ਅੰਮ੍ਰਿਤਸਰ: ਸ਼ਹਿਰ ਵਿੱਚ ਆਈ ਇੱਕ ਐਨਆਰਆਈ ਔਰਤ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਵਿੱਚ ਰਹਿ ਰਹੀ ਯੂਕੇ ਦੇ ਪਾਸਪੋਰਟ ਤੋਂ ਆਈ ਇੱਕ ਐਨਆਰਆਈ ਔਰਤ ਦੇ ਨਾਲ ਕੁਝ ਨੌਜਵਾਨਾਂ ਵੱਲੋਂ ਅਸ਼ਲੀਲ ਹਰਕਤਾਂ ਅਤੇ ਮਾਰਕੁੱਟ ਕੀਤੀ ਗਈ ਹੈ। ਇਲਜ਼ਾਮ ਲਗਾਉਣ ਵਾਲੀ ਔਰਤ ਅੰਮ੍ਰਿਤਸਰ ਨਾਲ ਸਬੰਧ ਰੱਖਦੀ ਹੈ ਅਤੇ ਐੱਨਆਰਆਈ ਔਰਤ ਹੈ।
ਐਨਆਰਆਈ ਪੀੜਤ ਨੇ ਦੱਸਿਆ ਕਿ ਸ਼ਨਿੱਚਵਾਰ ਨੂੰ ਅੰਮ੍ਰਿਤਸਰ ਦੇ ਏਅਰਪੋਰਟ ਰੋਡ 'ਤੇ ਰੈਸਟੋਰੈਂਟ ਵਿੱਚ ਜਦੋਂ ਉਹ 10 ਅਕਤੂਬਰ ਸ਼ਾਮ ਨੂੰ ਗਏ ਤਾਂ ਮਹਿਲਾ ਦੇ ਅਨੁਸਾਰ ਕੁਝ 5-6 ਜਣੇ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਉਸ ਦੇ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਲੱਗੇ। ਉਨ੍ਹਾ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਜਦੋਂ ਮਹਿਲਾ ਬਾਥਰੂਮ 'ਚ ਜਾਣ ਲੱਗੀ ਤਾਂ ਉਨ੍ਹਾਂ ਲੜਕਿਆਂ ਵੱਲੋਂ ਮਹਿਲਾ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਅੰਮ੍ਰਿਤਸਰ 'ਚ ਐਨਆਰਆਈ ਔਰਤ ਨਾਲ ਛੇੜਛਾੜ ਅਤੇ ਕੁੱਟਮਾਰ, ਕੇਸ ਦਰਜ ਜਦੋਂ ਔਰਤ ਨੇ ਆਪਣੇ ਫੈਮਿਲੀ ਫ੍ਰੈਂਡ ਨੂੰ ਬੁਲਾਇਆ ਤਾਂ ਉਸ 'ਤੇ ਵੀ ਹਮਲਾ ਕਰ ਦਿੱਤਾ ਗਿਆ। ਮਹਿਲਾ ਦੇ ਮੁਤਾਬਕ ਹਮਲਾਵਰਾਂ ਨੇ ਉਸ ਦੇ ਨਾਲ ਗਏ ਵਿਅਕਤੀ ਦੇ ਸਿਰ ਉੱਤੇ ਸ਼ਰਾਬ ਵਾਲਾ ਗਲਾਸ ਮਾਰਿਆ ਅਤੇ ਖੰਜਰ ਨਾਲ ਹਮਲਾ ਕੀਤਾ ਅਤੇ ਮਹਿਲਾ ਨੂੰ ਵੀ ਚੁੱਕ ਕੇ ਥੱਲੇ ਸੁੱਟ ਦਿੱਤਾ। ਜਿਸ ਦੇ ਸਬੂਤ ਮਹਿਲਾ ਦੀ ਬਾਂਹ 'ਤੇ ਸਪੱਸ਼ਟ ਦੇਖੇ ਜਾ ਸਕਦੇ ਹਨ।ਮਹਿਲਾ ਨੇ ਕਿਹਾ ਕਿ ਇਸ ਤੋਂ ਬਾਅਦ ਏਅਰਪੋਰਟ ਰੋਡ ਚੌਂਕੀ ਅੰਮ੍ਰਿਤਸਰ ਵਿਖੇ ਰਿਪੋਰਟ ਤਾਂ ਦਰਜ ਕਰਵਾ ਦਿੱਤੀ ਹੈ ਪਰ ਅੱਗੇ ਕੋਈ ਕਾਰਵਾਈ ਨਹੀਂ ਹੋਈ।
ਇਸ ਸਬੰਧੀ ਜਦੋਂ ਡੀਸੀਪੀ ਜਗਮੋਹਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਏਗੀ।
ਇਹ ਵੀ ਪੜੋ: ਮਾਲੇਰਕੋਟਲਾ 'ਚ ਪਰਿਵਾਰ ਦੇ ਤਿੰਨ ਜੀਆਂ ਨੇ ਖਾਧਾ ਜ਼ਹਿਰ, ਮਾਂ-ਧੀ ਦੀ ਹੋਈ ਮੌਤ