ਅੰਮ੍ਰਿਤਸਰ: ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਜੱਦੀ ਪਿੰਡ ਪੂਹਲਾ ਵਿਖੇ 14,15 ਅਤੇ 16 ਜੁਲਾਈ ਨੂੰ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ 14ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਅਤੇ 16 ਤਰੀਕ ਨੂੰ ਧਾਰਮਿਕ ਦੀਵਾਨ ਸਜਾਏ ਜਾਣਗੇ।
15 ਜੁਲਾਈ ਨੂੰ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਸਮਰਪਿਤ ਧਾਰਮਿਕ ਸਮਾਗਮ ਵੀ ਕਰਵਾਏ ਜਾਣਗੇ। ਇਨ੍ਹਾਂ ਸਮਾਗਮਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਥੇ ਸੰਗਤ ਪਹੁੰਚੇਗੀ ਉੱਥੇ ਹੀ ਉੱਘੀਆਂ ਧਾਰਮਿਕ ਸ਼ਖ਼ਸੀਅਤਾਂ ਵੀ ਉਚੇਚੇ ਤੌਰ ਤੇ ਪਹੁੰਚਣਗੀਆਂ। ਇਨ੍ਹਾਂ ਸਮਾਗਮਾਂ ਦੇ ਵਿੱਚ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਤੇਜਪਾਲ ਸਿੰਘ ਅਤੇ ਭਾਈ ਹਰਵਿੰਦਰਪਾਲ ਸਿੰਘ ਵੱਲੋਂ ਵੀ ਹਾਜ਼ਰੀ ਲਗਵਾਈ ਜਾਵੇਗੀ।
ਇਸਦੇ ਨਾਲ ਹੀ 16 ਤਰੀਕ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਕਵੀਸ਼ਰ ਤੇ ਢਾਡੀ ਜੱਥਿਆਂ ਦੇ ਵੱਲੋਂ ਹਾਜ਼ਰੀ ਲਗਵਾਈ ਜਾਵੇਗੀ। ਇਸਦੇ ਨਾਲ ਸ਼ਾਮ ਦੇ ਵਿੱਚ ਕਬੱਡੀ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਨ੍ਹਾਂ ਖੇਡ ਸਮਾਗਮਾਂ ਦੇ ਕਰਵਾਉਣ ਦਾ ਮਕਦ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਆਪਣੇ ਗੁਰੂਆਂ ਦੇ ਇਤਿਹਾਸ ਬਾਰੇ ਜਾਣੂੁ ਕਰਵਾਉਣ ਹੈ।
ਅੰਮ੍ਰਿਤਸਰ: ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਮਨਾਇਆ ਜਾ ਰਿਹਾ ਸ਼ਹੀਦੀ ਦਿਹਾੜਾ - ਧਾਰਮਿਕ ਸ਼ਖ਼ਸੀਅਤਾਂ
ਅੰਮ੍ਰਿਤਸਰ ਦੇ ਵਿੱਚ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਸ਼ਹੀਦੀ ਦਿਹਾੜਾ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜੱਦੀ ਪਿੰਡ ਪੂਹਲਾ ਵਿਖੇ ਮਨਾਇਆ ਜਾ ਰਿਹਾ ਹੈ। ਵੱਡੀ ਗਿਣਤੀ ਦੇ ਵਿੱਚ ਸੰਗਤ ਉਨ੍ਹਾਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਇਨ੍ਹਾਂ ਸਮਾਗਮਾਂ ਦੇ ਵਿੱਚ ਪਹੁੰਚ ਰਹੀ ਹੈ। ਇਹ ਸਮਾਗਮ 16 ਜੁਲਾਈ ਨੂੰ ਸਮਾਪਤ ਹੋਣਗੇ।
ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਮਨਾਇਆ ਜਾ ਰਿਹਾ ਸ਼ਹੀਦੀ ਦਿਹਾੜਾ