ਅੰਮ੍ਰਿਤਸਰ:ਹਲਕਾ ਅੰਮ੍ਰਿਤਸਰ ਪੂਰਬੀ ਦੇ ਵਿਧਾਇਕ ਜੀਵਨਜੋਤ ਕੌਰ ਨੇ ਨਵਜੋਤ ਸਿੰਘ ਸਿੱਧੂ ਨੂੰ ਨਸੀਅਤ ਦਿੱਤੀ ਹੈ। ਵਿਧਾਇਕ ਜੀਵਨਜੋਤ ਕੌਰ ਅੰਮ੍ਰਿਤਸਰ ਦੇ ਵਿਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੀ ਕੁਰਸੀ 'ਤੇ ਅਸ਼ੋਕ ਤਲਵਾਰ ਨੂੰ ਬਿਠਾਉਣ ਆਏ। ਅਸ਼ੋਕ ਤਲਵਾਰ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਘਪਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਆਪ ਵੱਲੋਂ ਚੋਣਾਂ ਦੀ ਤਿਆਰੀ:ਉਥੇ ਹੀ ਵਿਧਾਇਕ ਜੀਵਨਜੋਤ ਕੌਰ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਜਲੰਧਰ ਵਿਚ ਹੋ ਰਹੀ ਜ਼ਿਮਨੀ ਚੋਣ ਬਾਰੇ ਕਿਹਾ ਕਿ ਅਸੀਂ ਜਲੰਧਰ ਜਿਮਨੀ ਚੋਣਾਂ ਬਹੁਤ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕਰਾਂਗੇ। ਉਨ੍ਹਾਂ ਕਿਹਾ ਕੇ ਆਮ ਆਦਮੀ ਦੇ ਉਮੀਦਵਾਰ ਦੇ ਸਾਹਮਣੇ ਹੋਰ ਕੋਈ ਵੀ ਉਮੀਦਵਾਰ ਨਹੀ ਟਿਕ ਸਕੇਗਾ। ਉਨ੍ਹਾਂ ਦੱਸਿਆ ਕਿ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰੇਗੀ।
ਵਿਧਾਇਕ ਨੇ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਨਸੀਅਤ: ਇਸ ਦੇ ਨਾਲ ਹੀ ਉਨ੍ਹਾਂ ਨਵਜੋਤ ਸਿੰਘ ਸਿੱਧੂ ਉਤੇ ਵੀ ਨਿਸ਼ਾਨਾ ਸਾਧਿਆ ਉਨ੍ਹਾਂ ਕਿਹਾ ਕਿ ਸਿੱਧੂ ਕਹਿੰਦੇ ਸਨ ਕਿ ਉਹ ਜੇਲ੍ਹ ਜਾ ਕੇ ਬਹੁਤ ਬਦਲ ਗਏ ਹਨ। ਪਰ ਅਜਿਹਾ ਕੋਈ ਵੀ ਬਦਲਾਵ ਉਨ੍ਹਾਂ ਵਿੱਚ ਦਿਖਾਈ ਨਹੀਂ ਦੇ ਰਿਹਾ ਜੀਵਨਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਸੀ ਕਿ ਸਿੱਧੂ ਨੇ ਜੇਲ੍ਹ ਵਿੱਚ ਆਤਮ ਮੰਥਨ ਕੀਤਾ ਹੋਵੇਗਾ ਅਤੇ ਉਨ੍ਹਾਂ ਵਿੱਚ ਕੋਈ ਬਦਲਾਵ ਆਇਆ ਹੋਵੇਗਾ। ਪਰ ਅਜਿਹਾ ਕੁਝ ਵੀ ਨਹੀਂ ਹੋਇਆਂ। ਉਨ੍ਹਾਂ ਕਿਹਾ ਕਿ ਸਿੱਧੂ ਨੇ ਆਪਣਾ ਰਾਜਨੀਤਿਕ ਭਵਿੱਖ ਜ਼ੀਰੋ ਕਰ ਲਿਆ ਹੈ। ਉਨ੍ਹਾਂ ਸਿੱਧੂ ਨੂੰ ਸਲਾਹ ਵੀ ਦਿੱਤੀ ਕਿ ਉਹ ਦੂਜਿਆਂ ਉਤੇ ਦੂਸਨਵਾਜ਼ੀ ਕਰਨ ਦੀ ਬਜਾਏ ਆਪਣੇ ਕੀਤੇ ਕੰਮਾਂ ਬਾਰੇ ਲੋਕਾਂ ਨੂੰ ਦੱਸਣ ਤਾਂ ਜੋ ਉਨ੍ਹਾਂ ਦਾ ਰਾਜਨੀਤਿਕ ਭਵਿੱਖ ਬਚ ਸਕੇ।
ਜੀਵਨਜੋਤ ਕੌਰ ਨੇ ਸਾਧੇ ਮਜੀਠੀਆ 'ਤੇ ਨਿਸ਼ਾਨੇ: ਇਸ ਦੇ ਨਾਲ ਹੀ ਵਿਧਾਇਕ ਜੀਵਨਜੋਤ ਕੌਰ ਨੇ ਬਿਕਰਮ ਸਿੰਘ ਮਜੀਠੀਆ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਵਿਰੋਧੀ ਹਾਰ ਕੇ ਵਿਹਲੇ ਹੋ ਗਏ ਹਨ। ਉਨ੍ਹਾਂ ਦਾ ਕੰਮ ਹੀ ਵਿਰੋਧ ਕਰਨਾ ਹੈ ਅਸੀਂ ਵੀ ਅਰਥ ਭਰਪੂਰ ਵਹਿਸ ਦੇ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਜਦੋਂ ਵਿਧਾਨ ਸਭਾ ਵਿੱਚ ਵਿਚਾਰ ਵਟਾਂਦਰਾਂ ਕਰਨ ਦੀ ਵਾਰੀ ਆਉਦੀ ਹੈ ਤਾਂ ਉਸ ਸਮੇਂ ਇਹ ਉੱਠ ਕੇ ਭੱਜ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ ਬਾਹਰ ਕੈਮਰੇ ਦੇ ਸਾਹਮਣੇ ਬੋਲਣ ਜੋਗੇ ਹਨ। ਵਿਧਾਇਕ ਜੀਵਨਜੋਤ ਕੌਰ ਦੇ ਸਿੱਧੂ ਅਤੇ ਮਜੀਠੀਆ ਪ੍ਰਤੀ ਦਿੱਤੇ ਇਨ੍ਹਾਂ ਬਿਆਨਾਂ ਤੋਂ ਬਾਅਦ ਇਹ ਦੋਨੋ ਆਗੂ ਕੀ ਕਹਿੰਦੇ ਹਨ ਇਹ ਦੇਖਣਾ ਹੋਵੇਗਾ।
ਇਹ ਵੀ ਪੜ੍ਹੋ :-ਅੰਮ੍ਰਿਤਪਾਲ ਦੇ ਕਿਹੜੇ ਸਾਥੀ ਨੇ ਡਿਬਰੂਗੜ੍ਹ ਜੇਲ੍ਹ 'ਚ, ਕਿਹੜੇ ਮਾਮਲਿਆਂ ਤਹਿਤ ਭੇਜੇ ਗਏ ਆਸਾਮ, ਪੜ੍ਹੋ ਖ਼ਾਸ ਰਿਪੋਰਟ ਰਾਹੀਂ