ਅੰਮ੍ਰਿਤਸਰ : ਇਕ ਸਮਾਂ ਸੀ, ਜਦ ਰਿਸ਼ਤਿਆਂ ਦੀ ਕਦਰ ਹੁੰਦੀ ਸੀ। ਲੋਕ ਆਪਣੇ ਤੋਂ ਵੱਧ ਰਿਸ਼ਤਿਆਂ ਨੂੰ ਸਾਂਭ ਕੇ ਰੱਖਦੇ ਸਨ। ਪਰ, ਅੱਜ ਦੇ ਦੌਰ 'ਚ ਰਿਸ਼ਤਿਆਂ ਦੇ ਨਾਮ ਹੀ ਰਹ ਗਏ ਹਨ। ਮੂਲ ਨਾਲੋਂ ਵਿਆਜ ਪਿਆਰਾ ਵਾਲੀਆਂ ਮਹਿਜ਼ ਗੱਲਾਂ ਹੀ ਰਹਿ ਗਈਆਂ ਹਨ। ਇਹ ਸਾਬਿਤ ਕਰਦਾ ਹੈ, ਅੰਮ੍ਰਿਤਸਰ ਦੇ ਰਾਜਾਸਾਂਸੀ ਤੋਂ ਆਇਆ ਇਹ ਮਾਮਲਾ ਜਿਸ ਵਿੱਚ ਇੱਕ ਨਾਨੇ ਵੱਲੋਂ ਦੋਹਤੇ ਦਾ ਕਤਲ ਕਰ ਦਿੱਤਾ ਗਿਆ ਹੈ। 8 ਸਾਲ ਦੇ ਮਾਸੂਮ ਨੂੰ ਕਤਲ ਕਰਨ ਵਾਲੇ ਮੁਲਜ਼ਮ ਅਮਰਜੀਤ ਸਿੰਘ ਨੇ ਆਪਣਾ ਗੁਨਾਹ ਵੀ ਆਪ ਹੀ ਕਬੂਲਿਆ ਹੈ।
Maternal Grandfather Killed Child : ਨਾਨੇ ਨੇ ਦੋਹਤੇ ਦਾ ਕੀਤਾ ਕਤਲ, ਘਰੇਲੂ ਕਲੇਸ਼ ਤੋਂ ਬਾਅਦ ਧੀ ਤੇ ਜਵਾਈ ਦੇ ਮੁੜ ਇਕੱਠਾ ਹੋਣ ਦੇ ਫੈਸਲੇ ਤੋਂ ਸੀ ਨਾਖੁਸ਼ - ਗੁਰਅੰਸ਼ਪ੍ਰੀਤ
ਅੰਮ੍ਰਿਤਸਰ ਦੇ ਪਿੰਡ ਬਲ ਸਚੰਦਰ 'ਚ 8 ਸਾਲ ਦੇ ਬੱਚੇ ਗੁਰਅੰਸ਼ਪ੍ਰੀਤ ਦੇ ਘਰ ਉਸ ਵੇਲ੍ਹੇ ਮਾਤਮ ਛਾ ਗਿਆ, ਜਦੋਂ ਮਾਸੂਮ ਦੇ ਨਾਨੇ ਵੱਲੋਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਮਾਮਲੇ ਸਬੰਧੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਬੱਚੇ ਦੀ ਲਾਸ਼ ਨੂੰ ਲੱਭਣ ਲਈ ਟੀਮਾਂ ਲੱਗੀਆਂ ਹੋਈਆਂ ਹਨ।
Published : Aug 25, 2023, 6:33 PM IST
ਦਰਅਸਲ, ਮਾਮਲਾ ਪਿੰਡ ਬੱਲ ਸਚੰਦਰ ਦਾ ਹੈ, ਜਿੱਥੇ ਇਕ ਨਾਨੇ ਨੇ ਆਪਣੇ 8 ਸਾਲਾ ਦੋਹਤੇ ਨੂੰ ਨਹਿਰ ’ਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਸਬੰਧੀ ਜੁਗਰਾਜ ਸਿੰਘ ਸਿੱਧੂ ਵਾਸੀ ਸਚੰਦਰ ਨੇ ਦੱਸਿਆ ਕਿ ਮ੍ਰਿਤਕ ਬੱਚੇ ਗੁਰਅੰਸ਼ਪ੍ਰੀਤ ਸਿੰਘ ਦੇ ਮਾਤਾ-ਪਿਤਾ ਦਾ ਘਰੇਲੂ ਝਗੜਾ ਚੱਲ ਰਿਹਾ ਸੀ ਜਿਸ ਕਾਰਨ ਬੱਚੇ ਦੀ ਮਾਂ ਅਤੇ ਪਿਓ ਵੱਖ ਰਹਿੰਦੇ ਸਨ। ਪਰ, ਵਿੱਚ ਕੁਝ ਮੁਹਤਬਾਰਾਂ ਨੇ ਇਨ੍ਹਾਂ ਦੀ ਸੁਲ੍ਹਾ ਕਰਵਾ ਦਿੱਤੀ ਅਤੇ ਦੋਵੇਂ ਇਕੱਠੇ ਰਹਿਣ ਲੱਗੇ ਜਿਸ ਤੋਂ ਕੁੜੀ ਦਾ ਪਿਓ, ਯਾਨੀ ਕਿ ਬੱਚੇ ਦਾ ਨਾਨਾ ਨਾਖੁਸ਼ ਸੀ। ਇਸ ਦੇ ਚੱਲਦਿਆਂ ਉਸ ਨੇ ਗੁੱਸੇ ਵਿੱਚ ਆਕੇ ਬੱਚੇ ਨੂੰ ਹੀ ਮਾਰ ਦਿੱਤਾ।
