ਪੰਜਾਬ

punjab

ETV Bharat / state

ਅੰਮ੍ਰਿਤਸਰ ’ਚ ਲੌਕਡਾਊਨ ਤੋਂ ਪ੍ਰੇਸ਼ਾਨ ਪ੍ਰਵਾਸੀ ਮਜ਼ਦੂਰ ਨੇ ਕੀਤੀ ਆਤਮ ਹੱਤਿਆ - ਆਰਥਿਕ ਪਰੇਸ਼ਾਨੀ ’ਚ

ਮ੍ਰਿਤਕ ਦਿਨੇਸ਼ ਜੋ ਕਿ ਯੂਪੀ ਦੇ ਗੋਂਡਾ ਜਿਲਾ ਦਾ ਰਹਿਣ ਵਾਲਾ ਸੀ ਨੇ ਲੌਕਡਾਊਨ ਦੇ ਚਲਦਿਆਂ ਆਰਥਿਕ ਪਰੇਸ਼ਾਨੀ ’ਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ।

ਮ੍ਰਿਤਕ ਦਿਨੇਸ਼ ਦੀ ਦੇਹ ਨੂੰ ਲਿਜਾਂਦੇ ਹੋਏ
ਮ੍ਰਿਤਕ ਦਿਨੇਸ਼ ਦੀ ਦੇਹ ਨੂੰ ਲਿਜਾਂਦੇ ਹੋਏ

By

Published : May 8, 2021, 10:57 PM IST

ਅੰਮ੍ਰਿਤਸਰ: ਮਾਮਲਾ ਸ਼ਹਿਰ ਦੇ ਮਕਬੂਲਪੁਰਾ ਇਲਾਕੇ ਦਾ ਹੈ ਜਿਥੇ ਕਿਰਾਏ ਦੇ ਕਵਾਟਰ ’ਚ ਰਹਿਣ ਵਾਲੇ ਦਿਨੇਸ਼ ਨਾਮ ਦੇ ਪ੍ਰਵਾਸੀ ਮਜਦੂਰ ਨੇ ਲੌਕਡਾਊਨ ਦੇ ਚਲਦਿਆਂ ਪਰੇਸ਼ਾਨੀ ਵਿਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਸਥਾਨਕ ਪੁਲਿਸ ਵਲੋ ਕੇਸ ਦਰਜ ਕਰ ਮ੍ਰਿਤਕ ਦੀ ਦੇਹ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।

ਮ੍ਰਿਤਕ ਦਿਨੇਸ਼ ਦੀ ਦੇਹ ਨੂੰ ਲਿਜਾਂਦੇ ਹੋਏ
ਇਸ ਸਬੰਧੀ ਜਾਂਚ ਅਧਿਕਾਰੀ ਤਰਲੋਚਨ ਸਿੰਘ ਨੇ ਦੱਸਿਆ ਮ੍ਰਿਤਕ ਦਿਨੇਸ਼ ਜੋ ਕਿ ਯੂਪੀ ਦੇ ਗੋਂਡਾ ਜਿਲਾ ਦਾ ਰਹਿਣ ਵਾਲਾ ਸੀ। ਕੁਝ ਦਿਨ ਪਹਿਲਾਂ ਉਸਦੀ ਪਤਨੀ ਅਤੇ ਬੱਚੇ ਉਸਦੇ ਸਾਲੇ ਦੇ ਵਿਆਹ ਦੇ ਚਲਦੇ ਯੂਪੀ ਗਏ ਹੋਏ ਸਨ ਅਤੇ ਇਹ ਇਥੇ ਇਕੱਲਾ ਕਵਾਟਰ ਵਿਚ ਰਹਿ ਰਿਹਾ ਸੀ। ਜਿਸਦੇ ਚਲਦੇ ਲੌਗਡਾਊ ਕਾਰਨ ਦਿਹਾੜੀ ਨਾ ਲਗਣ ਦੀ ਸੂਰਤ ’ਚ ਪ੍ਰੇਸ਼ਾਨ ਹੋਕੇ ਉਸ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਭੇਜਿਆ ਗਿਆ ਹੈ, ਇਸ ਉਪਰੰਤ ਜੋ ਵੀ ਕਾਨੂੰਨ ਤਹਿਤ ਬਣਦੀ ਕਾਰਵਾਈ ਹੋਵੇਗੀ ਉਹ ਅਮਲ ’ਚ ਲਿਆਂਦੀ ਜਾਵੇਗੀ।

ABOUT THE AUTHOR

...view details