ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪ੍ਰੈਸ ਕਾਨਫਰੰਸ ਅੰਮ੍ਰਿਤਸਰ:-ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਸਥਿਤ ਹੋਪਰਜ਼ ਰੈਸਟੋਰੈਂਟ ਉੱਤੇ ਪੁਲਿਸ ਵੱਲੋਂ ਛਾਪੇਮਾਰੀ ਕਰਨ ਦੇ ਚਰਚਿਤ ਮਾਮਲੇ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ 2 ਦਿਨ ਬਾਅਦ ਫਿਰ ਰੈਸਟੋਰੈਂਟ ਵਿੱਚ ਛਾਪਾ ਮਾਰ ਕੇ ਉੱਥੇ ਨਾਬਾਲਿਗਾਂ ਨੂੰ ਸ਼ਰਾਬ ਪੀਂਦੇ ਅਤੇ ਪਰੋਸਦੇ ਫੜਿਆ। ਇਸ ਸਬੰਧ ਵਿੱਚ ਹੋਪਰਜ਼ ਰੈਸਟੋਰੈਂਟ ਖ਼ਿਲਾਫ਼ ਦਰਜ ਕੀਤੇ, ਪਹਿਲੇ ਕੇਸ ਵਿੱਚ ਹੋਰ ਧਾਰਾਵਾਂ ਜੋੜ ਦਿੱਤੀਆਂ ਗਈਆਂ ਹਨ ਅਤੇ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਰੈਸਟੋਰੈਂਟ ਦੇ ਹੱਕ ਵਿੱਚ ਅੰਮ੍ਰਿਤਸਰ ਤੋਂ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨਿਤਰਦੇ ਹੋਏ ਦਿਖਾਈ ਦੇ ਰਹੇ ਹਨ।
ਪੁਲਿਸ ਰੈਸਟੋਰੈਂਟ ਨੂੰ ਟਾਰਗੇਟ ਕਰ ਰਹੀ:-ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜੋ ਪਿਛਲੇ ਦਿਨਾਂ ਤੋਂ ਹੋਪਰਜ਼ ਰੈਸਟੋਰੈਂਟ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿੱਚ ਜਾਣ-ਬੁੱਝ ਕੇ ਪੁਲਿਸ ਇਕ ਹੀ ਰੈਸਟੋਰੈਂਟ ਨੂੰ ਟਾਰਗੇਟ ਕਰ ਰਹੀ ਹੈ। ਸੋ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਰੈਸਟੋਰੈਂਟ ਦੇ ਵਿੱਚ ਨਾਬਾਲਿਗ ਬੱਚਿਆਂ ਨੂੰ ਸ਼ਰਾਬ ਪਰੋਸੀ ਗਈ ਹੈ, ਉਹ ਵੀ ਇੱਕ ਗਿਣੀ-ਮਿਥੀ ਸਾਜ਼ਿਸ਼ ਹੈ।
ਰੈਸਟੋਰੈਂਟ ਵਿੱਚ ਪੁਲਿਸ ਦੀ ਰੇਡ:-ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਇੱਕ ਸਰਦਾਰ ਵਿਅਕਤੀ ਨੂੰ ਪਹਿਲਾਂ ਰੈਸਟੋਰੈਂਟ ਦੇ ਕਰਿੰਦੇ ਵੱਲੋਂ ਸ਼ਰਾਬ ਪਰੋਸੀ ਗਈ ਸੀ। ਜਿਸ ਤੋਂ ਬਾਅਦ ਉਕਤ ਸਰਦਾਰ ਵਿਅਕਤੀ ਵੱਲੋਂ ਬੱਚਿਆਂ ਨੂੰ ਸ਼ਰਾਬ ਦੇਣ ਤੋਂ ਬਾਅਦ ਆਪਣੇ ਮੋਬਾਇਲ ਫੋਨ ਤੋਂ ਫੋਨ ਕੀਤਾ ਜਾਂਦਾ ਹੈ ਅਤੇ 10 ਮਿੰਟ ਬਾਅਦ ਹੀ ਇਸ ਰੈਸਟੋਰੈਂਟ ਵਿੱਚ ਪੁਲਿਸ ਦੀ ਰੇਡ ਹੁੰਦੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਭ ਪੁਲਿਸ ਦੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਜਗ੍ਹਾ ਦੇ ਉਪਰ ਕੋਈ ਸੰਗਠਿਤ ਅਪਰਾਧ ਹੁੰਦਾ ਹੈ ਤਾਂ ਉਹ ਪੁਲਿਸ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਹੋ ਸਕਦਾ।