- ਪਿੰਡ ਦੀ ਨਸ਼ਾ ਰੋਕੂ ਕਮੇਟੀ ਨੇ ਛੇ ਲੋਕਾਂ ਨੂੰ ਹੈਰੋਇਨ ਸਣੇ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ
- RTI ਵਿੱਚ ਹੋਇਆ ਖੁਲਾਸਾ, ਪੰਜਾਬ ਵਿੱਚ ਖੋਲ੍ਹੇ ਜਾਣ ਵਾਲੇ 16 ਨਵੇਂ ਮੈਡੀਕਲ ਕਾਲਜਾਂ ਲਈ ਡੇਢ ਸਾਲ ਵਿੱਚ ਨਹੀਂ ਬਣਾਈ ਕੋਈ ਰੂਪ ਰੇਖਾ
- ਕਿਸਾਨ ਅੰਦੋਲਨ ਸਮੇਂ ਵਿਛੜਿਆ ਪੰਜਾਬ ਦਾ ਬੱਚਾ ਪਹੁੰਚਿਆ ਝਾਰਖੰਡ, ਸੰਸਥਾਵਾਂ ਨੇ ਪਰਿਵਾਰ ਨਾਲ ਮਿਲਾਇਆ
ਧੀ ਅਤੇ ਜਵਾਈ ਦੀ ਸਹਿਮਤੀ ਤੋਂ ਨਾਖੁਸ਼ ਸੀ ਮੁਲਜ਼ਮ :ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਮਰਜੀਤ ਸਿੰਘ ਨੇ ਆਪ ਕਬੂਲ ਕੀਤਾ ਹੈ ਕਿ ਉਹ ਆਪਣੀ ਧੀ ਦੇ ਇਸ ਫੈਸਲੇ ਸਬੰਧੀ ਖੁਸ਼ ਨਹੀਂ ਸੀ ਉਹ ਵਾਪਿਸ ਉਸ ਘਰ ਵਿੱਚ ਰਹਿਣ ਲੱਗੀ ਹੈ। ਇਸ ਰੰਜਿਸ਼ ਤਹਿਤ ਨਾਨੇ ਨੇ ਆਪਣੇ ਦੋਹਤੇ ਗੁਰਅੰਸ਼ਪ੍ਰੀਤ ਸਿੰਘ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਜਗਦੇਵ ਕਲਾਂ ਨਹਿਰ ’ਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਅਮਰਜੀਤ ਸਿੰਘ ਨੇ ਬੱਚੇ ਨੂੰ ਨਹਿਰ ’ਚ ਧੱਕਾ ਦੇਣ ਤੋਂ ਬਾਅਦ ਖੁਦ ਹੀ ਪੁਲਿਸ ਨੂੰ ਇਹ ਕਹਿ ਦਿੱਤਾ ਕਿ ਉਹ ਨਹਿਰ ਨੇੜੇ ਬਾਥਰੂਮ ਕਰਨ ਲਈ ਸਾਈਡ ’ਤੇ ਸੀ, ਤਾਂ ਬੱਚਾ ਗਾਇਬ ਹੋ ਗਿਆ। ਇਸ ਸਬੰਧੀ ਪੁਲਿਸ ਨੂੰ ਸ਼ੱਕ ਪੈਣ ’ਤੇ ਸਖ਼ਤੀ ਨਾਲ ਪੜਤਾਲ ਕਰਨ ’ਤੇ ਬੱਚੇ ਦੇ ਨਾਨੇ ਅਮਰਜੀਤ ਸਿੰਘ ਮੀਰਾਂਕੋਟ ਵੱਲੋਂ ਆਪਣਾ ਜੁਰਮ ਕਬੂਲ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਵਿਰੁੱਧ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਅਤੇ ਬੱਚੇ ਗੁਰਅੰਸ਼ਪ੍ਰੀਤ ਦੀ ਲਾਸ਼ ਦੀ ਭਾਲ ਲਈ ਪੁਲਿਸ ਦੀ ਟੀਮ ਜਾਂਚ ਕਰ ਰਹੀ ਹੈ।