ਅੰਮ੍ਰਿਤਸਰ: ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਆਪ ਸਰਕਾਰ ਵੱਲੋਂ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਵਿਖੇ ਸਫਾਈ ਅਭਿਆਨ ਦੀ ਸੁਰੂਆਤ ਕੀਤੀ ਗਈ, ਜਿੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੌ ਜ਼ਿਲ੍ਹਾ ਪੁਲਿਸ ਮੁਖੀ ਅਰੁਣਪਾਲ ਸਿੰਘ, ਡੀਸੀ ਹਰਪ੍ਰੀਤ ਸਿੰਘ ਸੁਦਨ ਅਤੇ ਐਸਡੀਐਮ ਦੇ ਨਾਲ ਹੈਰੀਟੇਜ ਸਟਰੀਟ ਦਾ ਦੌਰਾ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਗੁਰੂਨਗਰੀ ਦੀ ਹੈਰੀਟੇਜ ਸਟਰੀਟ ਵਿਖੇ ਆਉਣ ਵਾਲੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਅਤੇ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੈਰੀਟੇਜ ਸਟਰੀਟ ਦੇ ਦੁਕਾਨਦਾਰਾਂ ਅਪੀਲ ਕੀਤੀ ਗਈ ਹੈ ਕਿ ਉਹ ਸਫਾਈ ਅਤੇ ਭੀੜ ਭੜਕੇ ਦਾ ਵਿਸ਼ੇਸ਼ ਧਿਆਨ ਰਖਦੇ ਹੋਏ ਸਫਾਈ ਦਾ ਪੂਰਾ ਧਿਆਨ ਰਖਣ ਅਤੇ ਦੁਕਾਨਾਂ ਦਾ ਵਿਕਰੀ ਦਾ ਸਮਾਨ ਦੁਕਾਨਾਂ ਤੱਕ ਹੀ ਸੀਮਿਤ ਰੱਖਣ ਜਿਸ ਨਾਲ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਦੀਵਾਲੀ ਮੌਕੇ ਹੈਰੀਟੇਜ ਸਟਰੀਟ ਵਿਖੇ ਸ਼ੁਰੂ ਉਨ੍ਹਾਂ ਨੇ ਅੱਗੇ ਕਿਹਾ ਕਿ ਆਉਣ ਵਾਲੇ ਸਮੇ ਵਿਚ ਹੈਰੀਟੇਜ ਸਟਰੀਟ ਨੂੰ ਹੋਰ ਵੀ ਸਾਫ ਸੁਥਰਾ ਅਤੇ ਟ੍ਰੈਫਿਕ ਮੁਕਤ ਕਰ ਦੇਸ਼ਾ ਵਿਦੇਸ਼ਾਂ ਵਿਚੋਂ ਆਉਣ ਵਾਲੀਆ ਸੰਗਤਾ ਨੂੰ ਹੋਰ ਵੀ ਸਹੁਲਤਾਂ ਦਿੱਤੀਆਂ ਜਾਣਗੀਆ। ਇਸ ਮੌਕੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਅੰਮ੍ਰਿਤਸਰ ਵਿੱਚ ਦੀਵਾਲੀ ਵੇਖਣ ਲਈ ਆਉਂਦੇ ਹਨ ਜਿਸ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਵੱਲੋਂ ਸਪੈਸ਼ਲ ਫੋਰਸ ਦੇ ਪੁਖਤਾ ਪ੍ਰਬੰਧ ਕੀਤੇ ਹਨ ਤਾਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਉਨ੍ਹਾਂ ਕਿਹਾ ਕਿ ਦੀਵਾਲੀ ਦੇ ਚੱਲਦੇ ਥਾਂ-ਥਾਂ ’ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ, ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੇਕਰ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਲਾਵਾਰਿਸ ਚੀਜ਼ ਨਜ਼ਰ ਆਉਂਦੀ ਹੈ ਤਾਂ ਤਰੁੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ।
ਇਹ ਵੀ ਪੜੋ:ਜਾਣੋ, ਸਿੱਖ ਇਤਿਹਾਸ ਵਿੱਚ ਬੰਦੀ ਛੋੜ ਦਿਵਸ ਦੀ ਮਹਾਨਤਾ