ਪੰਜਾਬ

punjab

ETV Bharat / state

ਅੰਮ੍ਰਿਤਸਰ ਦੇ ਮੇਅਰ ਸਣੇ ਕੌਂਸਲਰਾਂ ਨੇ ਭਰਿਆ ਕੋਰੋਨਾ ਉਲੰਘਣਾ ਦਾ ਚਾਲਾਨ - mayor and councilors of amritsar filed challan

ਅੰਮ੍ਰਿਤਸਰ ਦੇ ਮੇਅਰ ਸਮੇਤ 10 ਕੌਂਸਲਰਾਂ ਦਾ ਕਿਸਾਨ ਦਿਵਸ ਮਨਾਉਂਦੇ ਹੋਏ ਕੋਰੋਨਾ ਹਦਾਇਤਾਂ ਦੀ ਉਲੰਘਣਾ ਕਰਨ 'ਤੇ ਚਾਲਾਨ ਕੱਟਿਆ ਗਿਆ ਸੀ। ਸ਼ੁੱਕਰਵਾਰ ਨੂੰ ਮੇਅਰ ਰਿੰਟੂ ਤੇ ਕੌਂਸਲਰਾਂ ਨੇ ਚੌਕੀ ਪੁੱਜ ਕੇ ਜੁਰਮਾਨਾ ਭਰਿਆ।

ਅੰਮ੍ਰਿਤਸਰ ਦੇ ਮੇਅਰ ਸਣੇ ਕੌਂਸਲਰਾਂ ਨੇ ਭਰਿਆ ਕੋਰੋਨਾ ਉਲੰਘਣਾ ਦਾ ਚਾਲਾਨ
ਅੰਮ੍ਰਿਤਸਰ ਦੇ ਮੇਅਰ ਸਣੇ ਕੌਂਸਲਰਾਂ ਨੇ ਭਰਿਆ ਕੋਰੋਨਾ ਉਲੰਘਣਾ ਦਾ ਚਾਲਾਨ

By

Published : Dec 25, 2020, 6:29 PM IST

ਅੰਮ੍ਰਿਤਸਰ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਮਾਸਕ ਉਤਾਰ ਕੇ ਕੋਰੋਨਾ ਹਦਾਇਤਾਂ ਦੀ ਉਲੰਘਣਾ ਕਰਨ 'ਤੇ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਸਮੇਤ 10 ਕੌਂਸਲਰਾਂ ਦਾ ਚਾਲਾਨ ਕੱਟਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮੇਅਰ ਰਿੰਟੂ ਆਪਣੇ 10 ਕੌਂਸਲਰਾਂ ਸਮੇਤ ਕਿਸਾਨਾਂ ਦੇ ਹੱਕ ਵਿੱਚ 'ਕਿਸਾਨ ਦਿਵਸ' ਦੌਰਾਨ ਭੁੱਖ ਹੜਤਾਲ 'ਤੇ ਬੈਠੇ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਮਾਸਕ ਉਤਾਰੇ ਜਾਣ ਦੀਆਂ ਤਸਵੀਰਾਂ ਮੀਡੀਆ ਵਿੱਚ ਆਉਣ 'ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਏ ਚਾਲਾਨ ਕੱਟ ਦਿੱਤਾ ਗਿਆ ਹੈ ਅਤੇ 10 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ।

ਅੰਮ੍ਰਿਤਸਰ ਦੇ ਮੇਅਰ ਸਣੇ ਕੌਂਸਲਰਾਂ ਨੇ ਭਰਿਆ ਕੋਰੋਨਾ ਉਲੰਘਣਾ ਦਾ ਚਾਲਾਨ

ਸ਼ੁੱਕਰਵਾਰ ਨੂੰ ਕੌਂਸਲਰਾਂ ਸਮੇਤ ਜੁਰਮਾਨਾ ਭਰਨ ਪੁੱਜੇ ਮੇਅਰ ਰਿੰਟੂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਅੱਜ ਇਥੇ ਜੁਰਮਾਨਾ ਭਰਨ ਲਈ ਡਿਪਟੀ ਮੇਅਰ ਤੇ ਕੌਂਸਲਰਾਂ ਨਾਲ ਪੁੱਜੇ ਹਨ ਕਿਉਂਕਿ ਉਹ ਵੀ ਇੱਕ ਆਮ ਨਾਗਰਿਕ ਦੀ ਤਰ੍ਹਾਂ ਹੀ ਹਨ ਅਤੇ ਕਾਨੂੰਨ ਹਰ ਇੱਕ ਲਈ ਬਰਾਬਰ ਹੈ। ਸੋ ਅਸੀਂ ਆਪਣੀ ਭੁੱਖ ਹੜਤਾਲ ਦੌਰਾਨ ਮਾਸਕ ਉਤਾਰ ਕੇ ਕੋਰੋਨਾ ਹਦਾਇਤਾਂ ਦੀ ਉਲੰਘਣਾ ਦੀ ਗ਼ਲਤੀ ਨੂੰ ਮੰਨਦੇ ਹੋਏ ਜੁਰਮਾਨਾ ਭਰਿਆ ਹੈ।

ਉਧਰ, ਪੁਲਿਸ ਅਧਿਕਾਰੀ ਸ਼ਿਵ ਦਰਸ਼ਨ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਭੁੱਖ ਹੜਤਾਲ ਦੌਰਾਨ ਮਾਸਕ ਨਾ ਪਹਿਨਣ 'ਤੇ ਕਾਰਵਾਈ ਕਰਦੇ ਹੋਏ ਮੇਅਰ ਸਮੇਤ 10 ਕੌਂਸਲਰਾਂ ਦਾ ਚਾਲਾਨ ਕੱਟਿਆ ਗਿਆ ਸੀ, ਜੋ ਅੱਜ 10 ਹਜ਼ਾਰ ਰੁਪਏ ਜੁਰਮਾਨਾ ਉਨ੍ਹਾਂ ਨੇ ਹਾਜ਼ਰ ਹੋ ਕੇ ਭਰ ਦਿੱਤਾ ਹੈ।

ABOUT THE AUTHOR

...view details