ਅੰਮ੍ਰਿਤਸਰ: ਪੰਜਾਬ ‘ਚ ਦਿਨ-ਬ-ਦਿਨ ਗੁੰਡਾਗਰਦੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਕਰਕੇ ਪੰਜਾਬ (Punjab) ਦੇ ਲੋਕ ਡਰ ਦੇ ਮਾਹੌਲ ਵਿੱਚ ਜਿਉਣ ਲਈ ਮਜ਼ਬੂਰ ਹਨ। ਅਜਿਹੀ ਹੀ ਇੱਕ ਗੁੰਡਾਗਰਦੀ ਦੀ ਤਸਵੀਰ ਅੰਮ੍ਰਿਤਸਰ (Amritsar) ਤੋਂ ਸਾਹਮਣੇ ਆਈ ਹੈ। ਜਿੱਥੇ ਵਪਾਰੀ ‘ਤੇ ਕੁਝ ਹਥਿਆਰਬੰਦ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਵਾਪਰੀ ਗੰਭੀਰ ਜ਼ਖ਼ਮੀ (Serious injuries occurred) ਹੋ ਗਿਆ ਹੈ। ਹਮਲੇ ਦੀ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ (Imprisoned in CCTV) ਹੋ ਗਈ ਹੈ।
ਵਪਾਰੀ ਨੂੰ ਜ਼ਖਮੀ ਕਰਨ ਤੋਂ ਬਾਅਦ ਉਕਤ ਨੌਜਵਾਨਾਂ ਨੇ ਪੀੜਤ ਦਾ ਲਾਇਸੈਂਸੀ ਪਿਸਤੌਲ (Licensed pistol), ਸੋਨੇ ਦੀ ਚੇਨ (Gold chain) ਅਤੇ ਜੇਬ 'ਚੋਂ ਨਕਦੀ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਨੇ ਦੱਸਿਆ ਕਿ ਉਸ ਦੇ ਚਾਚਾ ਪ੍ਰਦੀਪ ਕੁਮਾਰ ਵਾਸੀ ਜਵਾਹਰ ਨਗਰ ਦੀ ਛੇਹਰਟਾ ਪ੍ਰਤਾਪ ਮਾਰਕੀਟ ਵਿੱਚ ਆਨੰਦ ਇਲੈਕਟ੍ਰੋਨਿਕਸ ਦੇ ਨਾਂ ਦੀ ਦੁਕਾਨ ਹੈ। 4 ਅਪ੍ਰੈਲ ਨੂੰ ਸੁਖਦੇਵ ਸਿੰਘ ਨੇ ਉਸ ਤੋਂ ਕਿਸ਼ਤਾਂ 'ਤੇ ਐੱਲ.ਈ.ਡੀ. ਜਿਸ ਵਿੱਚ ਜੇਕਰ ਕੋਈ ਨੁਕਸ ਨਿਕਲਦਾ ਸੀ, ਤਾਂ ਉਸ ਨੂੰ ਵਾਪਸ ਐਲ.ਈ.ਡੀ ਦੇ ਦਿੱਤੀ ਜਾਂਦੀ ਸੀ ਅਤੇ ਕੰਪਨੀ ਤੋਂ ਐਲ.ਈ.ਡੀ ਮੰਗਵਾਈ ਜਾਂਦੀ ਸੀ।
ਅਣਪਛਾਤੇ ਨੌਜਵਾਨਾਂ ਵੱਲੋਂ ਮੈਡੀਕਲ ਸਟੋਰ ਮਾਲਕ 'ਤੇ ਕੀਤਾ ਹਮਲਾ ਇਸੇ ਦੌਰਾਨ ਚਾਚਾ ਪ੍ਰਦੀਪ ਨੇ ਸੁਖਦੇਵ ਸਿੰਘ ਨੂੰ ਫੋਨ ਕਰ ਕੇ ਐੱਲ.ਈ.ਡੀ ਦੀ ਦੁਕਾਨ ਤੋਂ ਲੈਣ ਲਈ ਕਿਹਾ, ਪਰ ਸੁਖਦੇਵ ਨੇ ਕਿਹਾ ਕਿ ਉਹ ਸਾਰੇ ਕਿਸੇ ਨਾ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਹਨ। ਇਸ ਦੌਰਾਨ 2 ਮਈ ਨੂੰ ਕੰਪਨੀ ਵਿਚ ਐੱਲ.ਈ.ਡੀ ਦੀ ਕਿਸ਼ਤ ਜਮ੍ਹਾ ਕਰਵਾਉਣੀ ਸੀ, ਜੋ ਚਾਚੇ ਨੇ ਆਪਣੇ ਕੋਲੋਂ ਜਮ੍ਹਾ ਕਰਵਾ ਦਿੱਤੀ ਤਾਂ ਜੋ ਉਹ ਵਾਪਸ ਆਉਣ 'ਤੇ ਲੈ ਲਵੇ। ਸ਼ੁੱਕਰਵਾਰ ਨੂੰ ਸੁਖਦੇਵ ਪ੍ਰਦੀਪ ਦੀ ਦੁਕਾਨ 'ਤੇ ਐਲ.ਈ.ਡੀ ਲੈਣ ਆਇਆ ਅਤੇ ਚਾਚਾ ਵੱਲੋਂ ਕਿਸ਼ਤ ਦੇ ਪੈਸੇ ਮੰਗਣ 'ਤੇ ਗਾਲੀ-ਗਲੋਚ ਅਤੇ ਹੱਥੋਪਾਈ ਹੋ ਗਈ।
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਦੌਰਾਨ ਇਕ ਵਿਅਕਤੀ ਆਇਆ ਅਤੇ ਵਰੁਣ ਨੂੰ ਉਸ ਦੇ ਚਾਚੇ ਦੀ ਕੁੱਟਮਾਰ ਕਰਨ ਦੀ ਗੱਲ ਕਹੀ। ਵਰੁਣ ਹੈਰਾਨ ਹੋ ਕੇ ਪੁਲਿਸ ਦੇ ਨਾਲ ਉਨ੍ਹਾਂ ਨੂੰ ਛੁਡਾਉਣ ਗਿਆ। ਪੁਲਿਸ ਅਧਿਕਾਰੀਆਂ ਨੇ ਦੋਵਾਂ ਨੂੰ ਥਾਣੇ ਪੁੱਜਣ ਲਈ ਕਿਹਾ। ਇਸੇ ਦੌਰਾਨ ਜਦੋਂ ਵਰੁਣ ਪੈਦਲ ਬਾਜ਼ਾਰ ਜਾ ਰਿਹਾ ਸੀ ਤਾਂ ਪਿੱਛੇ ਤੋਂ ਕੁਝ ਮੋਟਰ ਸਾਈਕਲਾਂ ’ਤੇ ਆਏ 10-15 ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ:ਕਦੇ ਘੜੀਆਂ ਦੀ ਤਸਕਰੀ, ਕਦੇ ਜੇਬੀਟੀ ਘੁਟਾਲਾ, ਕਦੇ ਆਮਦਨ ਤੋਂ ਵੱਧ ਜਾਇਦਾਦ... ਪੜ੍ਹੋ ਓ.ਪੀ. ਚੌਟਾਲਾ ਦੀ ਪੂਰੀ ਕਹਾਣੀ