ਅੰਮ੍ਰਿਤਸਰ: ਪੰਜਾਬ ਵਿੱਚ 2022 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੰਮ੍ਰਿਤਸਰ ਦੇ ਕੇਂਦਰੀ ਹਲਕੇ ’ਚ ਜਿੱਥੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਅਤੇ ਬਸਪਾ ਦੇ ਵੱਡੇ ਚਿਹਰੇ ਵਿੱਚ ਲੜਾਈ ਵੇਖਣ ਨੂੰ ਮਿਲੇਗੀ। ਉੱਥੇ ਹੀ ਦੂਜੇ ਪਾਸੇ, ਹੁਣ ਕਈ ਬਸਪਾ ਦੇ ਲੋਕ ਅਤੇ ਕਾਂਗਰਸ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਅਜੇ ਗੁਪਤਾ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਨੇ ਨਾਲ ਆਟੋ ਯੂਨੀਅਨ ਦੇ ਕਈ ਲੋਕ ਅਤੇ ਕਈ ਕਾਂਗਰਸੀ ਲੋਕਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਦਾ ਪਰਿਵਾਰ ਹੋਰ ਵੱਡਾ ਹੋ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਕੇਂਦਰੀ ਹਲਕੇ ਵਿੱਚ ਜਿੱਤ ਪ੍ਰਾਪਤ ਜ਼ਰੂਰ ਕਰੇਗੀ।
ਅੰਮ੍ਰਿਤਸਰ ਦੇ ਕੇਂਦਰੀ ਹਲਕੇ ਚ ਵਿਰੋਧੀਆਂ ਨੂੰ ਵੱਡਾ ਝਟਕਾ ਦੂਜੇ ਪਾਸੇ ਡਾ. ਅਜੇ ਗੁਪਤਾ ਦਾ ਕਹਿਣਾ ਹੈ ਕਿ ਉਹ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਕੇਜਰੀਵਾਲ ਨੂੰ ਇੱਕ ਮੌਕਾ ਦਿੱਤਾ ਜਾਵੇ ਤਾਂ ਜੋ ਕਿ ਪੰਜਾਬ ਦੀ ਨੁਹਾਰ ਬਦਲੀ ਜਾ ਸਕੇ। ਇਸ ਦੇ ਨਾਲ ਹੀ ਕਿਹਾ ਕਿ ਆਟੋ ਯੂਨੀਅਨ ਦੇ ਲੋਕ ਸਾਡੀ ਪਾਰਟੀ ਵਿਚ ਸ਼ਾਮਲ ਹੋਏ ਹਨ ਅਤੇ ਅਸੀਂ ਉਨ੍ਹਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਧੰਨਵਾਦ ਕਰਦੇ ਹਾਂ।
ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਓਮ ਪ੍ਰਕਾਸ਼ ਸੋਨੀ ਇੱਥੇ ਇਸ ਹਲਕੇ ਵਿੱਚ ਸਰਗਰਮ ਨਜ਼ਰ ਆਉਂਦੇ ਹਨ ਅਤੇ ਪੰਜਾਬ ਸਰਕਾਰ ਵਿੱਚ ਉਨ੍ਹਾਂ ਦਾ ਕੱਦ ਡਿਪਟੀ ਮੁੱਖ ਮੰਤਰੀ ਦਾ ਹੈ। ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਵੱਲੋਂ ਕਾਫ਼ੀ ਵੱਡੇ ਲੀਡ ਨਾਲ ਹਰਾਇਆ ਗਿਆ ਸੀ। ਉੱਥੇ ਹੀ, ਹੁਣ ਇੱਕ ਵਾਰ ਫਿਰ ਤੋਂ ਵੇਖਣਾ ਹੋਵੇਗਾ ਕਿ 2022 ਦੀਆਂ ਚੋਣਾਂ ਵਿੱਚ ਇਹ ਸੀਟ ਕਿਸ ਦੇ ਹਿੱਸੇ 'ਚ ਜਾਂਦੀ ਹੈ।
ਇਹ ਵੀ ਪੜੋ:ਬੀਬੀ ਜਗੀਰ ਕੌਰ ਤੋਂ ਦਾਗ ਮਿਟਿਆ ਪਰ ਖਹਿਰਾ ਨੂੰ ਜੇਲ੍ਹ ਤੋਂ ਲੜਨੀ ਪੈ ਸਕਦੀ ਹੈ ਭੁਲੱਥ ਦੀ ਚੋਣ