ਪੰਜਾਬ

punjab

ETV Bharat / state

ਅੰਮ੍ਰਿਤਸਰ ਸੀਟ ਤੋਂ ਡਾਂ ਮਨਮੋਹਨ ਸਿੰਘ ਲੜਣਗੇ ਚੋਣ! - dr manmohan singh

ਅੰਮ੍ਰਿਤਸਰ: ਲੋਕ ਸਭਾ ਚੋਣਾਂ ਲਈ ਤਰੀਕਾਂ ਦੇ ਐਲਾਨ ਹੋਣ ਤੋਂ ਬਾਅਦ ਉਮੀਦਵਰਾਂ ਦੇ ਨਾਂਵਾਂ ਦੀਆਂ ਕਿਸਾਅਰਾਈਆਂ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਅੰਮ੍ਰਿਤਸਰ ਸੀਟ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਨਾਂਅ ਸਾਹਮਣੇ ਆਇਆ ਹੈ ਕਿ ਕਾਂਗਰਸ ਉਨ੍ਹਾਂ ਨੂੰ ਉਮੀਦਵਾਰ ਵਜੋਂ ਐਲਾਨ ਸਕਦੀ ਹੈ।

ਅੰਮ੍ਰਿਤਸਰ ਸੀਟ ਤੋਂ ਡਾਂ ਮਨਮੋਹਨ ਸਿੰਘ ਲੜਣਗੇ ਚੋਣ!

By

Published : Mar 11, 2019, 11:14 PM IST

ਜਿਵੇਂ ਹੀ ਡਾ. ਮਨਮੋਹਨ ਸਿੰਘ ਦਾ ਨਾਂਅ ਸਾਹਮਣੇ ਆਉਣ ਦੀਆਂ ਗੱਲਾਂ ਸਾਹਮਣੇ ਆਉਣ ਲੱਗ ਗਈਆਂ ਹਨ ਉਵੇਂ ਹੀ ਡਾ.ਸਿੰਘ ਦੇ ਘਰ ਖ਼ੁਸ਼ੀ ਦਾ ਮਾਹੌਲ ਬਣ ਗਿਆ ਹੈ।

ਇਸ ਦੌਰਾਨ ਡਾ. ਸਿੰਘ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਡਾ. ਮਨਮੋਹਨ ਸਿੰਘ ਅੰਮ੍ਰਿਤਸਰ ਵਿੱਚ ਪੜ੍ਹੇ ਲਿਖੇ ਅਤੇ ਵੱਡੇ ਹੋਏ ਹਨ ਉਹ ਅੰਮ੍ਰਿਤਸਰ ਦੇ ਚੱਪੇ ਚੱਪੇ ਤੋਂ ਵਾਕਫ਼ ਹਨ ਇਸ ਲਈ ਉਹ ਇਸ ਸੀਟ ਲਈ ਬਿਲਕੁਲ ਢੁਕਵੇਂ ਉਮੀਦਵਾਰ ਹਨ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਬੇਦਾਗ਼ ਸਖਸ਼ੀਅਤ ਹਨ ਅਤੇ ਜੇ ਉਨ੍ਹਾਂ ਦਾ ਨਾਂਅ ਮਹਾ ਗਠਜੋੜ ਵਿੱਚ ਸਾਹਮਣੇ ਆਉਂਦਾ ਹੈ ਤਾਂ ਉਨ੍ਹਾਂ ਦੇ ਨਾਂਅ 'ਤੇ ਕੋਈ ਇਤਰਾਜ਼ ਵੀ ਨਹੀਂ ਕਰੇਗਾ।

ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਸੀਟ ਤੋਂ ਉਮੀਦਵਾਰ ਵਜੋਂ ਐਲਾਨਿਆ ਸੀ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ 'ਤੇ ਸਾਰਿਆਂ ਦੀ ਨਿਗ੍ਹਾਹਾਂ ਟਿਕ ਗਈਆਂ ਸਨ। ਇਸ ਵਾਰ ਵੀ ਜੇ ਕਾਂਗਰਸ ਡਾ. ਮਨਮੋਹਨ ਸਿੰਘ ਨੂੰ ਦਾਅਵੇਦਾਰ ਚੁਣਦੀ ਹੈ ਤਾਂ ਪੰਜਾਬ ਦੀ ਸਿਆਸਤ ਸਿਖ਼ਰਾਂ 'ਤੇ ਪੁਹੁੰਚ ਜਾਵੇਗੀ।

ABOUT THE AUTHOR

...view details