ਪੰਜਾਬ

punjab

ETV Bharat / state

ਮੰਤਰੀ ਕੁਲਦੀਪ ਧਾਲੀਵਾਲ ਨੇ ਦਿੱਤਾ ਭਰੋਸਾ, ਕਿਹਾ- ਪ੍ਰਭਾਵਿਤ ਲੋਕਾਂ ਦੀ ਕੀਤੀ ਜਾਵੇਗਾ ਹਰ ਸੰਭਵ ਮਦਦ - ਕੁਲਦੀਪ ਧਾਲੀਵਾਲ

ਦੇਸ਼ ਭਰ ਵਿੱਚ ਮੀਂਹ ਕਾਰਨ ਹਰ ਪਾਸੇ ਜਲ ਥਲ ਹੋਇਆ ਪਿਆ ਹੈ। ਲੋਕ ਭਾਰੀ ਬਰਸਾਤ ਨਾਲ ਹੋਈ ਤਬਾਹੀ ਤੋਂ ਪਰੇਸ਼ਾਨ ਹਨ। ਉਥੇ ਹੀ ਪੰਜਾਬ ਵਿੱਚ ਮੰਤਰੀਆਂ ਵੱਲੋਂ ਆਪਣੇ ਆਪਣੇ ਹਲਕਿਆਂ ਦੇ ਜਾਇਜ਼ੇ ਲਏ ਜਾ ਰਹੇ ਹਨ। ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਵੀ ਜੰਡਿਆਲਾ ਦੇ ਅਖੀਰਲੇ ਪਿੰਡ ਦਾ ਜਾਇਜ਼ਾ ਲਿਆ ਗਿਆ।

Amritsar News: Minister Kuldeep Dhaliwal assured that all possible assistance will be given to the affected people
Amritsar News : ਮੰਤਰੀ ਕੁਲਦੀਪ ਧਾਲੀਵਾਲ ਨੇ ਦਿੱਤਾ ਭਰੋਸਾ,ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ

By

Published : Jul 10, 2023, 8:20 AM IST

ਅੰਮ੍ਰਿਤਸਰ ਵਿੱਚ ਮੰਤਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

ਅੰਮ੍ਰਿਤਸਰ: ਪਿੰਡ ਘੋਨੇਵਾਲ ਜੋ ਕਿ ਰਾਵੀ ਦਰਿਆ ਦੇ ਕੰਢੇ ਅੰਮਿ੍ਤਸਰ ਜਿਲ੍ਹੇ ਦਾ ਆਖਰੀ ਪਿੰਡ ਹੈ, ਵਿਖੇ ਦਰਿਆ ਦੇ ਪਾਣੀ ਦੇ ਪੱਧਰ ਅਤੇ ਸੰਭਾਵੀ ਹੜ ਸਬੰਧੀ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਕੁਦਰਤੀ ਆਫਤ ਨਾਲ ਪ੍ਭਾਵਿਤ ਹਰੇਕ ਵਿਅਕਤੀ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਦਰਿਆ ਵਿੱਚ 2 ਲੱਖ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਮਕੌੜਾ ਪੱਤਣ ਕੋਲ ਉੱਜ ਦਰਿਆ ਦਾ ਪਾਣੀ ਰਾਵੀ ਦਰਿਆ ਵਿੱਚ ਆ ਕੇ ਮਿਲ ਗਿਆ ਹੈ। ਰਾਵੀ ਵਿੱਚ ਉੱਜ ਦਰਿਆ ਦਾ ਪਾਣੀ ਮਿਲਣ ਤੋਂ ਬਾਅਦ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਅਜਿਹੇ ਵਿੱਚ ਰਾਵੀ ਦਰਿਆ ਦੇ ਕੰਢੇ ਦੇ ਕੋਲ ਜਾਣਾ ਖਤਰਨਾਕ ਸਾਬਤ ਹੋ ਸਕਦਾ ਹੈ।

ਮਦਦ ਲਈ ਕੀਤੇ ਹੇਲਪ ਲਾਈਨ ਨੰਬਰ ਜਾਰੀ : ਇਸ ਦੇ ਨਾਲ ਹੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਰਾਵੀ ਦਰਿਆ ਦੇ ਕੋਲ ਰਹਿੰਦੀ ਵਸੋਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਵੀ ਦਰਿਆ ਤੋਂ ਦੂਰ ਸੁਰੱਖਿਅਤ ਥਾਵਾਂ `ਤੇ ਚਲੇ ਜਾਣ।ਇਸੇ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਤਲਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਰਾਵੀ ਦੇ ਨਾਲ ਲੱਗਦੇ ਪਿੰਡਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਹੈ ਅਤੇ ਕਿਸੇ ਵੀ ਹੜ੍ਹ ਵਰਗੀ ਸਥਿਤੀ ਪੈਦਾ ਹੋਣ 'ਤੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਨੰਬਰ 01832229125 ਦੇ ਨੰਬਰ ਉੱਪਰ ਸੰਪਰਕ ਕਰਨ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਵੇਲੇ ਕੋਈ ਖਤਰੇ ਵਾਲੀ ਸਥਿਤੀ ਨਹੀਂ ਹੈ,ਪਰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ। ਇਸ ਮੌਕੇ ਐਸ ਡੀਐਮ ਅਰਵਿੰਦਰਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਲੋਕਾਂ ਨੂੰ ਆਪਣਾ ਖਿਆਲ ਰੱਖਣ ਦੀ ਅਪੀਲ:ਇਸ ਮੌਕੇ ਪਿੰਡ ਦੇ ਸਰਪੰਚ ਨੇ ਵੀ ਕਿਹਾ ਕਿ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਲੋਕ ਆਪਣਾ ਖਿਆਲ ਰੱਖਣ। ਕੁਦਰਤ ਨੇ ਆਪਣਾ ਕੰਮ ਕਰਨਾ ਹੈ ਅਤੇ ਹਰ ਸਾਲ ਕੁਦਰਤ ਇੰਝ ਹੀ ਹੜ੍ਹ ਆਉਂਦੇ ਹਨ। ਹਰ ਸਾਲ ਵਾਂਗ ਇਸ ਸਾਲ ਵੀ ਕੁਦਰਤ ਆਪਣਾ ਕਹਿਰ ਢਾਅ ਸਕਦੀ ਹੈ ਬਸ ਲੋਕ ਆਪਣਾ ਖਿਆਲ ਰੱਖ ਅਤੇ ਜਾਣਬੁਝ ਕੇ ਉਹਨਾਂ ਥਾਵਾਂ ਵੱਲ ਨਾ ਵਧਣ ਜਿੰਨਾ ਨੂੰ ਲੈਕੇ ਸਰਕਾਰ ਅਤੇ ਅਧਿਕਾਰੀਆਂ ਵੱਲੋਂ ਅਲਰਟ ਜਾਰੀ ਨੇ।

ABOUT THE AUTHOR

...view details