ਪੁਲਿਸ ਅਧਿਕਾਰੀ ਨਿਸ਼ਾਨ ਸਿੰਘ ਨੇ ਦਿੱਤੀ ਜਾਣਕਾਰੀ ਅੰਮ੍ਰਿਤਸਰ:ਜ਼ਿਲ੍ਹੇ ਦੇ ਛੇਹਰਟਾ ਥਾਣੇ ਦੇ ਅਧੀਨ ਪੈਂਦੇ ਇਲਾਕੇ ਵਿੱਚ ਇੱਕ ਦਵਾਈਆਂ ਵਾਲੀ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆਸ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
10 ਤੋਂ 12 ਲੱਖ ਰੁਪਏ ਦਾ ਸਮਾਨ ਅੱਗ ਦੀ ਭੇਟ:ਇਸ ਮੌਕੇ ਗੱਲਬਾਤ ਕਰਦੇ ਹੋਏ ਕਮਲ ਸ਼ਰਮਾ ਨੇ ਦੱਸਿਆ ਕਿ ਇਹ ਦਵਾਈਆਂ ਦੀ ਬੰਦ ਪਈ ਫੈਕਟਰੀ ਸੀ, ਜਿਹੜੀ ਕਿਰਾਏ ਉੱਤੇ ਲਈ ਹੋਈ ਸੀ, ਇਸ ਵਿੱਚ 50 ਤੋਂ 60 ਲੱਖ ਰੁਪਏ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਸਨ ਅਤੇ 10 ਤੋਂ 12 ਲੱਖ ਰੁਪਏ ਦਾ ਸਮਾਨ ਵੀ ਪਿਆ ਹੋਇਆ ਸੀ, ਜਿਹੜਾ ਸਭ ਕੁਝ ਅੱਗ ਦੀ ਭੇਟ ਚੜ੍ਹ ਗਿਆ ਹੈ।
ਫੋਨ ਰਾਹੀ ਮਿਲੀ ਸੀ ਜਾਣਕਾਰੀ :ਮਾਲਕ ਕਮਲ ਸ਼ਰਮਾ ਨੇ ਕਿਹਾ ਕਿ ਫੈਕਟਰੀ ਦੇ ਨਾਲ ਟੈਂਟ ਅਤੇ ਪਲਾਈ ਦਾ ਸਮਾਨ ਪਿਆ ਹੋਇਆ ਸੀ, ਜਿੱਥੇ ਅੱਗ ਲੱਗੀ ਤੇ ਫਿਰ ਅੱਗ ਫੈਲਦੇ ਹੋਏ ਸਾਰੀ ਫੈਕਟਰੀ ਵਿੱਚ ਜਾ ਲੱਗੀ, ਜਿਸ ਨਾਲ ਸਭ ਕੁਝ ਸੜ੍ਹ ਕੇ ਸੁਆਹ ਹੋ ਗਿਆ ਹੈ। ਕਮਲ ਸ਼ਰਮਾ ਨੇ ਕਿਹਾ ਕਿ ਅਸੀਂ ਘਰ ਪੁੱਜੇ ਸੀ ਤੇ ਘਰ ਪਹੁੰਚਦਿਆਂ ਹੀ ਸਾਨੂੰ ਇੱਕ ਫੋਨ ਆਇਆ ਕੀ ਤੁਹਾਡੀ ਫੈਕਟਰੀ ਵਿੱਚ ਅੱਗ ਲੱਗ ਗਈ ਹੈ, ਜਿਸ ਤੋਂ ਤੁਰੰਤ ਬਾਅਦ ਅਸੀਂ ਫਿਰ ਇਥੇ ਆ ਗਏ।
ਦਮਕਲ ਵਿਭਾਗ ਨੇ ਪਾਇਆ ਅੱਗ 'ਤੇ ਕਾਬੂ:ਕਮਲ ਸ਼ਰਮਾ ਨੇ ਕਿਹਾ ਕਿ ਅੱਗ ਲੱਗਣ ਦੀ ਇਹ ਸੂਚਨਾ ਅਸੀਂ ਦਮਕਲ ਵਿਭਾਗ ਨੂੰ ਦਿੱਤੀ ਤੇ ਫਿਰ ਅੱਧੇ ਘੰਟੇ ਵਿੱਚ ਦਮਕਲ ਵਿਭਾਗ ਦੇ ਅਧਿਕਾਰੀ ਗੱਡੀਆਂ ਲੈ ਕੇ ਪੁਹੰਚ ਗਏ, ਚਾਰ ਦੇ ਕਰੀਬ ਗੱਡੀਆ ਵੱਲੋਂ ਅੱਗ ਨੂੰ ਬੁਝਾਉਣ ਦਾ ਕੰਮ ਕੀਤਾ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਸ ਦਾ ਕਹਿਣਾ ਹੈ ਕਿ ਮੇਰਾ ਸਭ ਕੁਝ ਤਬਾਹ ਹੋ ਗਿਆ ਹੈ, ਮੈਂ ਕੰਗਾਲ ਹੋ ਗਿਆ।
ਮੌਕੇ ਉੱਤੇ ਪੁੱਜੀ ਪੁਲਿਸ: ਪੁਲਿਸ ਅਧਿਕਾਰੀ ਨਿਸ਼ਾਨ ਸਿੰਘ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਦਵਾਈਆਂ ਵਾਲੇ ਇੱਕ ਫੈਕਟਰੀ ਵਿੱਚ ਅੱਗ ਲੱਗ ਗਈ ਹੈ ਤੇ ਅਸੀਂ ਮੌਕੇ ਉੱਤੇ ਪੁੱਜੇ ਹਾਂ। ਉਹਨਾਂ ਨੇ ਕਿਹਾ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।