ਅੰਮ੍ਰਿਤਸਰ: ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਜਾ ਰਹੇ ਹਮਲਿਆਂ (Russia's attacks on Ukraine) ਤੋਂ ਬਾਅਦ ਭਾਰਤੀ ਵਿਦਿਆਰਥੀਆਂ (Indian students) ਵੱਲੋਂ ਲਗਾਤਾਰ ਦੇਸ਼ ਨੂੰ ਛੱਡ ਕੇ ਭਾਰਤ ਵਾਪਸ ਆ ਰਹੇ ਹਨ। ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਵਾਈ ਅੱਡੇ (Guru Ram Dass Airport, Amritsar) ‘ਤੇ ਪਹੁੰਚੇ ਪੰਜਾਬ ਦੇ ਇਨ੍ਹਾਂ ਵਿਦਿਆਰਥੀਆਂ ਨੇ ਭਾਰਤ ਸਰਕਾਰ ਦਾ ਧੰਨਵਾਦ (The students thanked the Government of India) ਕੀਤਾ ਹੈ।
ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਉੱਥੇ ਡਾਕਟਰੀ ਦੀ ਪੜਾਈ (Medical studies) ਕਰ ਰਹੇ ਹਨ, ਪਰ ਹੁਣ ਜੰਗ ਲੱਗਣ ਕਰਕੇ ਉਹ ਆਪਣੀ ਪੜਾਈ ਅੱਧਵਿਚਕਾਰ ਛੱਡ ਕੇ ਵਾਪਸ ਭਾਰਤ ਆਉਣ ਲਈ ਮਜ਼ਬੂਰ ਹੋ ਗਏ ਹਨ। ਅੱਜ 5 ਵਿਦਿਆਰਥੀ ਇਸ ਹਵਾਈ ਅੱਡੇ ‘ਤੇ ਪਹੁੰਚੇ ਹਨ। ਜਿਨ੍ਹਾਂ ਦਾ ਪਰਿਵਾਰਾਂ ਅਤੇ ਕਾਂਗਰਸੀ ਆਗੂ ਸੁਨੀਲ ਜਾਖੜ (ਨ) ਵੱਲੋਂ ਸਵਾਗਤ ਕੀਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਨਾਲ ਪਹੁੰਚੇ ਕਾਗਰਸੀ ਆਗੂ ਸੁਨੀਲ ਜਾਖੜ (Congress leader Sunil Jakhar) ਨੇ ਦੱਸਿਆ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ 15 ਦਿਨ ਤੋਂ ਵੱਧ ਸਮੇਂ ਤੋਂ ਫਸੇ ਵਿਦਿਆਰਥੀ ਹੁਣ ਭਾਰਤ ਪਰਤ ਪਾ ਰਹੇ ਹਨ ਅਤੇ ਅਸੀਂ ਉਨ੍ਹਾਂ ਦੇ ਸਹੀ ਸਲਾਮਤ ਪਹੁੰਚਣ ‘ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ।
ਇਸ ਮੌਕੇ ਯੂਕਰੇਨ ਦੇ ਖਾਰਕੀਵ ਸ਼ਹੀਰ ਤੋਂ ਭਾਰਤ ਪਹੁੰਚੇ ਵਿਦਿਆਰਥੀਆਂ ਹਰਮਨਪ੍ਰੀਤ ਕੌਰ, ਹਰਰੂਪ, ਅਕਰੀਤੀ ਸ਼ਰਮਾ, ਅਰਪਣ ਪ੍ਰੀਤ ਅਤੇ ਸ਼ਕਸ਼ਮ ਸ਼ਰਮਾ ਨੇ ਕਿਹਾ ਕਿ ਯੂਕਰੇਨ ਵਿੱਚ ਬਹੁਤ ਜ਼ਿਆਦਾ ਬੰਬਾਰੀ ਹੋਣ ਕਾਰਣ ਅਸੀਂ ਲੰਮਾ ਸਮਾਂ ਉੱਥੇ ਫਸੇ ਰਹੇ ਹਾਂ।