ਨਿਹੰਗ ਸਿੰਘ ਬਣ ਕੇ ਆਏ ਸਰਾਰਤੀ ਅਨਸ਼ਰਾਂ ਨੇ ਕੀਤੀ ਚਰਚ ਦੀ ਭੰਨਤੋੜ ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਰਾਜੇਵਾਲ ਦੇ ਕੋਲ ਚਰਚ ਵਿਚ ਸ਼ਰਾਰਤੀ ਅਨਸਰਾਂ ਵੱਲੋ ਭੰਨਤੋੜ ਕੀਤੀ ਗਈ। ਇਸ ਦੇ ਵਿਰੁੱਧ ਵਿੱਚ ਇਸਾਈ ਭਾਈਚਾਰੇ ਵੱਲੋਂ ਮੇਨ ਰੋਡ ਜਾਮ ਕਰ ਧਰਨਾ ਲਗਾਇਆ ਹੈ। ਉਨ੍ਹਾਂ ਦੀ ਮੰਗ ਹੈ ਕਿ ਮੁਲਜ਼ਮ ਨਿਹੰਗ ਜਥੇਬੰਦੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ।
ਚਰਚ 'ਤੇ ਹਮਲਾ:ਇਸ ਮੌਕੇ ਇਸਾਈ ਭਾਈਚਾਰੇ ਦੇ ਆਗੂ ਜੋਨ ਕੋਟਲੀ ਨੇ ਕਿਹਾ ਕਿ ਇਨ੍ਹੀ ਮੰਦਭਾਗੀ ਘਟਨਾ ਹੈ ਅੱਜ ਸਵੇਰੇ 15 ਦੇ ਕਰੀਬ ਨਿਹੰਗ ਸਿੰਘ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਸਨ। ਇਸਾਈ ਭਾਈਚਾਰੇ ਦੇ ਲੋਕਾਂ 'ਤੇ ਤਲਵਾਰਾਂ ਮਾਰਨੀਆ ਸ਼ੁਰੂ ਕਰ ਦਿੱਤੀਆਂ, ਉਨ੍ਹਾ ਦੀਆਂ ਗੱਡੀਆਂ ਦੀ ਭੰਨ ਤੋੜ ਕੀਤੀ ਗਈ। ਕਈ ਲੋਕ ਜਖ਼ਮੀ ਵੀ ਹੋਏ ਹਨ ਉਨ੍ਹਾਂ ਕਿਹਾ ਉਹ ਲ਼ੋਕ ਸ਼ਾਂਤਮਈ ਢੰਗ ਦੇ ਨਾਲ ਪ੍ਰਾਥਨਾ ਕਰ ਰਹੇ ਸੀ। ਸਾਡੇ ਧਰਮ ਗ੍ਰੰਥ ਦੀ ਬੇਅਦਬੀ ਕੀਤੀ ਗਈ ਹੈ ਉਸਨੂੰ ਕੁਚਲਿਆ ਗਿਆ ਹੈ ਉਸ ਨੂੰ ਫੜਿਆ ਗਿਆ ਹੈ ਉਸਦੇ ਅੰਗ ਫਾੜੇ ਗਏ ਹਨ।
307 ਧਾਰਾ ਲਗਾਉਂਣ ਦੀ ਮੰਗ: ਜੋਨ ਕੋਟਲੀ ਨੇ ਕਿਹਾ ਜਿਹੜੀ ਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ 'ਤੇ 307 ਧਾਰਾ ਲੱਗਦੀ ਹੈ। ਉਹ ਧਾਰਾ ਬਾਈਬਲ ਦੀ ਬੇਅਦਬੀ ਕਰਨ ਵਾਲਿਆਂ ਉਤੇ ਵੀ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੰਮ ਵਿੱਚ ਜੋ ਨਿਹੰਗ ਜਥੇਬੰਦੀਆਂ ਸ਼ਾਮਲ ਉਨ੍ਹਾਂ 'ਤੇ ਵੀ ਕਾਰਵਾਈ ਹੋਵੇ।
- Anti-Terrorism Day 2023 : ਇਕ ਧਮਾਕੇ ਨਾਲ ਦਹਿਲ ਗਿਆ ਸੀ ਪੂਰਾ ਦੇਸ਼, ਫਿਰ ਉੱਠੀ ਅੱਤਵਾਦ ਦੇ ਖਿਲਾਫ਼ ਆਵਾਜ਼, ਪੜ੍ਹੋ ਕਿਉਂ ਮਨਾਉਣਾ ਪਿਆ ਇਹ ਦਿਨ...
- Police Action: ਨਾਜਾਇਜ਼ ਤੌਰ 'ਤੇ ਚੱਲ ਰਹੇ ਹੁੱਕਾ ਬਾਰ 'ਤੇ ਪੁਲਿਸ ਵੱਲੋਂ ਛਾਪੇਮਾਰੀ: 10 ਹੁੱਕੇ ਤੇ 20 ਬੋਤਲਾਂ ਸ਼ਰਾਬ ਬਰਾਮਦ
- ਬੋਧਿਆ ਬੀਐਮਪੀ ਕੈਂਪ ਵਿੱਚ ਸਿਖਾਂਦਰੂ ਜਵਾਨ ਦੀ ਗੋਲੀ ਮਾਰ ਕੇ ਹੱਤਿਆ, 'ਸਾਥੀ ਨੇ ਲੈ ਲਈ ਜਾਨ'
ਪਹਿਲਾ ਵੀ ਹੋਈ ਚਰਚ ਵਿੱਚ ਬੇਅਦਬੀ: ਉਨ੍ਹਾਂ ਕਿਹਾ ਕਿ ਅੱਜ ਤੋਂ ਛੇ ਮਹੀਨੇ ਪਹਿਲਾਂ ਵੀ ਪਿੰਡ ਡੱਡੂਆਨੇ ਚਰਚ ਵਿੱਚ ਇਹ ਘਟਨਾ ਹੋਈ ਸੀ। ਪੁਲਿਸ ਅਧਿਕਾਰੀਆਂ ਨੇ ਮਾਮਲਾ ਦਰਜ ਕੀਤਾ ਪਰ ਅੱਜ ਤੱਕ ਕਿਸੇ ਵੀ ਨਿਹੰਗ ਜਥੇਬੰਦੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਨਹੀਂ ਕੀਤੀ ਜਾਂਦੀ ਉਹ ਇਹ ਧਰਨਾ ਨਹੀਂ ਚੁੱਕਣਗੇ।
ਐਸਐਸਪੀ ਸਤਿੰਦਰ ਸਿੰਘ ਨੇ ਦਿੱਤਾ ਕਾਰਵਾਈ ਦਾ ਭਰੋਸਾ:ਇਸ ਮੌਕੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਤਿੰਦਰ ਸਿੰਘ ਵੀ ਮੌਕੇ 'ਤੇ ਪੁੱਜੇ ਉਨ੍ਹਾਂ ਨੇ ਮੌਕਾ ਦੇਖਿਆ। ਉਨ੍ਹਾਂ ਵੱਲੋ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਬਹੁਤ ਮੰਦਭਾਗੀ ਘਟਨਾ ਹੈ। ਅਸੀ ਬਿਆਨ ਲਿਖ ਕੇ ਕੇਸ ਦਰਜ ਕਰ ਰਹੇ ਹਾਂ ਅਸੀਂ ਇਸ ਦੇ ਖਿਲਾਫ਼ ਸਖ਼ਤੀ ਨਾਲ ਕਾਰਵਾਈ ਕਰਾਂਗੇ। ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਅਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ।