ਅੰਮ੍ਰਿਤਸਰ :ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਹਿੰਮ 'ਮੇਰੀ ਮਿੱਟੀ ਮੇਰਾ ਦੇਸ਼' ਦੇ ਸੱਦੇ 'ਤੇ ਭਾਜਪਾ ਆਗੂ ਲਗਾਤਾਰ ਸ਼ਹੀਦਾਂ ਦੇ ਅਸਥਾਨਾਂ ਤੋਂ ਮਿੱਟੀ ਇਕੱਠੀ ਕਰ ਕੇ ਦਿੱਲੀ ਲਿਜਾ ਰਹੇ ਹਨ, ਇਸੇ ਤਹਿਤ ਬੀਤੇ ਦਿਨੀਂ ਸਾਬਕਾ ਆਈ.ਏ.ਐਸ.ਅਧਿਕਾਰੀ ਅਤੇ ਭਾਜਪਾ ਆਗੂ ਜਗਮੋਹਨ ਸਿੰਘ ਰਾਜੂ ਅੰਮ੍ਰਿਤਸਰ ਦੇ ਇਤਿਹਾਸਕ ਅਸਥਾਨ, ਜਲ੍ਹਿਆਂਵਾਲਾ ਬਾਗ ਪਹੁੰਚੇ। ਜਿੱਥੇ ਉਨ੍ਹਾਂ ਨੇ ਸ਼ਹੀਦਾਂ ਦੀ ਧਰਤੀ ਦੀ ਮਿੱਟੀ ਨੂੰ ਇੱਕ ਕਲਸ਼ ਵਿੱਚ ਭਰ ਕੇ ਇਕੱਠਾ ਕੀਤਾ ਅਤੇ ਉਥੋਂ ਦਿੱਲੀ ਲਈ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੂਰੇ ਭਾਰਤ ਵਿੱਚੋਂ ਜਿਨ੍ਹਾਂ ਦੇਸ਼ ਦੇ ਸੈਨਿਕਾਂ ਜਾਂ ਆਮ ਲੋਕਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ ਦੇ ਘਰਾਂ ਦੀ, ਗਲੀਆਂ ਦੀ ਅਤੇ ਸਮਾਰਕਾਂ ਦੀ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ। ਇਹ ਮਿੱਟੀ ਪ੍ਰਧਾਨ ਮੰਤਰੀ ਮੋਦੀ ਦੇ ਅੰਮ੍ਰਿਤ ਵਾਟਿਕਾ ਪ੍ਰੋਜੈਕਟ ਵਿੱਚ ਸ਼ਹੀਦਾਂ ਦੀ ਯਾਦਗਾਰ ਵਿੱਚ ਸੁਸ਼ੋਭਿਤ ਕੀਤਾ ਜਾਵੇਗਾ। ਜਿੱਥੇ ਲੋਕ ਆ ਕੇ ਦੇਖਣਗੇ ਕਿ ਅੱਜ ਦੇ ਭਾਰਤ ਨੂੰ ਬਣਾਉਣ ਵਿੱਚ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਹੈ। ਇਸ ਮਿੱਟੀ ਨੂੰ ਲੋਕ ਦੇਸ਼ ਵਿਦੇਸ਼ ਤੋਂ ਆਕੇ ਦਿੱਲੀ ਵਿੱਚ ਵੀ ਨਮਣ ਕਰ ਸਕਣਗੇ। (soil from the places of martyrs from Amritsar)
- G20 Summit In India: ਬ੍ਰਿਟਿਸ਼ ਪੀਐਮ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਰਾ ਭਾਰਤ ਪਹੁੰਚਦੇ ਹੀ ਦੇਸੀ ਅੰਦਾਜ਼ ਵਿੱਚ ਆਏ ਨਜ਼ਰ
- Jugnauth congratulates PM Modi: ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਪੁਲਾੜ ਖੇਤਰ ਵਿੱਚ ਸਹਿਯੋਗ ਦੀ ਪ੍ਰਗਟਾਈ ਉਮੀਦ, ਪੀਐੱਮ ਮੋਦੀ ਨੂੰ ਦਿੱਤੀ ਵਧਾਈ
- Biden Hold Meeting : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