ਅੰਮ੍ਰਿਤਸਰ : ਅੰਮ੍ਰਿਤਸਰ ਦੇ ਫਤਹਿਗੜ੍ਹ ਚੂੜੀਆਂ ਦੀ ਰਹਿਣ ਵਾਲੀ ਇਕ ਵਿਆਹੀ ਔਰਤ ਨੂੰ ਵਿਦੇਸ਼ ਲੈ ਜਾਣ ਦਾ ਲਾਲਚ ਦੇ ਕੇ ਉਸ ਨੂੰ ਦੋ ਮਹੀਨੇ ਤੱਕ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਲੜਕੀ ਦਾ ਦੋਸ਼ ਹੈ ਕਿ ਦੋਸ਼ੀ ਉਸ ਨੂੰ ਝੂਠ ਬੋਲ ਕੇ ਆਪਣੇ ਨਾਲ ਲੈ ਗਿਆ ਫਿਰ ਜ਼ਬਰਦਸਤੀ ਉਸ ਨੂੰ ਆਪਣੇ ਕੋਲ ਰੱਖਿਆ।
ਵਿਦੇਸ਼ ਲਿਜਾਣ ਦਾ ਝਾਂਸਾ ਦੇ ਕੇ ਵਿਆਹੁਤਾ ਔਰਤ ਨਾਲ ਕੀਤਾ ਬਲਾਤਕਾਰ ਜਦ ਕਿ ਜਾਣਕਾਰੀ ਮੁਤਾਬਕ ਪੀੜਤ ਔਰਤ ਦੇ ਪਰਿਵਾਰ ਵਾਲਿਆਂ ਨੇ 2 ਮਹੀਨੇ ਪਹਿਲੇ ਹੀ ਪੀੜਤ ਦੀ ਗੁਮਸ਼ੁਦਗੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਸੀ ਪਰ 2 ਮਹੀਨੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦੋਸ਼ੀ ਲਵਪ੍ਰੀਤ ਨਿਊਜੀਲੈਂਡ ਵਿੱਚ ਰਹਿੰਦਾ ਹੈ ਅਤੇ ਪਿਛਲੇ 2 ਮਹੀਨੇ ਤੋਂ ਅੰਮ੍ਰਿਤਸਰ ਆਇਆ ਹੋਇਆ ਹੈ।
ਹੋਰ ਖ਼ਬਰਾਂ ਇਥੇ ਪੜ੍ਹੋ : ਵਿਦੇਸ਼ ਭੇਜਣ ਦਾ ਨਾਂਅ 'ਤੇ ਠੱਗੀ ਮਾਰਨ ਵਾਲੇ 5 ਪੁਲਿਸ ਮੁਲਾਜ਼ਮ ਕਾਬੂ
ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਪੀੜਤ ਵੱਲੋਂ ਦਿੱਤੇ ਬਿਆਨ ਦੀ ਕਾਪੀ ਫਾੜ ਦਿੱਤੀ ਅਤੇ ਬਾਅਦ ਖ਼ੁਦ ਹੀ ਬਿਆਨ ਆਪਣੇ ਵੱਲੋਂ ਲਿਖ ਲਏ। ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਦੋਸ਼ੀ ਦੇ ਮਾਂ-ਬਾਪ ਨੂੰ ਬਚਾਉਣਾ ਚਾਹੁੰਦੀ ਹੈ ਕਿਉਂਕਿ ਦੋਸ਼ੀ ਦਾ ਪਿਤਾ ਪੁਲਿਸ ਵਿੱਚ ਨਾਇਬ ਕੋਰਟ ਹੈ।
ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤ ਦੇ ਮੁਤਾਬਕ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਬਾਰੇ ਭਾਲ ਜਾਰੀ ਹੈ। ਬਿਆਨਾਂ ਨੂੰ ਬਦਲਣ ਦੀ ਗੱਲ ਬਿਲਕੁਲ ਹੀ ਗਲਤ ਹੈ।