ਪੰਜਾਬ

punjab

ETV Bharat / state

ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਵੱਡੇ ਭਰਾ ਦਾ ਹੋਇਆ ਦੇਹਾਂਤ

ਅਜਨਾਲਾ ਤੋਂ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਵੱਡੇ ਭਰਾ ਮੇਜਰ ਰਾਜਬੀਰ ਸਿੰਘ ਦਾ ਸੰਖੇਪ ਬਿਮਾਰੀ ਪਿੱਛੋਂ ਇੱਕ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ। ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਕੱਲ੍ਹ 17 ਮਈ ਨੂੰ ਪਿੰਡ ਕੰਬੋ ਦੇ ਸਮਸ਼ਾਨ ਘਾਟ ’ਚ ਹੋਵੇਗਾ।

ਸਾਬਕਾ ਮੇਜਰ ਰਾਜਬੀਰ ਸਿੰਘ ਅਜਨਾਲਾ
ਸਾਬਕਾ ਮੇਜਰ ਰਾਜਬੀਰ ਸਿੰਘ ਅਜਨਾਲਾ

By

Published : May 17, 2021, 12:41 PM IST

ਅੰਮ੍ਰਿਤਸਰ: ਕਾਂਗਰਸੀ ਵਿਧਾਇਕ ਅਜਨਾਲਾ ਸਮੇਤ ਸਮੂਹ ਪਰਿਵਾਰ ਨੂੰ ਅੱਜ ਉਸ ਵੇਲੇ ਵੱਡਾ ਸਦਮਾ ਲੱਗਾ ਜਦ ਵਿਧਾਇਕ ਅਜਨਾਲਾ ਦੇ ਵੱਡੇ ਭਰਾ ਮੇਜਰ ਰਾਜਬੀਰ ਸਿੰਘ ਅਜਨਾਲਾ ਦਾ ਸੰਖੇਪ ਬਿਮਾਰੀ ਪਿੱਛੋਂ ਇੱਕ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ।

ਦੇਰ ਸ਼ਾਮ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਹਲਕਾ ਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਤਾਇਆ ਜੀ ਮੇਜਰ ਰਾਜਬੀਰ ਸਿੰਘ ਅਜਨਾਲਾ ਪਿਛਲੇ ਕਈ ਦਿਨਾਂ ਤੋਂ ਹਸਪਤਾਲ 'ਚ ਜ਼ੇਰੇ ਇਲਾਜ ਸਨ ਤੇ ਉਨ੍ਹਾਂ ਦਾ ਅੱਜ ਦੇਰ ਸ਼ਾਮ ਹਸਪਤਾਲ ਵਿਖੇ ਉਨ੍ਹਾਂ ਦਾ ਦਿਹਾਂਤ ਹੋ ਗਿਆ।

ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਕੱਲ੍ਹ 17 ਮਈ ਨੂੰ ਪਿੰਡ ਕੰਬੋ ਨਜ਼ਦੀਕ ਸਮਸ਼ਾਨ ਘਾਟ ਵਿਖੇ ਕੋਵਿਡ 19 ਨੂੰ ਲੈ ਕੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਵੇਗਾ।

ਇਸ ਦੁੱਖ ਦੀ ਘੜੀ ਵਿੱਚ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਦਿਲਬਾਗ ਸਿੰਘ ਫਿਰਵਰਿਆ, ਬਲਾਕ ਸੰਮਤੀ ਚੇਅਰਮੈਨ ਹਰਪਾਲ ਸਿੰਘ ਖਾਨੋਵਾਲ, ਨਗਰ ਪੰਚਾਇਤ ਅਜਨਾਲਾ ਸਰਪੰਚ ਦਲਜੀਤ ਸਿੰਘ ਸੋਨੂੰ ਰਾਏਪੁਰ, ਨਗਰ ਪੰਚਾਇਤ ਰਮਦਾਸ ਦੇ ਪ੍ਰਧਾਨ ਗੁਰਪਾਲ ਸਿੰਘ ਬੱਬਲੂ ਸਿੰਧੀ, ਦਵਿੰਦਰ ਸਿੰਘ ਡੈਮ, ਬਲਾਕ ਸੰਮਤੀ ਮੈਂਬਰ ਰਾਣਾ ਰਣਜੀਤ ਸਿੰਘ ਭੱਖਾ, ਜਗਜੀਤ ਸਿੰਘ ਨਿੱਝਰ ਆਦਿ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।

ਇਹ ਵੀ ਪੜ੍ਹੋ: ਆਕਸੀਜਨ ਨੂੰ ਤੜਫਣ ਮਰੀਜ਼, ਸਰਕਾਰ ਜੰਗਲ ਕਟਵਾਉਣ ਲੱਗੀ : ਸੰਧਵਾਂ

ABOUT THE AUTHOR

...view details