ਪੰਜਾਬ

punjab

ETV Bharat / state

ਐਲਾਨ ਕਰਨ ਲਈ ਹੀ ਮਸ਼ਹੂਰ ਹਨ ਮੁੱਖ ਮੰਤਰੀ ਚੰਨੀ: ਮੀਤ ਹੇਅਰ - Amritsar

ਆਮ ਆਦਮੀ ਪਾਰਟੀ (Aam Aadmi Party) ਪੰਜਾਬ ਯੂਥ ਪ੍ਰਧਾਨ ਬਰਨਾਲਾ ਤੋਂ ਐਮ.ਐਲ.ਏ ਗੁਰਮੀਤ ਸਿੰਘ ਮੀਤ ਹੇਅਰ (MLA Gurmeet Singh Meet Hair) ਅੰਮ੍ਰਿਤਸਰ ਹਲਕਾ ਉੱਤਰੀ ਤੋਂ ਆਪ' ਆਗੂ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਸਿੰਘ (Former IG Kunwar Vijay Partap Singh) ਦੀ ਅਗਵਾਈ ਹੇਠ ਵਿੱਖੇ ਸਥਾਨਕ MK ਗਾਰਡਨ ਵਿਖੇ ਜਨਸਭਾ 'ਇਕ ਮੌਕਾ ਕੇਜਰੀਵਾਲ ਨੂੰ' ਦੇ ਤਹਿਤ ਹਲਕਾ ਉੱਤਰੀ ਵਿਖੇ ਪਹੁੰਚੇ।

ਐਲਾਨ ਕਰਨ ਲਈ ਹੀ ਮਸ਼ਹੂਰ ਹਨ ਮੁੱਖ ਮੰਤਰੀ ਚੰਨੀ
ਐਲਾਨ ਕਰਨ ਲਈ ਹੀ ਮਸ਼ਹੂਰ ਹਨ ਮੁੱਖ ਮੰਤਰੀ ਚੰਨੀ

By

Published : Nov 29, 2021, 8:54 PM IST

ਅੰਮ੍ਰਿਤਸਰ:ਆਮ ਆਦਮੀ ਪਾਰਟੀ (Aam Aadmi Party) ਪੰਜਾਬ ਯੂਥ ਪ੍ਰਧਾਨ ਬਰਨਾਲਾ ਤੋਂ ਐਮ.ਐਲ.ਏ ਗੁਰਮੀਤ ਸਿੰਘ ਮੀਤ ਹੇਅਰ (MLA Gurmeet Singh Meet Hair) ਅੰਮ੍ਰਿਤਸਰ ਹਲਕਾ ਉੱਤਰੀ ਤੋਂ ਆਪ' ਆਗੂ ਸਾਬਕਾ IG ਕੁੰਵਰ ਵਿਜੇ ਪ੍ਰਤਾਪ ਸਿੰਘ (Former IG Kunwar Vijay Partap Singh) ਦੀ ਅਗਵਾਈ ਹੇਠ ਵਿੱਖੇ ਸਥਾਨਕ MK ਗਾਰਡਨ ਵਿਖੇ ਜਨਸਭਾ 'ਇਕ ਮੌਕਾ ਕੇਜਰੀਵਾਲ ਨੂੰ' ਦੇ ਤਹਿਤ ਹਲਕਾ ਉੱਤਰੀ ਵਿਖੇ ਪਹੁੰਚੇ।

