ਅੰਮ੍ਰਿਤਸਰ:ਮੰਕੀਪਾਕਸ ਟੈਸਟਿੰਗ ਲਈ ਚੁਣਿਆ ਗਿਆ ਹੈ ਅੰਮ੍ਰਿਤਸਰ ਮੈਡੀਕਲ ਕਾਲਜ (Amritsar Medical College) ਦੀ ਵੀ.ਆਰ.ਡੀ.ਐੱਲ. ਵਾਰਸ ਰਿਸਰਚ ਡਾਇਗਨੋਸਟਿਕ ਲੈਬਾਰਟਰੀ (Vars Research Diagnostic Laboratory) ਦਾ ਨਾਮ ਵੀ ਸ਼ਾਮਲ ਹੈ। ਪੂਰੇ ਪੰਜਾਬ (Punjab) ਵਿੱਚੋਂ ਇੱਕ ਲੈਬ ਨੂੰ ਮੰਕੀ ਪੌਕਸ ਟੈਸਟਿੰਗ (Monkey pox testing) ਲਈ ਚੁਣਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕੋਈ ਸਸਪੈਕਟਿਡ ਕੇਸ ਹੋਵੇਗਾ, ਇਸ ਲੈਬ ਵਿੱਚ ਟੈਸਟ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਗੌਰਮਿੰਟ ਮੈਡੀਕਲ ਕਾਲਜ (Government Medical College of Amritsar) ਦੇ ਸੁਪਰਡੈਂਟ ਡਾ. ਕੇਡੀ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਬੜੇ ਮਾਨ ਦੀ ਗੱਲ ਹੈ, ਕਿਉਂਕਿ ਜਦੋਂ ਕੋਰੋਨਾ (corona) ਕਾਲ ਵਿੱਚ ਵਿੱਚ ਵੀ ਇਸ ਲੈਬ ਨੂੰ ਟੈਸਟਿੰਗ ਲਈ ਚੁਣਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਉਸ ਸਮੇਂ ਵੀ ਅੰਮ੍ਰਿਤਸਰ ਦੀ ਇਸ ਮੈਡੀਕਲ ਕਾਲਜ ਦੀ ਲੈਬਾਰਟਰੀ (Medical College Laboratory) ਦਾ ਨਾਮ ਸਭ ਤੋਂ ਉਪਰ ਆਇਆ ਸੀ। ਇਸ ਸਭ ਤੋਂ ਪਹਿਲਾਂ ਕੇਸ ਇਸ ਲੈਬਾਰਟਰੀ (Laboratory) ਵਿੱਚ ਹੀ ਟੈਸਟ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਹੁਣ ਮੰਕੀਪੋਕਸ ਟੈਸਟਿੰਗ (Monkey pox testing) ਲਈ ਇਸ ਲੈਬ ਨੂੰ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬਿਮਾਰੀ ਬਾਂਦਰਾ ‘ਚ ਸਭ ਤੋਂ ਪਹਿਲੇ ਪਾਈ ਗਈ ਸੀ, ਇਸ ਲਈ ਇਸ ਦਾ ਨਾਮ ਮੰਕੀ ਫੋਕਸ ਰੱਖਿਆ ਗਿਆ ਹੈ ਅਤੇ ਹੁਣ ਇਹ ਹੌਲੀ-ਹੌਲੀ ਇਨਸਾਨਾਂ ਵਿੱਚ ਵੀ ਡਿਵੈੱਲਪ ਹੋ ਰਹੀ ਹੈ।