ਅਜਨਾਲਾ: ਅੰਮ੍ਰਿਤਸਰ ਦੇ ਪਿੰਡ ਤੇੜਾਂ ਖ਼ੁਰਦ 'ਚ ਲਾਪਤਾ ਹੋਏ ਪਰਿਵਾਰ 'ਚੋਂ ਇੱਕ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ, ਤੇ ਇਸ ਪਰਿਵਾਰ ਦੇ ਤਿੰਨ ਬੱਚੇ ਅਜੇ ਵੀ ਲਾਪਤਾ ਹਨ।
ਲਾਪਤਾ ਪਰਿਵਾਰ 'ਚੋਂ ਇੱਕ ਦੀ ਲਾਸ਼ ਬਰਾਮਦ - amritsar
ਅਜਨਾਲਾ ਦੇ ਪਿੰਡ ਤੇੜਾ ਖ਼ੁਰਦ 'ਚ ਇੱਕ ਪਰਿਵਾਰ ਦੀ ਗੁੰਮਸ਼ੁਦਗੀ ਨੂੰ ਲੈ ਕੇ ਨੇੜਲੇ ਪਿੰਡਾਂ 'ਚ ਸਨਸਨੀ ਫ਼ੈਲੀ ਹੋਈ ਹੈ। ਇਸ ਮਾਮਲੇ 'ਚ ਪਰਿਵਾਰ ਦੀ ਔਰਤ ਦੀ ਲਾਸ਼ ਮਿਲੀ ਹੈ।
ਫ਼ੋਟੋ
ਦੱਸ ਦਈਏ, ਹਰਵੰਤ ਸਿੰਘ ਦੇ ਪਰਿਵਾਰ ਦੇ 4 ਮੈਂਬਰ 3 ਬੱਚੇ ਤੇ ਪਤਨੀ 16 ਤਰੀਕ ਰਾਤ ਨੂੰ ਗਾਇਬ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਿੱਤੀ ਪਰ ਇਸ ਤੋਂ ਬਾਅਦ ਹਰਵੰਤ ਸਿੰਘ ਵੀ ਗਾਇਬ ਹੋ ਗਏ।
ਇਸ ਸੰਬੰਧ ਜਾਣਕਾਰੀ ਦਿੰਦੇ ਗੁਮਸ਼ੁਦਾ ਹਰਵੰਤ ਸਿੰਘ ਦੇ ਭਾਣਜੇ ਮਲਕੀਤ ਸਿੰਘ ਨੇ ਦੱਸਿਆ ਕਿ 16-17 ਦੀ ਰਾਤ ਨੂੰ ਘਰੋਂ ਉਸਦੀ ਮਾਮੀ ਤੇ ਬੱਚੇ ਗੰਮ ਹੋ ਗਏ ਸਨ। ਉਨ੍ਹਾਂ ਨੂੰ ਅਸੀਂ ਬੜਾ ਲੱਭਿਆ ਤੇ ਬਾਅਦ ਵਿੱਚ ਮਾਮਾ ਹਰਵੰਤ ਸਿੰਘ ਦੇ ਨਾਲ ਪੁਲਿਸ ਥਾਣਾ ਝੰਡੇਰ ਵਿੱਚ ਰਿਪੋਰਟ ਦਰਜ ਕਾਰਵਾਈ ਤੇ ਕੁਝ ਸਮੇਂ ਬਾਅਦ ਮਾਮਾ ਵੀ ਗੁੰਮ ਹੋ ਗਿਆ।