਣੇ ਆਈ ਹੈ, ਉਸ ਸਬੰਧੀ ਸ਼੍ਰੋਮਣੀ ਕਮੇਟੀ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਜੇਕਰ ਦਰਬਾਰ ਸਾਹਿਬ ਵਿੱਚ ਅਜਿਹੀ ਘਟਨਾ ਨਾ ਵਾਪਰੇ ਤਾਂ ਦਰਬਾਰ ਸਾਹਿਬ ਦੇ ਆਲੇ-ਦੁਆਲੇ ਸਕੈਨਰ ਲਗਾਏ ਜਾ ਰਹੇ ਹਨ।
- ਖਾਲਿਸਤਾਨੀ ਸਮਰਥਕ ਦੀਆਂ ਜੱਦੀ ਪਿੰਡ ਪੰਜਵੜ 'ਚ ਹੋਈਆਂ ਅੰਤਿਮ ਰਸਮਾਂ, ਪਰਿਵਾਰ ਨੇ ਕੀਤੀ ਇਨਸਾਫ਼ ਦੀ ਮੰਗ, ਲਾਹੌਰ 'ਚ ਕੀਤਾ ਗਿਆ ਸੀ ਕਤਲ
- ਜੱਦੀ ਘਰ 'ਚ ਮਨਾਇਆ ਗਿਆ ਸ਼ਹੀਦ ਸੁਖਦੇਵ ਦਾ ਜਨਮਦਿਨ, ਵਿਧਾਇਕਾਂ ਨੇ ਦਿੱਤੀ ਸ਼ਰਧਾਜ਼ਲੀ ਪਰ ਪਰਿਵਾਰ ਨੂੰ ਸਰਕਾਰ 'ਤੇ ਮਲਾਲ
- ਗੁਰੂਦੁਆਰਾ ਦੁਖਨਿਵਾਰਣ ਸਾਹਿਬ 'ਚ ਬੇਅਦਬੀ ਦੇ ਮੁਲਜ਼ਮ ਦਾ ਪੁਲਿਸ ਨੇ ਨਹੀਂ ਮੰਗਿਆ ਰਿਮਾਂਡ, ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜਿਆ
ਸ਼ਹਿਰ ਵਾਸੀਆਂ ਨੂੰ ਅਪੀਲ:ਡੀ.ਸੀ.ਪੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਸ਼ੱਕੀ ਵਿਅਕਤੀ ਕਿਸੇ ਨੂੰ ਵੀ ਸੂਚਨਾ ਦਿੰਦਾ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰਨ। ਜ਼ਿਕਰਯੋਗ ਹੈ ਕਿ ਮਈ ਮਹੀਨੇ ਤੋਂ ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਬੰਬ ਧਮਾਕਿਆਂ ਤੋਂ ਬਾਅਦ 6 ਤੋਂ 11 ਮਈ ਤੱਕ ਲੋਕਾਂ ਦੇ ਮਨਾਂ ਵਿੱਚ ਡਰ ਜ਼ਰੂਰ ਸੀ। ਪੁਲਸ ਦੀ ਮਦਦ ਨਾਲ ਹੁਣ ਤੱਕ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।