ਨਾਬਾਲਗ਼ ਨਾਲ ਹੋਇਆ ਜਬਰ ਜਨਾਹ, ਗ਼ਲਤੀ ਨਾਲ ਪੁੱਜੀ ਸੀ ਅੰਮ੍ਰਿਤਸਰ - ਨਾਬਾਲਗ਼
ਅੰਮ੍ਰਿਤਸਰ: ਲੁਧਿਆਣਾ 'ਚ ਸਮੂਹਿਕ ਜਬਰ ਜਨਾਹ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਤੇ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ 'ਚ ਆਟੋ ਡਰਾਈਵਰ ਨੇ 16 ਸਾਲਾ ਨਾਬਾਲਗ਼ ਨੂੰ ਹੋਟਲ ਵਿੱਚ ਲਿਜਾ ਕੇ ਆਪਣੇ ਦੋਸਤ ਨੂੰ ਬੁਲਾ ਕੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ।
ਥਾਣਾ
ਦਰਅਸਲ, ਲੁਧਿਆਣਾ ਦੇ ਰਹਿਣ ਵਾਲੀ ਇੱਕ ਕੁੜੀ ਆਪਣੇ ਦੋਸਤ ਨੂੰ ਮਿਲਣ ਲਈ ਦਿੱਲੀ ਗਈ ਸੀ ਜਿਸ ਤੋਂ ਬਾਅਦ ਉਹ ਗ਼ਲਤ ਰੇਲ 'ਚ ਬੈਠ ਗਈ ਤੇ ਅੰਮ੍ਰਿਤਸਰ ਪੁੱਜ ਗਈ। ਜਦੋਂ ਉਹ ਅੰਮ੍ਰਿਤਸਰ ਪੁੱਜੀ ਤਾਂ ਉਸ ਨੂੰ ਆਟੋ ਡਰਾਈਵਰ ਲੁਧਿਆਣਾ ਵਾਪਸ ਭੇਜਣ ਦੇ ਬਹਾਨੇ ਨਾਲ ਇੱਕ ਹੋਟਲ ਵਿੱਚ ਲੈ ਗਿਆ ਤੇ ਉੱਥੇ ਉਸ ਨੇ ਆਪਣੇ ਮਿੱਤਰ ਨੂੰ ਵੀ ਬੁਲਾ ਲਿਆ। ਇਸ ਤੋਂ ਬਾਅਦ ਦੋਹਾਂ ਨੇ ਮਿਲ ਕੇ ਨਾਬਾਲਗ਼ ਨਾਲ ਜਬਰ ਜਨਾਹ ਕਰਕੇ ਉਸ ਨੂੰ ਬੱਸ ਰਾਹੀਂ ਵਾਪਸ ਲੁਧਿਆਣਾ ਭੇਜ ਦਿੱਤਾ।