ਅੰਮ੍ਰਿਤਸਰ 'ਚ ਖੁੱਲ੍ਹਿਆ 'ਮੋਬਾਈਲ ਛੁਡਾਊ ਕੇਂਦਰ', ਬੱਚਿਆਂ ਦੇ ਭਵਿੱਖ ਨੂੰ ਕਰੇਗਾ ਉਜਵੱਲ - punjab news
ਅੰਮ੍ਰਿਤਸਰ 'ਚ ਮੋਬਾਈਲ ਡੀ ਐਡੀਕਸ਼ਨ ਸੈਂਟਰ ਖੋਲ੍ਹਿਆ ਗਿਆ ਹੈ, ਜਿਥੇ ਬੱਚਿਆਂ ਨੂੰ ਮੋਬਾਈਲ ਦੀ ਆਦਤ ਛੁਡਵਾਈ ਜਾਂਦੀ ਹੈ।
ਫ਼ੋਟੋ
ਅੰਮ੍ਰਿਤਸਰ: ਮੋਬਾਈਲ ਦੀ ਜ਼ਿਆਦਾ ਵਰਤੋਂ ਇੱਕ ਨਸ਼ੇ ਵਾਂਗ ਹੈ। ਹਾਲਾਂਕਿ ਇਸ ਗੱਲ ਤੋਂ ਸਭ ਜਾਣੂ ਹਨ ਪਰ ਸਵਾਲ ਇਹ ਹੈ ਕਿ ਇਸ ਆਦਤ ਤੋਂ ਬਚਿਆ ਕਿਵੇਂ ਜਾਵੇ? ਅੰਮ੍ਰਿਤਸਰ 'ਚ ਮੋਬਾਈਲ ਡੀ ਐਡੀਕਸ਼ਨ ਸੈਂਟਰ ਖੋਲ੍ਹਿਆ ਗਿਆ ਹੈ, ਜਿਥੇ ਬੱਚਿਆਂ ਨੂੰ ਮੋਬਾਈਲ ਦੀ ਆਦਤ ਛੁਡਵਾਈ ਜਾਂਦੀ ਹੈ।
ਡੀ ਐਡੀਕਸ਼ਨ ਸੈਂਟਰ 'ਚ 9 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਨੂੰ ਭਰਤੀ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀ ਮੋਬਾਈਲ ਦੀ ਆਦਤ ਛੁਡਵਾਈ ਜਾਂਦੀ ਹੈ। ਸੈਂਟਰ ਦੇ ਡਾਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਮੋਬਾਇਲ ਦੀ ਆਦਤ ਨੂੰ ਛੁਡਾਉਣ ਵਾਸਤੇ ਤਿੰਨ ਮਹੀਨੇ ਦਾ ਕੋਰਸ ਕਰਵਾਇਆ ਜਾਂਦਾ ਹੈ।
ਵੀਡੀਓ