ਅੰਮ੍ਰਿਤਸਰ:ਵਿੱਚ ਮਿੰਨੀ ਬਸ ਆਪਰੇਟਰ (Mini Bus Operator) ਐਸ਼ੌਸਿਏਸਨ ਪੰਜਾਬ ਦੇ ਮੈਬਰਾਂ ਵਲੌ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾਬੰਦੀ ਕਰਦਿਆਂ ਬੱਸ ਨੂੰ ਅਗਨਭੇਂਟ ਕਰਨ ਦੀ ਗੱਲ ਕਹੀ ਗਈ। ਮਿੰਨੀ ਬੱਸ ਆਪਰੇਟਰ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ (Deadly policies of the government ) ਤੋ ਤੰਗ ਪ੍ਰੇਸ਼ਾਨ ਹੋ ਕੇ ਰੋਸ ਵਜੋਂ ਮਿੰਨੀ ਬੱਸ ਸਾੜ ਸਰਕਾਰ ਖਿਲਾਫ ਰੌਸ਼ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਮਿੰਨੀ ਬਸ ਆਪਰੇਟਰ (Mini Bus Operator) ਐਸੋਸੀਏਸ਼ਨ ਪੰਜਾਬ ਦੇ ਆਗੂਆ ਨੇ ਦੱਸਿਆ ਕਿ ਸਰਕਾਰ ਵੱਲੋਂ ਸਾਬਕਾ ਫੌਜੀਆਂ, ਬੇਰੁਜ਼ਗਾਰ ਨੋਜਵਾਨਾਂ, ਕਮਜ਼ੋਰ ਵਰਗ ਅਤੇ ਅੰਗਹੀਣ ਲੋਕਾਂ ਨੂੰ ਸਵੇ ਰੋਜ਼ਗਾਰ ਮੁਹੱਈਆ (Provide employment) ਕਰਵਾਉਣ ਦੇ ਇਰਾਦੇ ਦੇ ਤਹਿਤ ਮਿੰਨੀ ਬੱਸਾਂ ਦੇ ਪਰਮਿਟ (Mini buses permit) ਦਿਤੇ ਸਨ ਪਰ ਹੁਣ ਸਰਕਾਰ ਵੱਲੋਂ ਉਹਨਾਂ ਪਰਮਿਟਾ ਨੂੰ ਰਿਨਿਉ ਨਾ ਕਰਕੇ ਸ਼ਰੇਆਮ ਕਹਿਰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰ ਦੀ ਇਸ ਧੱਕੇਸ਼ਾਹੀ ਕਾਰਨ ਉਨ੍ਹਾਂ ਦੇ ਪਰਿਵਾਰਾਂ ਦਾ ਗੁਜਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ ਜਿਸਦੇ ਚਲਦੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਉਹ ਜਲਦ ਤੋ ਜਲਦ ਸਾਡੀਆਂ ਹੱਕੀ ਮੰਗਾਂ ਉੱਤੇ ਗੋਰ ਕਰਦਿਆ ਸਾਡੀਆਂ ਬੱਸਾ ਦੇ ਪਰਮਿਟ ਰਿਨਿਉ ਕਰਨ ਤਾਂ ਜੋ ਅਸੀਂ ਆਪਣੇ ਪਰਿਵਾਰਾਂ ਦਾ ਪਾਲਨ ਪੌਸ਼ਣ ਕਰ ਸਕੀਏ।