ਅੰਮ੍ਰਿਤਸਰ:ਪਿਛਲੇ ਕਈ ਦਿਨਾਂ ਤੋ ਚਰਚਾ ‘ਚ ਆਏ ਪਨਗਰੇਨ ਇੱਕ ਵਾਰ ਫਿਰ ਸੁਰਖੀਆ ਵਿੱਚ ਹੈ। ਪਨਗੇਰਨ ਦੇ ਨੰਗਲੀ ਸਥਿਤ ਗੁਦਾਮ ਵਿੱਚ ਕੀੜਿਆ ਵਾਲੀ ਕਣਕ ਫੜੀ ਗਈ ਹੈ। ਇਸ ਗੁਦਾਮ ਵਿੱਚ ਮੌਕੇ ‘ਤੇ ਪਹੁੰਚੇ ਸਮਾਜ ਸੇਵੀ ਵਰੁਣ ਸਰੀਨ ਨੇ ਕਿਹਾ, ਕਿ ਉਨ੍ਹਾਂ ਨੂੰ ਕਿਸੇ ਵੱਲੋਂ ਫੋਨ ‘ਤੇ ਜਾਣਕਾਰੀ ਦਿੱਤੀ ਗਈ ਸੀ, ਕਿ ਨੰਗਲੀ ਗੁਦਾਮ ਵਿੱਚ ਖ਼ਰਾਬ ਕਣਕ ਨੂੰ ਗਰੀਬਾਂ ਵਿੱਚ ਵੰਡਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਤੁਰੰਤ ਇਸ ਸਮਾਜ ਸੇਵੀ ਸੰਸਥਾ ਵੱਲੋਂ ਮੌਕੇ ‘ਤੇ ਪਹੁੰਚ ਕੇ ਇਸ ਸਾਰੇ ਕੰਮ ਨੂੰ ਰੋਕਵਾਇਆ ਗਿਆ ਹੈ।
ਸਮਾਜ ਸੇਵੀ ਵਰੁਣ ਸਰੀਨ ਨੇ ਕਿਹਾ, ਕਿ ਉਨ੍ਹਾਂ ਨੇ ਇਸ ਬਾਰੇ ਉੱਚ ਅਫ਼ਸਰਾਂ ਨੂੰ ਵੀ ਜਾਣਕਾਰੀ ਦਿੱਤੀ, ਪਰ ਮੌਕੇ ‘ਤੇ ਕੋਈ ਵੀ ਅਫ਼ਸਰ ਨਹੀਂ ਪਹੁੰਚਿਆ, ਨਾਲ ਹੀ ਉਨ੍ਹਾਂ ਨੇ ਪੁਲਿਸ ਥਾਣੇ ਨੂੰ ਵੀ ਜਾਣਕਾਰੀ ਦਿੱਤੀ, ਪਰ 2 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਮੌਕੇ ‘ਤੇ ਨਹੀਂ ਪਹੁੰਚੀ। ਇਸ ਮੌਕੇ ਉਨ੍ਹਾਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦੀ ਵੀ ਅਪੀਲ ਕੀਤੀ ਹੈ।