ਅੰਮ੍ਰਿਤਸਰ:ਮੋਹਕਮਪੁਰੇ ਵਿਚ ਤਿੰਨ ਮਹੀਨੇ ਪਹਿਲਾਂ ਰੁਬੀਨਾ ਦਾ ਵਿਆਹ (Marriage) ਰਜੇਸ਼ ਕੁਮਾਰ ਨਾਲ ਹੋਇਆ। ਉੱਥੇ ਹੀ ਰੁਬੀਨਾ ਦੇ ਭਰਾ ਦਾ ਇਲਜ਼ਾਮ ਹੈ ਕਿ ਇਨ੍ਹਾਂ ਦੋਨਾਂ ਵਿੱਚ ਇਕ ਮਹੀਨੇ ਤੋਂ ਅਣਬਣ ਚੱਲ ਰਹੀ ਸੀ ਕਿਉਂਕਿ ਰੁਬੀਨਾ ਮਾਂ ਬਣਨ ਵਾਲੀ ਸੀ ਅਤੇ ਉਸ ਦਾ ਪਤੀ ਉਸ ਬੱਚੇ ਨੂੰ ਅਬੋਰਸ਼ਨ ਕਰਵਾਉਣ ਲਈ ਕਹਿ ਰਿਹਾ ਸੀ।ਜਿਸ ਤੋਂ ਬਾਅਦ ਰੁਬੀਨਾ ਵੱਲੋਂ ਜ਼ਹਿਰੀਲੀ (Toxic) ਚੀਜ਼ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ।
ਮ੍ਰਿਤਕ ਦੇ ਭਰਾ ਸਤਿੰਦਰ ਕੁਮਾਰ ਦਾ ਕਹਿਣਾ ਹੈ ਕਿ ਅਕਸਰ ਹੀ ਉਹ ਆਪਣੀ ਭੈਣ ਦੇ ਨਾਲ ਗੱਲਬਾਤ ਕਰਦਾ ਸੀ ਅਤੇ ਉਹ ਉਸ ਨੂੰ ਆਪਣੀ ਲੜਾਈ ਬਾਰੇ ਬਿਲਕੁਲ ਨਹੀਂ ਦੱਸਦੀ ਸੀ ਪਰ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਭੈਣ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ।