ਅੰਮ੍ਰਿਤਸਰ: ਸਨ 1984 'ਚ ਸਾਕਾ ਨੀਲਾ ਤਾਰਾ ਮੌਕੇ ਭਾਰਤੀ ਫ਼ੌਜ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਬੇਸ਼ ਕੀਮਤੀ ਦਸਤਾਵੇਜ਼ ਲੈ ਗਈ ਸੀ ਜਿਸ ਤੋਂ ਬਾਅਦ ਭਾਰਤੀ ਫ਼ੌਜ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਉਹ ਦਸਤਾਵੇਜ਼ ਵਾਪਸ ਕਰ ਦਿੱਤੇ ਹਨ। ਇਸ ਬਾਬਤ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ੌਜ ਨੇ ਦਸਤਾਵੇਜ਼ ਵਾਪਸ ਨਹੀਂ ਕੀਤੇ ਹਨ। ਇਸ ਬਾਰੇ ਸ਼ੁੱਕਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੀ ਜਾਂਚ ਕਮੇਟੀ ਦੀ ਮੀਟਿੰਗ ਹੋਈ।
84 'ਚ ਗਾਇਬ ਹੋਏ ਦਸਤਾਵੇਜ਼ਾਂ ਦੀ ਪੜਤਾਲ ਲਈ ਅਹਿਮ ਬੈਠਕ - amritsar
1984 'ਚ ਸਾਕਾ ਨੀਲਾ ਤਾਰਾ ਮੌਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਗਾਇਬ ਹੋਏ ਦਸਤਾਵੇਜ਼ ਭਾਰਤੀ ਫ਼ੌਜ ਵੱਲੋਂ ਮੋੜ ਦਿੱਤੇ ਗਏ ਹਨ ਜਾਂ ਫਿਰ ਨਹੀਂ। ਇਨ੍ਹਾਂ ਦਸਤਾਵੇਜ਼ਾਂ ਦੀ ਪੜਤਾਲ ਕਰਨ ਲਈ ਐੱਸਜੀਪੀਸੀ ਦੀ ਜਾਂਚ ਕਮੇਟੀ ਦੀ ਮੀਟਿੰਗ ਹੋਈ।
ਫ਼ੋਟੋ।
ਵੀਡੀਓ
ਇਸ ਮੀਟਿੰਗ ਵਿੱਚ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਸੈਕਟਰੀ ਦਿਲਮੇਘ ਸਿੰਘ, ਬੀਬੀ ਜਗੀਰ ਕੌਰ ਅਤੇ ਹੋਰਨਾਂ ਮੈਬਰਾਂ ਨੇ ਭਾਗ ਲਿਆ।
ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਹੁਣ ਤੱਕ ਸਾਕਾ ਨੀਲਾ ਤਾਰਾ ਵੇਲ਼ੇ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚੋਂ ਚੁੱਕਿਆ ਗਿਆ ਬੇਸ਼ ਕੀਮਤੀ ਸਾਹਿਤ ਕਮੇਟੀ ਨੂੰ ਮੋੜਿਆ ਗਿਆ ਅਤੇ ਮੀਟਿੰਗ 'ਚ ਇਸ ਸਬੰਧੀ ਜਾਂਚ ਪੜਤਾਲ ਕੀਤੀ ਗਈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਗੰਭੀਰ ਮਸਲਾ ਹੈ ਤੇ ਮੌਜੂਦਾ ਸਮੇਂ ਕਈ ਸੇਵਾ ਮੁਕਤ ਐੱਸਜੀਪੀਸੀ ਅਧਿਕਾਰੀ ਵਿਦੇਸ਼ ਵਿੱਚ ਹਨ ਅਤੇ ਉਨ੍ਹਾਂ ਨੂੰ ਵੀ ਪੜਤਾਲ ਲਈ ਬੁਲਾਇਆ ਜਾਵੇਗਾ।