ਅੰਮ੍ਰਿਤਸਰ:ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਨੇੜੇ ਨਿਊ ਗੋਲਡਨ ਐਵੀਨਿਊ ਇਲਾਕੇ 'ਚ ਭਿਆਨਕ ਅੱਗ ਲੱਗ ਗਈ। ਅੱਗ ਇੰਨ੍ਹੀ ਤੇਜ਼ ਸੀ ਕਿ ਆਲੇ-ਦੁਆਲੇ ਦੀਆਂ ਝੁੱਗੀਆਂ ਸੜ ਕੇ ਸਵਾ ਹੋ ਗਈਆਂ। ਪੜਿਤ ਪਰਿਵਾਰਾਂ ਨੇ ਦੱਸਿਆ ਕਿ ਸਾਡੇ ਜਰੂਰੀ ਕਾਗਜ਼ਾਤ ਤੇ ਰੁਪਏ ਹੋਰ ਵੀ ਕਾਫੀ ਬੇਸ਼ਕੀਮਤੀ ਸਮਾਨ ਸੀ ਜੋ ਸਾਰਾ ਅੱਗ ਦੀ ਝਪੇਟ ਵਿੱਚ ਆ ਗਿਆ।
ਜਾਣਕਾਰੀ ਦਿੰਦਿਆਂ ਹੋਏ ਪੜਿਤ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਸਾਡੇ ਗਵਾਂਢ ਕੁੱਝ ਬੱਚੇ ਛੱਤ ਤੇ ਪਟਾਕੇ ਚਲਾ ਰਹੇ ਸਨ, ਜਿਸ ਦੀ ਚਿੰਗਾਰੀ ਹੇਠਾਂ ਕੱਪੜੇ ਦੇ ਗੋਦਾਮ ਨੂੰ ਲੱਗ ਗਈ। ਅਸੀਂ ਸਾਰੇ ਬਾਹਰ ਕੱਪੜੇ ਛਾਂਟ ਰਹੇ ਸੀ ਜਿਸ ਤਰਾਂ ਅਸੀਂ ਧੂੰਆਂ ਉਡਦਾ ਵੇਖਿਆ ਤਾਂ ਅਸੀਂ ਆਪਣੇ ਬੱਚੇ ਲੈ ਕੇ ਬਾਹਰ ਨੂੰ ਭੱਜੇ ਪਰ ਸਾਡੀਆਂ ਝੁੱਗੀਆਂ ਦੇ ਅੰਦਰ ਸਾਡੀ ਜ਼ਿੰਦਗੀ ਭਰ ਦੀ ਕਮਾਈ ਤੇ ਜਰੂਰੀ ਦਸਤਾਵੇਜ਼ ਸਨ ਜੋ ਸਭ ਕੁੱਝ ਸੜ ਕੇ ਸਵਾ ਹੋ ਗਏ।
ਗਲੀਆਂ ਤੰਗ ਹੋਣ ਕਰਕੇ ਅੱਗ ਬੁਝਾਣ ਵਾਲਿਆਂ ਗੱਡੀਆਂ ਅੰਦਰ ਤੱਕ ਨਹੀਂ ਆ ਸਕੀਆਂ। ਉਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਵਾਸੀ ਮਜ਼ਦੂਰ ਪੁਰਾਣੇ ਕੱਪੜੇ ਛਾਂਟਨ ਦਾ ਕੰਮ ਕਰਦੇ ਹਨ ਤੇ ਉਨ੍ਹਾਂ ਇਕ ਕੱਪੜੇ ਦਾ ਵੱਡਾ ਡੰਪ ਬਣਾਇਆ ਹੋਇਆ ਸੀ, ਜਿਸ ਨੂੰ ਅੱਗ ਲੱਗਣ ਕਾਰਨ ਇਨ੍ਹਾਂ ਦੇ ਦੋ ਵਹੀਕਲ ਤੇ ਹੋਰ ਘਰ ਦਾ ਸਾਰਾ ਸਮਾਨ ਸੜ ਕੇ ਸਵਾ ਹੋ ਗਿਆ ਹੈ।