ਲੋਕਾਂ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੂੰ ਅਕਾਲੀਆਂ ਅਤੇ ਕਾਂਗਰਸੀ ਆਗੂਆਂ ਨੇ ਦੋਵੇ ਹੱਥੀਂ ਲੁੱਟਿਆ ਅਤੇ ਕੁਟਿਆ ਹੈ ਪਰ ਹੁਣ ਵੇਲਾ ਹੈ ਕਿ ਪੰਜਾਬ ਵਿਚ ਨਵੀਂ ਸਰਕਾਰ ਆਮ ਆਦਮੀ ਪਾਰਟੀ (Aam Aadmi Party) ਨੂੰ ਮੌਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਪੰਜਾਬ ਨੂੰ ਲੁੱਟ ਕੇ ਦਿੱਲੀ ਵਿਚ ਆਪਣਾ ਹੋਟਲ ਬਣਾਇਆ ਹੈ, ਜਿਸ ਦਾ ਕਰਾਇਆ 3500 ਰੁਪਏ ਤੋਂ ਲੈ ਕੇ ਤਿੰਨ ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਕੋਈ ਹੱਲ ਨਹੀਂ ਵਾਹਿਆ ਉਸਨੇ ਪੰਜਾਬ ਦੀ ਜਨਤਾ ਨੂੰ ਲੁੱਟ ਕੇ ਬਣਾਇਆ ਹੈ।

ਐਲਾਨ ਕਰਨ ਲਈ ਹੀ ਮਸ਼ਹੂਰ ਹਨ ਮੁੱਖ ਮੰਤਰੀ ਚੰਨੀ

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ (Congress Government) ਦੇ ਮੁੱਖ ਮੰਤਰੀ ਚੰਨੀ (Chief Minister Channy) ਵੱਲੋਂ ਲੋਕਾਂ ਨਾਲ ਨਿੱਤ ਨਵੇਂ-ਨਵੇਂ ਝੂਠੇ ਵਾਅਦੇ ਕੀਤੇ ਜਾਂਦੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਤੁਹਾਨੂੰ ਕੌਣ ਕੁੱਟਦਾ ਤੇ ਕੌਣ ਲੁੱਟਦਾ ਆ ਰਿਹਾ ਹੈ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਕੇਜਰੀਵਾਲ ਨੂੰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਹਿੰਦੇ ਰਹਿੰਦੇ ਹਨ, ਉਨ੍ਹਾਂ ਨੂੰ ਲੋਕਾਂ ਨੇ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ ਤਾਂ ਮੁੱਖ ਮੰਤਰੀ ਬਣ ਕੇ ਹੀ ਰਹਿਣ ਤਾਂ ਚੰਗਾ ਹੈ।

ਉਨ੍ਹਾਂ ਨੇ ਕਿਹਾ ਕੇਜਰੀਵਾਲ ਜੀ ਦੀ ਤੀਸਰੀ ਗਰੰਟੀ 18 ਸਾਲ ਤੋਂ ਉਪਰ ਘਰ ਦੀ ਹਰੇਕ ਔਰਤ ਨੂੰ ਹਰ ਮਹੀਨੇ ਨਕਦ ਮਿਲਣਗੇ 1000 ਰੁਪਏ ਦੀ ਗਰੰਟੀ ਨਾਲ ਪੰਜਾਬ ਦੀਆਂ ਮਹਿਲਾਵਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਗਾਰੰਟੀ ਕਿਸੇ ਖਾਸ ਇਕ ਵਰਗ ਲਈ ਨਹੀਂ ਹੈ ਬਲਕਿ ਪੂਰੇ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਲਈ ਅਤੇ ਹਰ ਵਰਗ ਦੀਆਂ ਮਹਿਲਾਵਾਂ ਨੂੰ ਦਿੱਤੀ ਗਈ ਹੈ। ਇਸ ਨਾਲ ਸਾਰੀਆਂ ਹੀ ਮਾਤਾ ਭੈਣਾਂ ਖ਼ੁਸ ਹਨ।

ਇਹ ਵੀ ਪੜ੍ਹੋ:ਨੌਜਵਾਨਾਂ ਨੇ ਪੰਜਾਬ ਪੁਲਿਸ ਕਾਂਸਟੇਬਲ ਰਿਜ਼ਲਟ 'ਚ ਵੱਡਾ ਘਪਲਾ ਹੋਣ ਦੇ ਲਗਾਏ ਇਲਜ਼ਾਮ

ABOUT THE AUTHOR

...view details