ਅੰਮ੍ਰਿਤਸਰ: ਸਹਾਇਕ ਸਿਵਲ ਸਰਜਨ ਅੰਮ੍ਰਿਤਸਰ ਦਿਹਾਤੀ ਡਾ.ਅਮਰਜੀਤ ਸਿੰਘ ਰੱਖੜਾ ਨੇ ਜਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਬੀਤੇ ਦਿਨੀਂ 3 ਜੁਲਾਈ ਦੀ ਤਰ੍ਹਾਂ 7 ਜੁਲਾਈ ਨੂੰ ਵੀ ਸਿਹਤ ਵਿਭਾਗ ਵੱਲੋਂ ਕੋਵਿਡ ਸ਼ੀਲਡ ਦਾ ਮੈਗਾ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਜਿਲ੍ਹੇ ਦੇ ਸਮੂਹ ਸਿਵਲ ਹਸਪਤਾਲਾਂ ਵਿੱਚ ਇਹ ਮੈਗਾ ਕੈਂਪ ਲਗਾਏ ਜਾਣਗੇ ਅਤੇ ਜੋ ਵੀ ਲੋਕਾਂ ਦੀ ਉਮਰ 18 ਸਾਲਾਂ ਤੋਂ ਉਪਰ ਹੈ, ਉਹ ਇਨ੍ਹਾਂ ਕੈਪਾਂ ਵਿੱਚ ਜਾ ਕੇ ਟੀਕਾਕਰਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕੋਈ ਵੀ ਵਿਅਕਤੀ ਜਿਸਦੀ ਚਾਹੇ ਪਹਿਲੀ ਜਾਂ ਦੂਸਰੀ ਡੋਜ਼ ਹੋਵੇ ਉਹ ਜ਼ਰੂਰ ਲਗਵਾਉਣ ਤਾਂ ਜੋ ਕੋਰੋਨਾ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ।
ਟੀਕਾਕਰਨ ਮੁਹਿੰਮ ਤਹਿਤ 7 ਜੁਲਾਈ ਨੂੰ ਲਗਾਏ ਜਾਣਗੇ ਮੈਗਾ ਕੈਂਪ: ਸਿਵਲ ਸਰਜਨ
ਸਹਾਇਕ ਸਿਵਲ ਸਰਜਨ ਅੰਮ੍ਰਿਤਸਰ ਦਿਹਾਤੀ ਡਾ.ਅਮਰਜੀਤ ਸਿੰਘ ਰੱਖੜਾ ਨੇ ਜਿਲ੍ਹੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਬੀਤੇ ਦਿਨੀਂ 3 ਜੁਲਾਈ ਦੀ ਤਰ੍ਹਾਂ 7 ਜੁਲਾਈ ਨੂੰ ਵੀ ਸਿਹਤ ਵਿਭਾਗ ਵੱਲੋਂ ਕੋਵਿਡ ਸ਼ੀਲਡ ਦਾ ਮੈਗਾ ਕੈਂਪ ਲਗਾਇਆ ਜਾ ਰਿਹਾ ਹੈ।
Mega camps to be set up on July 7 under vaccination campaign Civil Surgeons
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਤੋਂ ਆਪਣਾ ਅਤੇ ਪਰਿਵਾਰ ਦਾ ਬਚਾਅ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਮਹਾਂਮਾਰੀ ਦੀ ਤੀਸਰੀ ਲਹਿਰ ਆਉਣ ਦਾ ਖਦਸ਼ਾ ਬਣਿਆ ਹੋਇਆ ਹੈ। ਜਿਸਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਕਿ ਅਸੀਂ ਟੀਕਾਕਰਨ ਜ਼ਰੂਰੀ ਕਰਵਾਈ ਹੈ।
ਇਹ ਵੀ ਪੜੋ:ਸਰਕਾਰ ਲਾਕਡਾਊਨ ਲਗਾਉਣ ਲਈ ਫਿਰ ਤਿਆਰ !