ਰੈਸਟੋਰੈਂਟ ਦੀਇਨਕੁਐਰੀ ਮਾਰਕ ਕਰਵਾ ਦਿੱਤੀ:-ਇਸਦੇ ਨਾਲ ਹੀ ਉਹਨਾਂ ਨੇ ਪੁਲਿਸ ਉੱਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਨੇ ਹੁਣ ਆਪਣੇ ਦਲਾਲ ਰੱਖਣੇ ਸ਼ੁਰੂ ਕਰ ਦਿੱਤੇ ਹਨ, ਜੋ ਲੋਕਾਂ ਨਾਲ ਡੀਲਿੰਗ ਕਰਦੇ ਹਨ। ਅੱਗੇ ਬੋਲਦੇ ਹੋਏ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਆਮ ਲੋਕ ਤਾਂ ਹੁਣ ਪੁਲਿਸ ਕੋਲ ਜਾਣਾ ਵੀ ਪਸੰਦ ਨਹੀਂ ਕਰਦੇ। ਅੱਗੇ ਬੋਲਦੇ ਹੋਏ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਹ ਮਾਮਲਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌ ਨਿਹਾਲ ਸਿੰਘ ਦੇ ਧਿਆਨ ਵਿੱਚ ਲਿਆ ਕੇ ਇਸ ਦੀ ਇਨਕੁਐਰੀ ਮਾਰਕ ਕਰਵਾ ਦਿੱਤੀ ਗਈ ਹੈ ਅਤੇ ਹੁਣ ਇਸ ਮਾਮਲੇ ਵਿੱਚ ਕਿਸੇ ਵੀ ਰੈਸਟੋਰੈਂਟ ਦੇ ਮਾਲਕ ਨੂੰ ਡਰਨ ਦੀ ਲੋੜ ਨਹੀਂ ਉਹ ਆਪਣਾ ਕਾਰੋਬਾਰ ਸਹੀ ਤਰੀਕੇ ਨਾਲ ਕਰ ਸਕਦਾ ਹੈ
ਪੂਰਾ ਮਾਮਲਾ ਕੀ ਸੀ ? ਜ਼ਿਕਰਯੋਗ ਹੈ ਕਿ ਲਗਾਤਾਰ ਹੀ ਰਣਜੀਤ ਐਵੇਨਿਊ ਇਲਾਕੇ ਵਿੱਚ ਚੱਲ ਰਹੇ ਰੈਸਟੋਰੈਂਟ ਵਿੱਚ ਨਜ਼ਾਇਜ ਹੁੱਕਾ ਬਾਰ ਨੂੰ ਪੁਲਿਸ ਵੱਲੋਂ ਪੁਲਿਸ ਵੱਲੋਂ ਰੇਡ ਕਰਕੇ ਫੜਿਆ ਜਾ ਰਹੇ ਸਨ। ਜਿਸ ਦੇ ਚੱਲਦੇ ਹੋਪਰਜ਼ ਰੈਸਟੋਰੈਂਟ ਵੱਲੋਂ ਇਕ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਉੱਤੇ ਸਵਾਲ ਚੁੱਕਿਆ ਗਿਆ ਸੀ ਅਤੇ ਬਾਅਦ ਵਿੱਚ ਪੁਲਿਸ ਵੱਲੋਂ ਹੋਪਰਜ਼ ਰੈਸਟੋਰੈਂਟ ਦੇ ਉਪਰ ਰਹਿਣ ਕਰਕੇ ਉਸਦੇ ਮਾਮਲਾ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਵਿੱਚ ਫਿਰ ਪੁਲਿਸ ਵੱਲੋਂ ਹੋਟਲ ਰੈਸਟੋਰੈਂਟ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਾਬਾਲਗ ਬੱਚਿਆਂ ਨੂੰ ਸ਼ਰਾਬ ਦਾ ਸੇਵਨ ਕਰਵਾਉਣ ਦਾ ਇਲਜ਼ਾਮ ਲਗਾਉਂਦੇ ਹੋਏ, ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੁਣ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ।
ਇਸ ਮਾਮਲੇ ਵਿੱਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਆਪਣੀ ਐਂਟਰੀ ਮਾਰੀ ਹੈ ਅਤੇ ਪੁਲਿਸ ਉੱਤੇ ਸਵਾਲ ਚੁੱਕੇ ਹਨ ਕਿ ਉਹ ਇਕ ਰੈਸਟੋਰੈਂਟ ਨੂੰ ਨਿਸ਼ਾਨਾ ਬਣਾ ਰਹੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਇਨਕੁਆਰੀ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਨਕੁਆਰੀ ਵਿੱਚੋਂ ਕੀ ਸਿੱਟੇ ਨਿਕਲ ਕੇ ਸਾਹਮਣੇ ਆਉਂਦੇ ਹਨ।